ਵਪਾਰੀ ਤਬਕੇ ਦੇ ਕਈ ਮਾੜੇ ਅਨਸਰ ਆਪਣੇ ਮੁਨਾਫੇ ਦੇ ਵਾਧੇ ਲਈ ਮੱਕਾਰੀ ਕਰਦੇ ਹੋਏ ਮਿਲਾਵਟਖੋਰੀ ਦਾ ਧੰਦਾ ਕਰਦੇ ਰਹਿੰਦੇ ਹਨ। ਚੰਗੀਆਂ ਵਸਤੂਆਂ ਦੀ ਮਿਕਦਾਰ ਜਾਂ ਭਾਰ ਵਧਾਉਣ ਲਈ ਉਨ੍ਹਾਂ ਵਿਚ ਘਟੀਆਂ ਚੀਜ਼ਾਂ ਰਲਾ ਦਿੱਤੀਆਂ ਜਾਂਦੀਆਂ ਹਨ। ਇਹ ਕੁਕਰਮ ਇੰਨੀ ਕਾਰਾਗਰੀ ਨਾਲ ਕੀਤਾ ਜਾਂਦਾ ਹੈ ਕਿ ਅਕਸਰ ਪਾਰਖੂ ਅੱਖਾਂ ਵੀ ਧੋਖਾ ਖਾ ਜਾਂਦੀਆਂ ਹਨ। ਇਸੇ ਕਰਕੇ ਮਿਲਾਵਟ ਵਾਲੀਆਂ ਵਸਤੂਆਂ ਦੀ ਨਿਰਖ-ਪਰਖ ਕਰਨ ਲਈ ਵੱਖ ਵੱਖ ਯੰਤਰ ਹੋਂਦ ਵਿਚ ਆਏ। ਜਿਵੇਂ ਦੁੱਧ ਵਿਚ ਰਲਾਇਆ ਪਾਣੀ ਦੇਖਣ ਲਈ ਕੋਈ ਹੋਰ ਯੰਤਰ ਹੈ ਅਤੇ ਸੋਨੇ ਦਾ ਖੋਟ ਦੇਖਣ ਲਈ ਕਸਵੱਟੀ ਵੱਖਰੀ।
ਮਿਲਾਵਟ ਦਾ ਇਹ ਧੰਦਾ ਕੇਵਲ ਆਮ ਵਰਤੋਂ ਦੀਆਂ ਚੀਜ਼ਾਂ-ਵਸਤਾਂ ਤੱਕ ਹੀ ਸੀਮਤ ਨਹੀਂ ਸਗੋਂ ਇਤਿਹਾਸ ਗਵਾਹ ਹੈ ਕਿ ਈਰਖਾ, ਦਵੈਸ਼ ਜਾਂ ਮੁਤੱਸਬਪੁਣੇ ਦੇ ਸਿ਼ਕਾਰ ਕਪਟੀ ਲੋਕਾਂ ਨੇ ਸਮੇਂ ਸਮੇਂ ‘ਤੇ ਅਜਿਹਾ ਘੋਰ ਅਨਰਥ ਧਰਮ-ਗ੍ਰੰਥਾਂ ਜਾਂ ਫਲਸਫਿਆਂ ਨਾਲ ਵੀ ਕਮਾਇਆ। ਇਸ ਪੱਖੋਂ ਬਾਬਾ ਗੁਰੂ ਨਾਨਕ ਜੀ ਦਾ ਸਾਜਿਆ ਨਿਰਮਲ ਪੰਥ ਸ਼ਾਇਦ ਸਭ ਤੋਂ ਵੱਧ ਮਾਰ ਝੱਲਦਾ ਆ ਰਿਹਾ ਹੈ। ਸਿੱਖ ਤਵਾਰੀਖ ਪੜ੍ਹਦਿਆਂ ਇਹ ਦੇਖ ਕੇ ਰੌਂਗਟੇ ਖੜ੍ਹੇ ਹੁੰਦੇ ਹਨ ਕਿ ਸਾਮ, ਦਾਮ, ਦੰਡ, ਭੇਦ ਵਾਲੀ ਕੁਟਲ ਨੀਤੀ ਦਾ ਉਹ ਕਿਹੜਾ ਅੰਗ ਹੈ ਜੋ ਸਾਡੇ ‘ਤੇ ਨਹੀਂ ਵਰਤਿਆ ਗਿਆ। ਤਤਕਾਲੀ ਹਾਲਾਤ ਮੁਤਾਬਕ ਕਦੇ ਸਾਨੂੰ ਦਾਮ ਤੇ ਦੰਡ ਨਾਲ ਦਰੜਨ ਦੇ ਯਤਨ ਕੀਤੇ ਗਏ, ਕਦੇ ਸਾਮ ਅਤੇ ਭੇਦ ਦੀਆਂ ਗੁੱਝੀਆਂ ਸੱਟਾਂ ਮਾਰੀਆਂ ਗਈਆਂ।
ਰਾਏ ਭੋਂਏ ਦੀ ਤਲਵੰਡੀ ਦੇ ਬਾਬਾ ਮਹਿਤਾ ਕਾਲੂ ਜੀ ਦੇ ਵਿਹੜੇ ਵਿਚ ਆਏ ਕੁੱਲ ਪੁਰੋਹਿਤ ਬ੍ਰਾਹਮਣ ਨੂੰ ਜਦੋਂ ਬਾਲ ਗੁਰੂ ਨਾਨਕ ਨੇ ਆਪਣੇ ਗਲ ਜਨੇਊ ਪਾਉਣ ਤੋਂ ਰੋਕਿਆ ਸੀ ਤਾਂ ਉਸ ਇਨਕਲਾਬੀ ਘੜੀ ਤੋਂ ਲੈ ਕੇ ਅਜੋਕੀਆਂ ਆਰ ਐਸ ਐਸ ਦੀਆਂ ਸ਼ਾਤਰ ਚਾਲਾਂ ਤੱਕ ਸਿੱਖ ਕੌਮ ਦਾ ਸਿਤਾਰਾ ਬ੍ਰਾਹਮਣਵਾਦ ਦੀਆਂ ਕਪਟੀ ਅੱਖਾਂ ਵਿਚ ਰੜਕਦਾ ਹੀ ਆ ਰਿਹਾ ਹੈ। ਇਸ ਵਿਚਾਰ ਨੂੰ ਵਧੇਰੇ ਸਪਸ਼ਟ ਕਰਨ ਲਈ ਇਥੇ ਪ੍ਰਲੋਕ ਵਾਸੀ ਸ. ਹਰਿੰਦਰ ਸਿੰਘ ‘ਮਹਿਬੂਬ’ ਦੇ ਕੁਝ ਸ਼ਬਦ ਪੇਸ਼ ਕਰ ਰਿਹਾ ਹਾਂ:
