ਮਾਰੇ ਹੋਏ ਜੋ ਤੰਗੀਆਂ-ਤੁਰਸ਼ੀਆਂ ਦੇ, ਵਾਂਗ ਫਟਕੜੀ ਭੁੱਜ ਕੇ ਫੁੱਲ ਹੋ ਗਏ।
ਰਿਸ਼ਵਤ ਦੇਣ ਲਈ ਨੋਟ ਨਹੀਂ ਕੋਲ ਜਿਹਦੇ, ਉਹ ਤਾਂ ਖੋਟੀਆਂ ਕੌਡੀਆਂ ਤੁੱਲ ਹੋ ਗਏ।
ਸਿਆਸਤਦਾਨ ਤਾਂ ਮਾਲਕ ਨੇ ਹੋਟਲਾਂ ਦੇ, ਠੰਢੇ-ਠਾਰ ਗ਼ਰੀਬਾਂ ਦੇ ਚੁੱਲ੍ਹ ਹੋ ਗਏ।
ਐਸ਼ਾਂ ਕਰਨ ਅਮੀਰ-ਵਜ਼ੀਰ ਸਾਰੇ, ਬਾਕੀ ਜਨਤਾ ਦੇ ਦੀਵੇ ਹੀ ਗੁੱਲ ਹੋ ਗਏ।
ਮੰਗਣ ਗਏ ਜੋ ਹੱਕ ਸਰਕਾਰ ਕੋਲੋਂ, ਉਹੀਓ ਪੁਲੀਸ ਦੇ ਡੰਡੇ ਨਾਲ ਖੁੱਲ ਹੋ ਗਏ।
ਦੜ ਵੱਟ ਬਿਤਾਈ ਏ ਉਮਰ ਸਾਰੀ, ਭਲੇ ਦਿਨ ਤਾਂ ਊਠ ਦਾ ਬੁੱਲ੍ਹ ਹੋ ਗਏ!

ਤਰਲੋਚਨ ਸਿੰਘ ਦੁਪਾਲਪੁਰ