ਐ ਖ਼ਾਕ ਨਸ਼ੀਨੋ ਉਠ ਬੈਠੋ,
ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ!
ਵੋਹ ਵਕਤ ਕਰੀਬ ਆ ਪਹੁੰਚਾ ਹੈ,
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ!
ਫੈਜ ਅਹਿਮਦ ‘ਫੈਜ਼’ ਦਾ ਇਨਕਲਾਬੀ ਹੁੱਝ ਮਾਰਦਾ ਇਹ ਸ਼ੇਅਰ ਬੇਸ਼ੱਕ ਤਾਰੀਖ ਦੀਆਂ ਨਜ਼ਰਾਂ ਵਿਚ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ। ਲੇਕਿਨ ਅੱਜ ਦੀ ਦੁਨੀਆਂ ਹੈਰਤ ਭਰੀਆਂ ਨਜ਼ਰਾਂ ਨਾਲ ਫਿਰ ਇਨ੍ਹਾਂ ਸਤਰਾਂ ‘ਤੇ ਅਮਲ ਹੁੰਦਾ ਦੇਖ ਰਹੀ ਹੈ। ਪ੍ਰਾਚੀਨ ਸੱਭਿਅਤਾ ਦੀ ਧਰੋਹਰ ਮਿਸਰ ਦੀ ਧਰਤੀ, ਜਿੱਥੋਂ ਦੇ ਸੁਹੱਪਣ ਦੀਆਂ ਰਸੀਲੀਆਂ ਤੇ ਨਸ਼ੀਲੀਆਂ ਗੱਲਾਂ ਸਾਡੇ ਪੰਜਾਬ ਦੇ ਅਨਪੜ੍ਹ ਜਾਂ ਅਧਪੜ੍ਹ ਬਜ਼ੁਰਗਾਂ ਦੀਆਂ ਢਾਣੀਆਂ ਵਿਚ ਵੀ ਚਟਖ਼ਾਰੇ ਲਾ ਕੇ ਕੀਤੀਆਂ ਜਾਂਦੀਆਂ ਨੇ, ਜਿੱਥੋਂ ਦੇ ਸ਼ਾਹਜ਼ਾਦੇ ਯੂਸਫ ਦੇ ਕਿੱਸੇ ਵਾਰਿਸ ਸ਼ਾਹ ਦੀ ਹੀਰ ਵਾਂਗ ਪੰਜਾਬੀਆਂ ਦੇ ਜ਼ਿਹਨੀਂ ਵੱਸੇ ਹੋਏ ਹਨ, ਅੱਜ ਉਸ ਮਿਸਰ ਦੇਸ਼ ਦੇ ਵਾਸੀ ਅਕਾਸ਼ ਵਿਚ ਸਤਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਆਤਿਸ਼ਬਾਜ਼ੀਆਂ ਚਲਾ ਰਹੇ ਨੇ। ਗਲੀਆਂ ਕੂਚਿਆਂ ਵਿਚ ਪਟਾਖੇ, ਅਨਾਰ ਚਲਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਈਦ-ਮੁਬਾਰਕ ਕਹਿਣ ਵਾਂਗ ਉਥੋਂ ਦੇ ਬਾਸ਼ਿੰਦੇ ਇੱਕ ਦੂਜੇ ਨਾਲ ਬਗਲਗੀਰ ਹੋ ਕੇ ਵਧਾਈਆਂ ਦਾ ਆਦਾਨ-ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਦੇ ਚਿਹਰਿਆਂ ਦੀ ਲਾਲੀ ਪਹਿਲਾਂ ਨਾਲੋਂ ਕਿਤੇ ਵਧੇਰੇ ਲਿਸ਼ਕਾਂ ਮਾਰ ਰਹੀ ਹੈ। ਉਹ ਵਾਰ ਵਾਰ ਆਪਣਾ ਖੰਡੇ-ਕ੍ਰਿਪਾਨਾਂ ਵਾਲ਼ਾ ਕੌਮੀ ਝੰਡਾ ਖੁਲ੍ਹੀ ਅਜ਼ਾਦ ਫਿਜ਼ਾ ਵਿਚ ਲਹਿਰਾ ਰਹੇ ਨੇ।