“ਬਿਪਰ-ਸੰਸਕਾਰ ਨੇ ਗੁਰੂ ਚੇਤਨਾ ਉਤੇ ਇਸ ਦੇ ਜਨਮ ਤੋਂ ਹੀ ਮਾਰੂ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਬਿਪਰ-ਸੰਸਕਾਰ ਦੀ ਮਾਰ ਬਹੁਤ ਦੂਰ ਤੱਕ ਚੱਲੀ ਹੈ। ਇਹ ਅਤਿ-ਮਹੀਨ ਸ਼ਕਲਾਂ ਵਿਚ ਬਦਲ ਸਕਦਾ ਹੈ। ਕਈ ਵਾਰ ਪੰਥ ਦੀ ਗੁਰੂ-ਚੇਤਨਾ ਦੇ ਅੰਦਰੋਂ ਵਾਰ ਕਰਦਾ ਹੈ। ਉਦੋਂ ਇਸ ਦੀ ਹਰਕਤ ਸੂਖਮ ਅਤੇ ਅਦ੍ਰਿਸ਼ਟ ਹੁੰਦੀ ਹੈ ਪਰ ਇਸ ਦੀ ਹਰਕਤ ਵਿਚ ਚਲਾਕੀ, ਸਾਜਿ਼ਸ਼ ਅਤੇ ਜਾਸੂਸੀ ਦੇ ਅੰਸ਼ ਹੁੰਦੇ ਹਨ। ਬਿਪਰ-ਸੰਸਕਾਰ ਦਾ ਛਲੇਡਾ ਰੂਪ ਪੰਥ ਦੀ ਗੁਰੂ-ਚੇਤਨਾ ਸਾਹਮਣੇ ਅਨੇਕਾਂ ਸ਼ਕਲਾਂ ਵਿਚ ਪ੍ਰਗਟ ਹੁੰਦਾ ਹੈ। ਕਈ ਵਾਰ ਦੂਜੇ ਧਰਮਾਂ ਦੇ ਰੂਪ ਵਿਚ, ਕਦੇ ਮਨ ਦਾ ਚੋਰ ਬਣ ਕੇ, ਕਦੇ ਪਖੰਡੀ ਦੀ ਰੂਪ-ਰੇਖਾ ਵਿਚ ਬਦਲ ਕੇ, ਕਦੇ ਚੇਤਨਾ ਦੀ ਮਹੀਨ ਤਰਜ਼ ਵਿਚ ਢਲ ਕੇ ਅਤੇ ਕਦੇ ਕਲਾ ਦੀ ਰੰਗੀਨ ਪੁਸ਼ਾਕ ਪਹਿਨ ਕੇ ਪੰਥ ਦੀ ਗੁਰੂ-ਚੇਤਨਾ ਨੂੰ ਭਰਮਾ ਕੇ ਉਸ ਨੂੰ ਕਮਜ਼ੋਰ ਕਰਦਾ ਰਿਹਾ ਹੈ।”
ਸਿੱਖ ਪੰਥ ਦੇ ਬਾਨੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਡੰਕੇ ਦੀ ਚੋਟ ਨਾਲ ਜਨ ਸਮੂਹ ਦੀ ਧਾਰਮਿਕ ਅਗਵਾਈ ਕਰ ਰਹੇ ਕਾਜ਼ੀ, ਬ੍ਰਾਹਮਣ ਅਤੇ ਜੋਗੀ-ਤਿੰਨਾਂ ਨੂੰ ‘ਉਜਾੜੇ ਕਾ ਬੰਧੁ’ ਆਖਿਆ। ਇਨ੍ਹਾਂ ਤਿੰਨਾਂ ਦੇ ਉਤਰਾਧਕਾਰੀਆਂ ਅਤੇ ਪੈਰੋਕਾਰਾਂ ਨੇ ਸਿੱਖੀ ਦਾ ਨੁਕਸਾਨ ਕਰਨ ਲਈ ਹਰ ਹੀਲਾ ਅਪਨਾਇਆ। ਵਿੰਗੇ-ਟੇਢੇ ਤਰੀਕਿਆਂ ਨਾਲ ਇਨ੍ਹਾਂ ਨੇ ਗੁਰਗੱਦੀ ਨਾ ਮਿਲਣ ਤੋਂ ਰੁੱਸੇ ਗੁਰੂ ਕੁਲ ਦੇ ਸਾਹਿਬਜ਼ਾਦਿਆਂ ਜਾਂ ਗੁਰੂ ਅੰਸ਼ ਨਾਲ ਸਬੰਧਤ ਦੂਸਰੀਆਂ ਮਾਣਯੋਗ ਸ਼ਖਸੀਅਤਾਂ ਨਾਲ ‘ਨੇੜਤਾ’ ਵਧਾਉਂਦਿਆਂ ਆਪਣੀਆਂ ਕਪਟ-ਚਾਲਾਂ ਜਾਰੀ ਰੱਖੀਆਂ।
ਦੂਸਰੇ ਸਤਿਗੁਰੂ ਜੀ ਦਾ ਜੋਗੀਆਂ, ਸਨਾਤਨੀਆਂ ਤੇ ਉਦਾਸੀਆਂ ਨੇ ਤਾਂ ਵਿਰੋਧ ਕਰਨਾ ਹੀ ਸੀ ਪਰ ਗੁਰੂ ਨਾਨਕ ਪਾਤਸ਼ਾਹ ਦੇ ਦੋਵੇਂ ਸਪੁੱਤਰ-ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਵੀ ਗੁਰੂ ਘਰ ਦੇ ਵਿਰੋਧੀ ਰਹੇ। ਤੀਸਰੇ ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ-ਦਾਤੂ ਜੀ ਅਤੇ ਦਾਸੂ ਜੀ ਦਾ ਵਿਰੋਧ ਝੱਲਿਆ। ਚੌਥੇ ਗੁਰੂ ਰਾਮਦਾਸ ਜੀ ਦੇ ਵਿਰੁਧ ਉਨ੍ਹਾਂ ਦਾ ਆਪਣਾ ਵੱਡਾ ਪੁੱਤਰ ਪ੍ਰਿਥੀ ਚੰਦ ਆ ਖੜ੍ਹਿਆ। ਇਹਦੇ ਨਾਲ ਤੀਜੇ ਗੁਰੂ ਜੀ ਦਾ ਸਪੁੱਤਰ ਬਾਬਾ ਮੋਹਨ ਵੀ ਰਲ ਗਿਆ। ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਹੋਰ ਵਿਰੋਧੀਆਂ ਸਮੇਤ ਪ੍ਰਿਥੀ ਚੰਦ, ਕਾਨ੍ਹਾ ਅਤੇ ਮਿਹਰਵਾਨ ਵਗੈਰਾ ਨੇ ਵੀ ਰੱਜ ਕੇ ਵੈਰ ਕਮਾਇਆ। ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਂਵੇਂ ਸਤਿਗੁਰਾਂ ਦੇ ਰਾਹਾਂ ‘ਚ ਕੰਡੇ ਵਿਛਾਉਣ ਵਾਲਿਆਂ ਵਿਚ ਗੁਰੂ ਕੁਲ ਦੇ ਚਿਰਾਗ ਵੀ ਸਰੇ-ਫਹਿਰਿਸਤ ਸਨ, ਜਿਨ੍ਹਾਂ ਵਿਚ ਸ਼ਾਮਲ ਸਨ-ਮਿਹਰਵਾਨ, ਹਰਿ ਜੀ, ਧੀਰ ਮੱਲ, ਰਾਮ ਰਾਇ ਆਦਿ।
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ‘ਤੇ ਬਿਰਾਜਮਾਨ ਹੁੰਦਿਆਂ ਹੁੰਦਿਆਂ ਹੀ ਸਿੱਖ ਸੰਗਤਾਂ ਅੱਗੇ ਇਹ ਇਕ ਵੱਡੀ ਸਮੱਸਿਆ ਆ ਖੜ੍ਹੀ ਹੋਈ ਕਿ ‘ਸੱਚੀ ਬਾਣੀ’ ਅਤੇ ‘ਕੱਚੀ ਬਾਣੀ’ ਦਾ ਨਿਖੇੜਾ ਕਿਵੇਂ ਕੀਤਾ ਜਾਵੇ? ਚਿੰਤਤ ਹੋਈਆਂ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਜੀ ਅੱਗੇ ਫਰਿਆਦੀ ਹੋਈਆਂ।
ਕਵੀ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਿਤ ਕਰਦੇ ਹਨ:
“ਇਕ ਸਿੱਖ ਬੋਲਯੋ ਜੋਰਿ ਕਰ,
ਗੁਰ ਜੀ ਸੁਨਿ ਲੀਜੈ॥
ਪਿਰਥੀਆ ਆਦਿਕ ਅਪਰ ਬਹੁ,
ਤਿਨ ਕਰਮ ਲਖੀਜੈ॥
ਆਪ ਬਨਾਵਤਿ ਸ਼ਬਦ ਕੋ,
ਨਿਜ ਬੁਧਿ ਅਨੁਸਾਰੀ॥
ਸ੍ਰੀ ਨਾਨਕ ਕੋ ਨਾਮ ਸ਼ੁਭ,
ਧਰਿ ਦੇਤਿ ਮਝਾਰੀ॥
ਕੋਈ ਸਕੈ ਪਛਾਨ ਕਰਿ,
ਕੋ ਸਕਹਿ ਨ ਜਾਨੀ॥”
ਗੁਰੂ ਪੁੱਤਰਾਂ ਵਲੋਂ ਹੀ ਗੁਰੂ ਨਾਨਕ ਦੇ ਸਿੱਖਾਂ ਨੂੰ ਕੁਰਾਹੇ ਪਾਉਣ ਦੇ ਇਕ ਹੋਰ ਯਤਨ ਦਾ ਪ੍ਰਮਾਣ ਇੰਜ ਹੈ। ਬੰਦ ਬੰਦ ਕਟਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਇਕ ਗ੍ਰੰਥ ਹੈ-ਗਿਆਨ ਰਤਨਾਵਲੀ! ਇਸ ਨੂੰ ਲਿਖਣ ਦੀ ਲੋੜ ਕਿਉਂ ਪਈ? ਦਾ ਉਤਰ ਇਸੇ ਗ੍ਰੰਥ ਵਿਚ ਇਉਂ ਲਿਖਿਆ ਹੋਇਆ ਹੈ:
“ਇਕ ਸਮੇਂ ਭਾਈ ਮਨੀ ਸਿੰਘ ਜੀ ਥੀਂ ਸਿੱਖਾਂ ਪ੍ਰਸ਼ਨ ਕੀਤਾ। ਜੋ ਗੋਸਟਿ ਜਨਮਿ ਸਾਖੀ ਪਹਿਲੀ ਪਾਤਸ਼ਾਹੀ ਦੀ ਜੋ ਹੈ। ਉਸ ਦੇ ਵਿਚ ਛੋਟੇ ਮੇਲਿ (ਪ੍ਰਿਥੀ ਚੰਦ ਅਤੇ ਉਸ ਦੇ ਪੈਰੋਕਾਰਾਂ ਦਾ ਪ੍ਰਚਲਿਤ ਨਾਮ) ਵਾਲਿਆਂ ਕਈ ਜੁਗਤਾਂ ਅਣਿ-ਬਣਿਦੀਆਂ ਪਾਇ ਦਿੱਤੀਆਂ ਹੈਨਿ… ਤੁਸੀਂ ਮਹਾਂ ਹੰਸ ਹੋ। ਕ੍ਰਿਪਾ ਕਰਿ ਕੇ ਗੁਰੂ ਕੇ ਬਚਨਿ ਤੇ ਮੀਣਿਆਂ ਕੇ ਬਚਨ ਭਿੰਨ ਭਿੰਨ ਕਰ ਦੇਹੋ…।”