ਉਛਲ਼ ਉਛਲ਼ ਪੈਂਦੀ ਖੁਸ਼ੀ ਮਨਾਈ ਵੀ ਕਿਉਂ ਨਾ ਜਾਏ? ਇਹ ਕੋਈ ਛੋਟੀ ਜਿਹੀ ਗੱਲ ਹੈ? ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਲੰਮੀ ਚੱਲਦੀ ਆ ਰਹੀ ਤਾਨਾਸ਼ਾਹੀ ਦਾ ਉਥੋਂ ਬੋਰੀਆ ਬਿਸਤਰਾ ਗੋਲ਼ ਹੋ ਗਿਆ ਹੈ। ‘ਕਿਸੇ ਹਾਲਤ ਵਿਚ ਵੀ ਗੱਦੀ ਨਹੀਂ ਛੱਡਾਂਗਾ!’ ਵਰਗੀਆਂ ਡੀਂਗਾ ਮਾਰਨ ਵਾਲ਼ਾ ਹੋਸਨੀ ਮੁਬਾਰਕ ਲੋਕ-ਰੋਹ ਅੱਗੇ ਝੁਕਦਿਆਂ ਉਥੋਂ ਪੱਤਰਾ ਵਾਚ ਗਿਆ ਹੈ। ਮਿਸਰ ਦੇ ਵਸਨੀਕਾਂ ਦੀ ਇਹ ਵੀ ਖੁਸ਼ਨਸੀਬੀ ਹੀ ਮੰਨੀ ਜਾਵੇਗੀ ਕਿ ਬਿਨਾਂ ਕਿਸੇ ਖੂਨ-ਖਰਾਬੇ ਦੇ ਉਨ੍ਹਾਂ ਦੀ ਧਰਤੀ ‘ਤੇ ਇਨਕਲਾਬ ਦਾ ਚੰਦ ਚੜ੍ਹ ਆਇਆ ਹੈ! ਉਥੋਂ ਦੀ ਪੁਲਿਸ ਜਾਂ ਫੌਜ ਦੀ ਕੌਮਪ੍ਰਸਤੀ ਨੂੰ ਸਲਾਮ ਕਰੀਏ ਜਿਸ ਨੇ ਆਖਰੀ ਪਲਾਂ ਵਿਚ ‘ਆਪਣੇ’ ਲੋਕਾਂ ਉਤੇ ਗੋਲੀਆਂ ਚਲਾਉਣ ਦਾ ਤਾਨਾਸ਼ਾਹੀ ਫੁਰਮਾਨ ਮੰਨਣ ਤੋਂ ਇਨਕਾਰ ਕਰ ਦਿੱਤਾ। ਬੱਸ ਇਹ ਮਿਸਰੀ ਜਨਤਾ ਦਾ
‘ਜ਼ੌਕ-ਏ-ਯਕੀਂ’ ਹੀ ਰੰਗ ਲੈ ਆਇਆ,
ਗ਼ੁਲਾਮੀ ਮੇਂ ਨਾ ਕਾਮ ਆਤੀਂ ਹੈਂ
ਸ਼ਮਸ਼ੀਰੇਂ ਨਾ ਤਦਬੀਰੇਂ।
ਜੋ ਹੋ ਜ਼ੌਕ-ਏ ਯਕੀਂ ਪੈਦਾ,
ਤੋ ਕਟ ਜਾਤੀ ਹੈਂ ਜ਼ੰਜੀਰੇਂ।
ਗ਼ੁਲਾਮੀ ਮੇਂ ਨਾ ਕਾਮ ਆਤੀਂ ਹੈਂ
ਸ਼ਮਸ਼ੀਰੇਂ ਨਾ ਤਦਬੀਰੇਂ।
ਜੋ ਹੋ ਜ਼ੌਕ-ਏ ਯਕੀਂ ਪੈਦਾ,
ਤੋ ਕਟ ਜਾਤੀ ਹੈਂ ਜ਼ੰਜੀਰੇਂ।