ਇਸ ਪ੍ਰਸੰਗ ਦਾ ਇਹ ਨੁਕਤਾ ਗਹੁ ਨਾਲ ਵਾਚਣਯੋਗ ਹੈ ਕਿ ਖੁਦ ਨੂੰ ਗੁਰੂ ਨਾਨਕ ਦੇ ਹੀ ਸਿੱਖ ਸਦਾਉਣ ਵਾਲੇ ‘ਮੀਣਿਆਂ ਕੇ ਬਚਨਾਂ’ ਨੂੰ ‘ਗੁਰੂ ਕੇ ਬਚਨਾਂ’ ਨਾਲੋਂ ਨਿਖੇੜਨ ਲਈ ਸੰਗਤ ਵਲੋਂ ਹੰਸ ਬ੍ਰਿਤੀ ਭਾਈ ਮਨੀ ਸਿੰਘ ਜੀ ਨੂੰ ਅਰਜ ਕੀਤੀ ਗਈ। ਅਜਿਹੀ ਲੋੜੀਂਦੀ ਕਾਂਟ-ਛਾਂਟ ਕਿਸੇ ਐਰੇ-ਗੈਰੇ ਨੇ ਨਹੀਂ ਕੀਤੀ। ਇਸ ਤੋਂ ਭਲੀਭਾਂਤ ਇਹ ਸਿੱਟਾ ਨਿਕਲਦਾ ਹੈ ਕਿ ਪੰਥ-
ਆਪਣੇ ਸਮਿਆਂ ਦੇ ਖਾਨਾਜੰਗੀ ਵਰਗੇ ਕੌਮੀ ਹਾਲਾਤ ਦੀ ਤੰਦ ਫੜਨ ਲਈ ਇਕ ਹੋਰ ਇਤਿਹਾਸਕ ਹਵਾਲਾ ਪੜ੍ਹਨਯੋਗ ਹੈ। ਵੀਹਵੀਂ ਸਦੀ ਦੇ ਪਹਿਲੇ ਵਰ੍ਹਿਆਂ ਵਿਚ ਹੀ ਗੁਰੂ ਅੰਸ਼ ਸੋਢੀਆਂ-ਬੇਦੀਆਂ ਦੀ ਸਰਪ੍ਰਸਤੀ ਹੇਠ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ ਹੋਣ ਲੱਗੀ। ਜਾਗਰੂਕ ਸਿੱਖਾਂ ਨੇ ਬੜਾ ਤਰੱਦਦ ਕਰਕੇ ਪਰਿਕਰਮਾ ਵਿਚੋਂ ਮੂਰਤੀਆਂ ਚੁਕਵਾ ਦਿੱਤੀਆਂ। ਗੁਰੂਡੰਮੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਬਿਪਰਵਾਦੀਆਂ ਨੂੰ ਭਾਰੀ ਨਮੋਸ਼ੀ ਹੋਈ।
ਸਿੱਖ ਪੰਥ ਵਿਚ ਪੈਦਾ ਹੋਈ ਨਿਆਰੇਪਣ ਦੀ ਨਵ-ਚੇਤਨਾ ਲਹਿਰ ਨੂੰ ਭੰਬਲਭੂਸੇ ਵਿਚ ਪਾਉਣ ਲਈ ਜਾਪਦਾ ਹੈ ਕਿ ਬਿਪਰਵਾਦੀ ਤਾਕਤਾਂ ਨੇ ਉਦੋਂ ਹੀ ਅਤਿ ਮਹੀਨ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੇ ਛਲੀਏ ਦਿਮਾਗ ਵਿਚ ਇਹ ਨੁਕਤਾ ਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰੱਖੀਆਂ ਹੋਈਆਂ ਮੂਰਤੀਆਂ ਤਾਂ ਸਿੱਖਾਂ ਦੇ ਝੱਟ ਹੀ ਨਜ਼ਰੀਂ ਪੈ ਗਈਆਂ ਕਿਉਂ ਨਾ ਹੁਣ ਅਜਿਹੀਆਂ ਜਿਊਂਦੀਆਂ-ਜਾਗਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਣ ਜਿਨ੍ਹਾਂ ਦਾ ਬਾਹਰੀ ਚਿਹਨ-ਚੱਕਰ ਸਿੱਖਾਂ ਵਾਲਾ ਹੀ ਹੋਵੇ (ਸਗੋਂ ਉਜਲ ਦੀਦਾਰੀ ਸਿੱਖਾਂ ਜਿਹਾ ਹੋਵੇ!)। ਕਠਪੁਤਲੀਆਂ ਵਾਂਗ ਕੰਮ ਕਰਨ ਵਾਲੀਆਂ ਇਨ੍ਹਾਂ ਮੂਰਤੀਆਂ ਨੂੰ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਵਿਚ ‘ਸਥਾਪਤ’ ਕਰ ਦਿੱਤਾ ਜਾਵੇ। ਫਿਰ ਦੇਖਾਂਗੇ ਕਿ ਇਹ ਖਾਲਸਾ ਕਿੰਨਾ ਕੁ ‘ਨਿਆਰਾ’ ਰਹਿ ਸਕੇਗਾ!!
ਮੰਦੇ ਭਾਗਾਂ ਨੂੰ ਉਨ੍ਹਾਂ ਵੇਲਿਆਂ ਤੋਂ ਹੀ ਦੇਸ਼-ਕਾਲ ਦੀਆਂ ਸਿਆਸੀ ਤੇ ਰਾਜਸੀ ਪ੍ਰਸਥਿਤੀਆਂ ਕੁਝ ਅਜਿਹੀਆਂ ਬਣਦੀਆਂ ਗਈਆਂ ਕਿ ਸੱਤਾ ਦਾ ਹਥਿਆਰ ਵੀ ਉਕਤ ਤਾਕਤਾਂ ਕੋਲ ਚਲਾ ਗਿਆ। ਗੁਰਧਾਮਾਂ ਦਾ ਪ੍ਰਬੰਧ ਮਹੰਤਾਂ ਕੋਲੋਂ ਖੋਹ ਕੇ ਪੰਥ ਨੂੰ ਦੇਣ-ਦਿਵਾਉਣ ਵਾਲੇ ਜਾਗਰੂਕ ਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਲਈ ਜਥੇਬੰਦੀ ਬਣਾਉਣ ਦੇ ਨਾਲ ਨਾਲ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਪੰਥਕ ਰਹਿਤ ਮਰਿਆਦਾ ਤਿਆਰ ਕਰਵਾਈ। ਸਿੱਖ ਦੀ ਪਰਿਭਾਸ਼ਾ ਨਿਸ਼ਚਿਤ ਕਰਨ ਤੋਂ ਇਲਾਵਾ ਇਸ ਨੇ ਦੇਸ਼-ਵਿਦੇਸ਼ ਦੇ ਸਿੱਖਾਂ ਵਿਚ ਇਕਸੁਰਤਾ ਕਾਇਮ ਕੀਤੀ।
ਕੁਝ ਕੁ ਵਰ੍ਹਿਆਂ ਵਿਚ ਹੀ ਐਸਾ ਭਾਣਾ ਵਰਤਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬ-ਉਚ ਅਸਥਾਨ ਉਤੇ ਪੰਥ ਪ੍ਰਵਾਨ ਹੋਈ। ਇਸ ਰਹਿਤ ਮਰਿਆਦਾ ਦੇ ਬਰਾਬਰ ਹੋਰ ਕਈ ਸੰਸਥਾਵਾਂ ਵਲੋਂ ਮਰਿਆਦਾ ਦੇ ਵਿਧਾਨ ‘ਘੜੇ ਜਾਣ’ ਲੱਗੇ ਜਿਨ੍ਹਾਂ ਵਿਚ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਵਿਚ ਨਿਸ਼ਚਿਤ ਕੀਤੀ ਗਈ ‘ਸ਼ਖਸੀ ਰਹਿਣੀ’ ਅਤੇ ‘ਪੰਥਕ ਰਹਿਣੀ’ ਨਾਲੋਂ ਢੇਰ ਸਾਰੇ ਫੇਰਬਦਲ ਕਰ ਦਿੱਤੇ ਗਏ। ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਸਮੇਂ ਦੇ ਮੂੰਹ ਜੋਰ ਮੁਹਾਣ ਨੇ ਸਿੱਖ ਕੌਮ ਅੱਗੇ ਅਨੇਕ ਬਿਖਮ ਸਵਾਲ ਖੜ੍ਹੇ ਕਰ ਦਿੱਤੇ ਜਿਨ੍ਹਾਂ ਵਿਚੋਂ ਇਕ ‘ਕੌਮ ਕੇ ਲੀਏ ਮੌਤ ਹੈ ਮਰਕਜ਼ ਸੇ ਜੁਦਾਈ’ ਵਾਲੀ ਸੱਚਾਈ ਦੇ ਸਨਮੁਖ ਹੋਣ ਦਾ ਹੈ।
ਮੁੱਕਦੀ ਗੱਲ, ਸਾਡੇ ਕੌਮੀ ਮਰਕਜ਼ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਦ ‘ਮੂਰਤੀਆਂ’ ਅਗਵਾਈ ਕਰਨ ਲੱਗੀਆਂ ਤਾਂ ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ ਦੇ ਅਖਾਣ ਅਨੁਸਾਰ ਕੁਛ ਆਵਾਜ਼ਾਂ, ਕੁਛ ਕਲਮਾਂ ਪੰਥ ਪ੍ਰਵਾਣਿਤ ਵਿਧਾਨ ਨੂੰ ਚੁੰਝ-ਚਰਚਾ ਦਾ ਵਿਸ਼ਾ ਬਣਾਉਣ ਲੱਗ ਪਈਆਂ। ਸਿੱਖ ਵਿਹੜਿਆਂ ਵਿਚ ਉਦੋਂ ਦੁਬਿਧਾ ਅਤੇ ਦੁਚਿੱਤੀ ਦੇ ਬੱਦਲ ਮੰਡਰਾਉਣ ਲੱਗਦੇ ਨੇ ਜਦੋਂ ਇਹ ਆਵਾਜ਼ਾਂ ਤੇ ਕਲਮਾਂ ਗੁਰਮਤਿ ਵਿਚੋਂ ‘ਮਿਲਾਵਟ’ ਦੂਰ ਕਰਨ ਦੇ ਦਾਅਵੇ ਕਰਦੀਆਂ ਨੇ!