ਹਾਂ, ਜੇ ਕਿਤੇ ਉਥੇ ਪੰਜਾਬ ਪੁਲਿਸ ਜਾਂ ਸੀ.ਆਰ. ਪੀ.ਐਫ. ਵਰਗੇ ਅਰਧ-ਸੈਨਿਕ ਬਲ ਹੁੰਦੇ, ਫੇਰ ਸ਼ਾਇਦ ਉਥੋਂ ਦੇ ਹਾਲਾਤ ਹੀ ਕੁੱਝ ਹੋਰ ਤਰ੍ਹਾਂ ਦੇ ਹੁੰਦੇ! ਫੇਰ ਉਥੇ ਵੀ ‘ਹਥਿਆਰਾਂ ਦੀ ਬਰਾਮਦਗੀ’ ਲਈ ਲਿਜਾਏ ਜਾਣ ਵਾਲ਼ੇ ਮੁਜਾਹਿਦੀਨ ਦੀਆਂ ਲਾਸ਼ਾਂ ਸੁਏਜ਼ ਨਹਿਰ ਜਾਂ ਨੀਲ ਦਰਿਆ ਦੀਆਂ ਮੱਛੀਆਂ ਦੀ ਖ਼ੁਰਾਕ ਬਣੀ ਜਾਣੀਆਂ ਸਨ। ਅਜਿਹੀ ਹਾਲਤ ਵਿਚ ਹੌਲ਼ੀ ਹੌਲ਼ੀ ‘ਹਾਲਾਤ ਕਾਬੂ ਹੇਠ’ ਆ ਜਾਣੇ ਸਨ ਅਤੇ ਅਮਨ-ਅਮਾਨ ਨੂੰ ‘ਖ਼ਤਰਾ ਬਣਨ’ ਵਾਲ਼ੇ ਲੋਕਾਂ ਦਾ ‘ਸਫਾਇਆ’ ਬੜੀ ਜਲਦੀ ਹੋ ਜਾਣਾ ਸੀ। ਸ਼ੁਕਰ ਖੁਦਾ ਦਾ! ਇਹ ਕੁਲਹਿਣਾ ਵਰਤਾਰਾ ਉਥੇ ਨਹੀਂ ਵਰਤਿਆ!! ਉਥੋਂ ਦੇ ਲੋਕਾਂ ਨੂੰ ‘ਸਸਤੇ ਭਾਅ’ ਅਜ਼ਾਦੀ ਮਿਲ਼ ਗਈ ਹੈ।
ਆਓ! ਹੁਣ ਮਿਸਰ ਦੀਆਂ ਸੜਕਾਂ ਅਤੇ ਚੌਰਾਹਿਆਂ ਵਿਚ ਭੰਗੜੇ ਪਾ ਕੇ ਜਸ਼ਨ ਮਨਾਉਣ ਦੀ ਚੀਰਫਾੜ ਕਰੀਏ। ਖ਼ਲੀਲ ਜ਼ਿਬਰਾਨ ਕਹਿੰਦਾ ਹੈ ਕਿ ਜਦੋਂ ਤੁਹਾਡੇ ਅੰਗ ਸੰਗ ਖੁਸ਼ੀਆਂ ਖਿੜਖਿੜ ਹੱਸ ਰਹੀਆਂ ਹੋਣ ਤਾਂ ਸਮਝੋ ਗਮੀ ਵੀ ਕਿਤੇ ਲਾਗੇ
ਆਓ! ਹੁਣ ਮਿਸਰ ਦੀਆਂ ਸੜਕਾਂ ਅਤੇ ਚੌਰਾਹਿਆਂ ਵਿਚ ਭੰਗੜੇ ਪਾ ਕੇ ਜਸ਼ਨ ਮਨਾਉਣ ਦੀ ਚੀਰਫਾੜ ਕਰੀਏ। ਖ਼ਲੀਲ ਜ਼ਿਬਰਾਨ ਕਹਿੰਦਾ ਹੈ ਕਿ ਜਦੋਂ ਤੁਹਾਡੇ ਅੰਗ ਸੰਗ ਖੁਸ਼ੀਆਂ ਖਿੜਖਿੜ ਹੱਸ ਰਹੀਆਂ ਹੋਣ ਤਾਂ ਸਮਝੋ ਗਮੀ ਵੀ ਕਿਤੇ ਲਾਗੇ
ਚਾਗੇ ਹੀ ਘੁੰਮ ਰਹੀ ਹੋਵੇਗੀ,
ਫੂਲ ਖਿਲਤਾ ਹੈ
ਮੁਰਝਾਨੇ ਕਾ ਤਖੱਯਲ ਲੇ ਕਰ,
ਜਿਸੇ ਹੰਸਤਾ ਹੂਆ ਦੇਖੋ
ਉਸੇ ਰੋਤਾ ਹੂਆ ਪਾਉਗੇ!
ਫੂਲ ਖਿਲਤਾ ਹੈ
ਮੁਰਝਾਨੇ ਕਾ ਤਖੱਯਲ ਲੇ ਕਰ,
ਜਿਸੇ ਹੰਸਤਾ ਹੂਆ ਦੇਖੋ
ਉਸੇ ਰੋਤਾ ਹੂਆ ਪਾਉਗੇ!