ਮੂਰਤੀਆਂ ਹੈਣ ਕਿਹੜੀਆਂ ਕਿਹੜੀਆਂ? ਕਿਹੜੇ ਬੁਲਾਰੇ ਅਤੇ ਕਿਹੜੀਆਂ ਕਲਮਾਂ ਗੁਰਮਤਿ ਦਾ ਸੱਚ-ਮੁੱਚ ਪ੍ਰਚਾਰ ਕਰ ਰਹੀਆਂ ਹਨ? ਇਹ ਨਿਖੇੜੇ ਕਰਨੇ ਹੰਸ ਬਿਰਤੀਆਂ ਪਾਸੋਂ ਹੀ ਯੋਗ ਹਨ ਪਰੰਤੂ ਸਾਨੂੰ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਕਸਵੱਟੀ ਮੰਨ ਕੇ ਕੌਮ ਵਿਚ ਨਿੱਤ-ਦਿਨ ਬਖੇੜੇ ਖੜ੍ਹੇ ਕਰਨ ਵਾਲੀਆਂ ਜਾਂ ਤੱਤਿ ਗੁਰਮਤਿ ਦੀ ਸੇਵਾ ਕਰਨ ਵਾਲੀਆਂ ਆਵਾਜ਼ਾਂ ਤੇ ਕਲਮਾਂ ਦਾ ਨਿਰਨਾ ਕਰਨਾ ਜ਼ਰੂਰੀ ਹੈ।
(ਨੋਟ:ਲੇਖਕ ਨੇ ਇਹ ਪਰਚਾ 30 ਅਕਤੂਬਰ, 2010 ਨੂੰ ਸਿਆਟਲ ਵਿਖੇ ਹੋਏ ਅੰਤਰਰਾਸ਼ਟਰੀ ਸੈਮੀਨਾਰ ‘ਚ ਪੜ੍ਹਿਆ।)
ਗੁਰ ਜੀ ਸੁਨਿ ਲੀਜੈ॥
ਪਿਰਥੀਆ ਆਦਿਕ ਅਪਰ ਬਹੁ,
ਤਿਨ ਕਰਮ ਲਖੀਜੈ॥
ਆਪ ਬਨਾਵਤਿ ਸ਼ਬਦ ਕੋ,
ਨਿਜ ਬੁਧਿ ਅਨੁਸਾਰੀ॥
ਸ੍ਰੀ ਨਾਨਕ ਕੋ ਨਾਮ ਸ਼ੁਭ,
ਧਰਿ ਦੇਤਿ ਮਝਾਰੀ॥
ਕੋਈ ਸਕੈ ਪਛਾਨ ਕਰਿ,
ਕੋ ਸਕਹਿ ਨ ਜਾਨੀ॥”
ਸਿੱਖਾਂ ਵਿਚ ਭਰਮ-ਭੁਲੇਖੇ ਖੜ੍ਹੇ ਕਰਨ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਅੱਜ ਤਾਈਂ ਪ੍ਰਿਥੀ ਚੰਦ ਨੂੰ ਮੀਣਾ ਸੰਪਰਦਾਏ ਦੀਆਂ ਲਿਖਤਾਂ ਵਿਚ ‘ਪਾਤਸ਼ਾਹੀ ਛੇਵੀਂ’ ਲਿਖਿਆ ਹੋਇਆ ਹੈ। ਗੁਰੂ ਘਰ ਦੇ ‘ਆਪਣਿਆਂ’ ਵੱਲੋਂ ਹੀ ਧੁਰੋਂ ਆਈ ਇਲਾਹੀ ਬਾਣੀ (ਜਿਸ ਨੂੰ ਦਸਵੇਂ ਨਾਨਕ ਸ੍ਰੀ ਦਸ਼ਮੇਸ਼ ਪਿਤਾ ਵਲੋਂ ਗੁਰਤਾਗੱਦੀ ਪ੍ਰਾਪਤ ਹੋਈ ਸੀ) ਵਿਚ ਰਲਾ ਪਾਉਣ ਦੀਆਂ ਕੁਚਾਲਾਂ ਦਾ ਇਲਾਜ ਪੰਜਵੇਂ ਪਾਤਸ਼ਾਹ ਜੀ ਨੇ ਇਹ ਕੀਤਾ ਕਿ ਉਨ੍ਹਾਂ ਦੇ ਆਦਿ ਗ੍ਰੰਥ ਦੀ ਬੀੜ ਦਾ ਸਰੂਪ ਤਿਆਰ ਕਰ ਦਿੱਤਾ। ਆਦਿ-ਜੁਗਾਦਿ ਲਈ ਇਸ ਭੁਲੇਖੇ ਦਾ ਨਿਰਨਾ ਹੋ ਗਿਆ ਕਿ ‘ਗੁਰਬਾਣੀ’ ਕਿਹੜੀ ਹੈ! ਅਤੇ ਕੱਚੀ ਬਾਣੀ ਕਿਹੜੀ?
ਗੁਰੂ ਪੁੱਤਰਾਂ ਵਲੋਂ ਹੀ ਗੁਰੂ ਨਾਨਕ ਦੇ ਸਿੱਖਾਂ ਨੂੰ ਕੁਰਾਹੇ ਪਾਉਣ ਦੇ ਇਕ ਹੋਰ ਯਤਨ ਦਾ ਪ੍ਰਮਾਣ ਇੰਜ ਹੈ। ਬੰਦ ਬੰਦ ਕਟਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਇਕ ਗ੍ਰੰਥ ਹੈ-ਗਿਆਨ ਰਤਨਾਵਲੀ! ਇਸ ਨੂੰ ਲਿਖਣ ਦੀ ਲੋੜ ਕਿਉਂ ਪਈ? ਦਾ ਉਤਰ ਇਸੇ ਗ੍ਰੰਥ ਵਿਚ ਇਉਂ ਲਿਖਿਆ ਹੋਇਆ ਹੈ:
“ਇਕ ਸਮੇਂ ਭਾਈ ਮਨੀ ਸਿੰਘ ਜੀ ਥੀਂ ਸਿੱਖਾਂ ਪ੍ਰਸ਼ਨ ਕੀਤਾ। ਜੋ ਗੋਸਟਿ ਜਨਮਿ ਸਾਖੀ ਪਹਿਲੀ ਪਾਤਸ਼ਾਹੀ ਦੀ ਜੋ ਹੈ। ਉਸ ਦੇ ਵਿਚ ਛੋਟੇ ਮੇਲਿ (ਪ੍ਰਿਥੀ ਚੰਦ ਅਤੇ ਉਸ ਦੇ ਪੈਰੋਕਾਰਾਂ ਦਾ ਪ੍ਰਚਲਿਤ ਨਾਮ) ਵਾਲਿਆਂ ਕਈ ਜੁਗਤਾਂ ਅਣਿ-ਬਣਿਦੀਆਂ ਪਾਇ ਦਿੱਤੀਆਂ ਹੈਨਿ… ਤੁਸੀਂ ਮਹਾਂ ਹੰਸ ਹੋ। ਕ੍ਰਿਪਾ ਕਰਿ ਕੇ ਗੁਰੂ ਕੇ ਬਚਨਿ ਤੇ ਮੀਣਿਆਂ ਕੇ ਬਚਨ ਭਿੰਨ ਭਿੰਨ ਕਰ ਦੇਹੋ…।”