ਜਿਹੋ ਜਿਹੀਆਂ ਤੁਰ੍ਹੀਆਂ-ਸ਼ਹਿਨਾਈਆਂ ਅੱਜ ਦੇ ਮਿਸਰ ਵਾਲ਼ੇ ਵਜਾ ਰਹੇ ਨੇ, ਤੀਹ-ਬੱਤੀ ਸਾਲ ਪਹਿਲਾਂ ਜਦੋਂ ਅਨਵਰ ਸਾਦਾਤ ਤੋਂ ਬਾਅਦ ਹੋਸਨੀ ਮੁਬਾਰਕ ਨੇ ਹਕੂਮਤ ਸੰਭਾਲ਼ੀ ਸੀ, ਉਦੋਂ ਵੀ ਇੰਜ ਹੀ ਖੁਸ਼ੀਆਂ ‘ਚ ਖੀਵੇ ਹੁੰਦਿਆਂ ਆਤਿਸ਼ਬਾਜੀਆਂ ਚਲਾਈਆਂ ਗਈਆਂ ਸਨ। ਜਿਵੇਂ ਹੁਣ ਨਵੇਂ ਹਾਕਮ ਦਾ ਇਸਤਕਬਾਲ ਕੀਤਾ ਜਾ ਰਿਹਾ ਹੈ, ਇੰਜ ਉਦੋਂ ਹੋਸਨੀ ਮੁਬਾਰਕ ਦਾ ਵੀ ਹੋਇਆ ਸੀ। ਲੇਕਿਨ ਜਦੋਂ ਹੋਸਨੀ ਮੁਬਾਰਕ ‘ਰਾਜਾ ਸ਼ੀਂਹ’ ਬਣ ਗਿਆ ਤਾਂ ਦੇਸ਼ਵਾਸੀਆਂ ਨੂੰ ਆਪਣੀਆਂ ਅੱਖਾਂ ‘ਚ ਮੁੱਕੀਆਂ ਦੇ ਦੇ ਰੋਣਾ ਪੈ ਗਿਆ।
ਇਹ ਗੱਲ ਬਿਲਕੁਲ ਠੀਕ ਹੈ ਕਿ ਅਜੋਕੇ ਯੁੱਗ ਵਿਚ ਪੁਸ਼ਤ-ਦਰ-ਪੁਸ਼ਤ ਬਾਦਸ਼ਾਹੀ ਜਾਂ ਤਾਨਾਸ਼ਾਹੀ ਨੂੰ ਕਿਸੇ ਹਾਲਤ ਵਿਚ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਵਿਸ਼ਵ ਦੇ ਜਿਹੜੇ ਵੀ ਸੁਭਾਗੇ ਖਿੱਤੇ ਵਿਚ ਡੈਮੋਕਰੇਸੀ ਦਾ ਆਗਾਜ਼ ਹੁੰਦਾ ਹੈ, ਉਸ ਦਾ ਦਿਲ ਖੋਲ ਕੇ ਸਵਾਗਤ ਕਰਨਾ ਬਣਦਾ ਹੈ। ਪਰ ਜ਼ਰਾ ਗ਼ੌਰ ਨਾਲ ਅੰਤਰਰਾਸ਼ਟਰੀ ਰਾਜਨੀਤੀ ਵੱਲ ਨਜ਼ਰ ਮਾਰੀਏ ਤਾਂ ਕੌੜੀਆਂ ਹਕੀਕਤਾਂ ਹੀ ਨਜ਼ਰ ਪੈਂਦੀਆਂ ਹਨ। ਲੋਕਰਾਜੀ ਪ੍ਰਣਾਲੀ ਅਪਨਾਉਣ ਵਾਲੇ ਦੇਸ਼ਾਂ ਵਿਚ (ਕੁਝ ਕੁ ਗਿਣਤੀ ਦਿਆਂ ਨੂੰ ਛੱਡ ਕੇ) ਕੀ ਕੜ੍ਹੀ ਘੁਲ ਰਹੀ ਹੈ? ਕਿਵੇਂ ਸਥਾਨਕ ਜਨਤਾ ਉਪਰ ‘ਚੁਣੇ ਹੋਏ ਹਾਕਮ’ ਜ਼ੁਲਮੋ-ਸਿਤਮ ਢਾਹ ਰਹੇ ਹਨ। ਕਿਵੇਂ ਫੌਜ ਜਾਂ ਅਰਧ ਸੈਨਿਕ ਦਲਾਂ ਦੀ ਵਰਤੋਂ (ਅਸਲ ‘ਚ ਦੁਰਵਰਤੋਂ) ਕਰਦਿਆਂ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਫੌਜੀ ਬੂਟਾਂ ਥੱਲੇ ਦਰੜਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਡੈਮੋਕ੍ਰੇਸੀ ਆਉਣ ‘ਤੇ ਮਿਸਰ ਵਾਲੇ ਭਰਾ ਚਾਘੀਆਂ ਪਾ ਰਹੇ ਹਨ, ਉਸ ਕਥਿੱਤ ਡੈਮੋਕ੍ਰੇਸੀ ਨੇ ਹੋਰ ਮੁਲਕਾਂ ਵਿਚ ਕਿਹੜੇ ਲੱਲੇ ਲਾਏ ਹੋਏ ਹਨ?