ਇਸ ਪ੍ਰਸੰਗ ਦਾ ਇਹ ਨੁਕਤਾ ਗਹੁ ਨਾਲ ਵਾਚਣਯੋਗ ਹੈ ਕਿ ਖੁਦ ਨੂੰ ਗੁਰੂ ਨਾਨਕ ਦੇ ਹੀ ਸਿੱਖ ਸਦਾਉਣ ਵਾਲੇ ‘ਮੀਣਿਆਂ ਕੇ ਬਚਨਾਂ’ ਨੂੰ ‘ਗੁਰੂ ਕੇ ਬਚਨਾਂ’ ਨਾਲੋਂ ਨਿਖੇੜਨ ਲਈ ਸੰਗਤ ਵਲੋਂ ਹੰਸ ਬ੍ਰਿਤੀ ਭਾਈ ਮਨੀ ਸਿੰਘ ਜੀ ਨੂੰ ਅਰਜ ਕੀਤੀ ਗਈ। ਅਜਿਹੀ ਲੋੜੀਂਦੀ ਕਾਂਟ-ਛਾਂਟ ਕਿਸੇ ਐਰੇ-ਗੈਰੇ ਨੇ ਨਹੀਂ ਕੀਤੀ। ਇਸ ਤੋਂ ਭਲੀਭਾਂਤ ਇਹ ਸਿੱਟਾ ਨਿਕਲਦਾ ਹੈ ਕਿ ਪੰਥ-
ਦੋਖੀਆਂ ਵਲੋਂ ਕੀਤੀਆਂ ਗਈਆਂ ਮਿਲਾਵਟਾਂ ਦੀ ਪਛਾਣ ਕਰਨ ਲਈ ਹੰਸ ਬ੍ਰਿਤੀ ਦਾ ਹੋਣਾ ਅਤਿ ਜਰੂਰੀ ਹੈ।
ਆਪਣੇ ਸਮਿਆਂ ਦੇ ਖਾਨਾਜੰਗੀ ਵਰਗੇ ਕੌਮੀ ਹਾਲਾਤ ਦੀ ਤੰਦ ਫੜਨ ਲਈ ਇਕ ਹੋਰ ਇਤਿਹਾਸਕ ਹਵਾਲਾ ਪੜ੍ਹਨਯੋਗ ਹੈ। ਵੀਹਵੀਂ ਸਦੀ ਦੇ ਪਹਿਲੇ ਵਰ੍ਹਿਆਂ ਵਿਚ ਹੀ ਗੁਰੂ ਅੰਸ਼ ਸੋਢੀਆਂ-ਬੇਦੀਆਂ ਦੀ ਸਰਪ੍ਰਸਤੀ ਹੇਠ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ ਹੋਣ ਲੱਗੀ। ਜਾਗਰੂਕ ਸਿੱਖਾਂ ਨੇ ਬੜਾ ਤਰੱਦਦ ਕਰਕੇ ਪਰਿਕਰਮਾ ਵਿਚੋਂ ਮੂਰਤੀਆਂ ਚੁਕਵਾ ਦਿੱਤੀਆਂ। ਗੁਰੂਡੰਮੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਬਿਪਰਵਾਦੀਆਂ ਨੂੰ ਭਾਰੀ ਨਮੋਸ਼ੀ ਹੋਈ।
ਸਿੱਖ ਪੰਥ ਵਿਚ ਪੈਦਾ ਹੋਈ ਨਿਆਰੇਪਣ ਦੀ ਨਵ-ਚੇਤਨਾ ਲਹਿਰ ਨੂੰ ਭੰਬਲਭੂਸੇ ਵਿਚ ਪਾਉਣ ਲਈ ਜਾਪਦਾ ਹੈ ਕਿ ਬਿਪਰਵਾਦੀ ਤਾਕਤਾਂ ਨੇ ਉਦੋਂ ਹੀ ਅਤਿ ਮਹੀਨ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੇ ਛਲੀਏ ਦਿਮਾਗ ਵਿਚ ਇਹ ਨੁਕਤਾ ਆ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰੱਖੀਆਂ ਹੋਈਆਂ ਮੂਰਤੀਆਂ ਤਾਂ ਸਿੱਖਾਂ ਦੇ ਝੱਟ ਹੀ ਨਜ਼ਰੀਂ ਪੈ ਗਈਆਂ ਕਿਉਂ ਨਾ ਹੁਣ ਅਜਿਹੀਆਂ ਜਿਊਂਦੀਆਂ-ਜਾਗਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਣ ਜਿਨ੍ਹਾਂ ਦਾ ਬਾਹਰੀ ਚਿਹਨ-ਚੱਕਰ ਸਿੱਖਾਂ ਵਾਲਾ ਹੀ ਹੋਵੇ (ਸਗੋਂ ਉਜਲ ਦੀਦਾਰੀ ਸਿੱਖਾਂ ਜਿਹਾ ਹੋਵੇ!)। ਕਠਪੁਤਲੀਆਂ ਵਾਂਗ ਕੰਮ ਕਰਨ ਵਾਲੀਆਂ ਇਨ੍ਹਾਂ ਮੂਰਤੀਆਂ ਨੂੰ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਵਿਚ ‘ਸਥਾਪਤ’ ਕਰ ਦਿੱਤਾ ਜਾਵੇ। ਫਿਰ ਦੇਖਾਂਗੇ ਕਿ ਇਹ ਖਾਲਸਾ ਕਿੰਨਾ ਕੁ ‘ਨਿਆਰਾ’ ਰਹਿ ਸਕੇਗਾ!!
ਮੰਦੇ ਭਾਗਾਂ ਨੂੰ ਉਨ੍ਹਾਂ ਵੇਲਿਆਂ ਤੋਂ ਹੀ ਦੇਸ਼-ਕਾਲ ਦੀਆਂ ਸਿਆਸੀ ਤੇ ਰਾਜਸੀ ਪ੍ਰਸਥਿਤੀਆਂ ਕੁਝ ਅਜਿਹੀਆਂ ਬਣਦੀਆਂ ਗਈਆਂ ਕਿ ਸੱਤਾ ਦਾ ਹਥਿਆਰ ਵੀ ਉਕਤ ਤਾਕਤਾਂ ਕੋਲ ਚਲਾ ਗਿਆ। ਗੁਰਧਾਮਾਂ ਦਾ ਪ੍ਰਬੰਧ ਮਹੰਤਾਂ ਕੋਲੋਂ ਖੋਹ ਕੇ ਪੰਥ ਨੂੰ ਦੇਣ-ਦਿਵਾਉਣ ਵਾਲੇ ਜਾਗਰੂਕ ਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਲਈ ਜਥੇਬੰਦੀ ਬਣਾਉਣ ਦੇ ਨਾਲ ਨਾਲ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਪੰਥਕ ਰਹਿਤ ਮਰਿਆਦਾ ਤਿਆਰ ਕਰਵਾਈ। ਸਿੱਖ ਦੀ ਪਰਿਭਾਸ਼ਾ ਨਿਸ਼ਚਿਤ ਕਰਨ ਤੋਂ ਇਲਾਵਾ ਇਸ ਨੇ ਦੇਸ਼-ਵਿਦੇਸ਼ ਦੇ ਸਿੱਖਾਂ ਵਿਚ ਇਕਸੁਰਤਾ ਕਾਇਮ ਕੀਤੀ।
ਕੁਝ ਕੁ ਵਰ੍ਹਿਆਂ ਵਿਚ ਹੀ ਐਸਾ ਭਾਣਾ ਵਰਤਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬ-ਉਚ ਅਸਥਾਨ ਉਤੇ ਪੰਥ ਪ੍ਰਵਾਨ ਹੋਈ। ਇਸ ਰਹਿਤ ਮਰਿਆਦਾ ਦੇ ਬਰਾਬਰ ਹੋਰ ਕਈ ਸੰਸਥਾਵਾਂ ਵਲੋਂ ਮਰਿਆਦਾ ਦੇ ਵਿਧਾਨ ‘ਘੜੇ ਜਾਣ’ ਲੱਗੇ ਜਿਨ੍ਹਾਂ ਵਿਚ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਵਿਚ ਨਿਸ਼ਚਿਤ ਕੀਤੀ ਗਈ ‘ਸ਼ਖਸੀ ਰਹਿਣੀ’ ਅਤੇ ‘ਪੰਥਕ ਰਹਿਣੀ’ ਨਾਲੋਂ ਢੇਰ ਸਾਰੇ ਫੇਰਬਦਲ ਕਰ ਦਿੱਤੇ ਗਏ। ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਸਮੇਂ ਦੇ ਮੂੰਹ ਜੋਰ ਮੁਹਾਣ ਨੇ ਸਿੱਖ ਕੌਮ ਅੱਗੇ ਅਨੇਕ ਬਿਖਮ ਸਵਾਲ ਖੜ੍ਹੇ ਕਰ ਦਿੱਤੇ ਜਿਨ੍ਹਾਂ ਵਿਚੋਂ ਇਕ ‘ਕੌਮ ਕੇ ਲੀਏ ਮੌਤ ਹੈ ਮਰਕਜ਼ ਸੇ ਜੁਦਾਈ’ ਵਾਲੀ ਸੱਚਾਈ ਦੇ ਸਨਮੁਖ ਹੋਣ ਦਾ ਹੈ।
ਮੁੱਕਦੀ ਗੱਲ, ਸਾਡੇ ਕੌਮੀ ਮਰਕਜ਼ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਦ ‘ਮੂਰਤੀਆਂ’ ਅਗਵਾਈ ਕਰਨ ਲੱਗੀਆਂ ਤਾਂ ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ ਦੇ ਅਖਾਣ ਅਨੁਸਾਰ ਕੁਛ ਆਵਾਜ਼ਾਂ, ਕੁਛ ਕਲਮਾਂ ਪੰਥ ਪ੍ਰਵਾਣਿਤ ਵਿਧਾਨ ਨੂੰ ਚੁੰਝ-ਚਰਚਾ ਦਾ ਵਿਸ਼ਾ ਬਣਾਉਣ ਲੱਗ ਪਈਆਂ। ਸਿੱਖ ਵਿਹੜਿਆਂ ਵਿਚ ਉਦੋਂ ਦੁਬਿਧਾ ਅਤੇ ਦੁਚਿੱਤੀ ਦੇ ਬੱਦਲ ਮੰਡਰਾਉਣ ਲੱਗਦੇ ਨੇ ਜਦੋਂ ਇਹ ਆਵਾਜ਼ਾਂ ਤੇ ਕਲਮਾਂ ਗੁਰਮਤਿ ਵਿਚੋਂ ‘ਮਿਲਾਵਟ’ ਦੂਰ ਕਰਨ ਦੇ ਦਾਅਵੇ ਕਰਦੀਆਂ ਨੇ!
ਮੂਰਤੀਆਂ ਹੈਣ ਕਿਹੜੀਆਂ ਕਿਹੜੀਆਂ? ਕਿਹੜੇ ਬੁਲਾਰੇ ਅਤੇ ਕਿਹੜੀਆਂ ਕਲਮਾਂ ਗੁਰਮਤਿ ਦਾ ਸੱਚ-ਮੁੱਚ ਪ੍ਰਚਾਰ ਕਰ ਰਹੀਆਂ ਹਨ? ਇਹ ਨਿਖੇੜੇ ਕਰਨੇ ਹੰਸ ਬਿਰਤੀਆਂ ਪਾਸੋਂ ਹੀ ਯੋਗ ਹਨ ਪਰੰਤੂ ਸਾਨੂੰ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਕਸਵੱਟੀ ਮੰਨ ਕੇ ਕੌਮ ਵਿਚ ਨਿੱਤ-ਦਿਨ ਬਖੇੜੇ ਖੜ੍ਹੇ ਕਰਨ ਵਾਲੀਆਂ ਜਾਂ ਤੱਤਿ ਗੁਰਮਤਿ ਦੀ ਸੇਵਾ ਕਰਨ ਵਾਲੀਆਂ ਆਵਾਜ਼ਾਂ ਤੇ ਕਲਮਾਂ ਦਾ ਨਿਰਨਾ ਕਰਨਾ ਜ਼ਰੂਰੀ ਹੈ।
ਤਰਲੋਚਨ ਸਿੰਘ ਦੁਪਾਲਪੁਰ