ਆਪਣੇ ਭਾਰਤ ਦੇਸ਼ ਦੀ ਹੀ ਮਿਸਾਲ ਲੈ ਲਈਏ। ਸੰਨ 1947 ਵਿਚ ਅਜ਼ਾਦੀ ਪ੍ਰਾਪਤੀ ਦੇ ਜਸ਼ਨ ਮਨਾਉਣ ਵਾਲੇ ਦੇਸ਼ ਵਾਸੀਆਂ ਨੇ ਕਦੇ ਸੁਪਨੇ ਵਿਚ ਵੀ ਸੋਚਿਆ ਨਹੀਂ ਹੋਣਾ ਕਿ ਸੈਂਤੀ ਸਾਲਾਂ ਬਾਅਦ ਡੈਮੋਕ੍ਰੈਟਿਕ ਢੰਗ ਨਾਲ ਚੁਣੀ ਹੋਈ ਕੇਂਦਰੀ ਸਰਕਾਰ ਦੇ ਹੁਕਮ ਨਾਲ ਸ੍ਰੀ ਦਰਬਾਰ ਸਹਿਬ ‘ਤੇ ਫੌਜਾਂ ਚੜ੍ਹਾਈਆਂ ਜਾਣਗੀਆਂ! ‘ਆਪਣਾ ਦੇਸ਼ ਆਪਣੀ ਸਰਕਾਰ’ ਦੇ ਸੁਰੀਲੇ ਨਗਮੇ ਗਾਉਂਦਿਆਂ ਜਸ਼ਨੇ-ਅਜ਼ਾਦੀ ਮਨਾਉਣ ਵਾਲਿਆਂ ਨੇ ਕਿਆਸਿਆ ਵੀ ਨਹੀਂ ਹੋਣਾ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੇ ਨੱਕ ਥੱਲੇ ਦਿੱਲੀ ‘ਚ ਦੋ ਤਿੰਨ ਦਿਨਾਂ ਵਿਚ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੀ ਭੱਠੀ ਵਿਚ ਝੋਕ ਦਿੱਤੇ ਜਾਣਗੇ! ਗੋਧਰਾ ਕਾਂਡ, ਗੁਜਰਾਤ ਦਾ ਮੁਸਲਿਮ ਕਤਲੇਆਮ ਅਤੇ ਬਾਬਰੀ ਮਸਜਿਦ ਢਾਹੁਣ ਵਰਗੇ ਕਾਰਨਾਮੇ, ਕੀ ਲੋਕਰਾਜੀ ਰਾਜ-ਪ੍ਰਣਾਲੀ ਨਾਲ ਮੇਲ ਖਾਂਦੇ ਹਨ? ਜਿਨ੍ਹਾਂ ਗੋਰਿਆਂ ਨੂੰ ਸਾਡੇ ਵਡੇਰਿਆਂ ਨੇ ‘ਅੰਗਰੇਜੋ ਭਾਰਤ ਛੱਡੋ’ ਅੰਦੋਲਨ ਚਲਾ ਕੇ ਇੱਥੋਂ ਕੱਢਿਆ ਤੇ ਉਨ੍ਹਾਂ ਦੇ ਨਿਕਲਣ ਦੀ ਖੁਸ਼ੀ ਵਿਚ ਘਿਉ ਦੇ ਦੀਵੇ ਬਾਲੇ, ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਮੁਲਕ ਨੂੰ ਅਸੀਂ ਜਹਾਜਾਂ ਦੇ ਟਾਇਰਾਂ ਨਾਲ ਚਿੰਬੜ ਕੇ ਜਾਣ ਲਈ ਵੀ ਤਿਆਰ ਹਾਂ! ਮਣਾਂ ਮੂੰਹੀ ਖੂਨ ਬਹਾ ਕੇ ਲਈ ‘ਅਜ਼ਾਦੀ’ ਸਾਨੂੰ ਦੇਸ਼ ਵਿਚ ਹੀ ਰਹਿਣ ਦਾ ਚਾਅ ਕਿਉਂ ਨਹੀਂ ਚੜ੍ਹਾਉਂਦੀ?
ਊਈਂ ਜੇ ਕੱਛਾਂ ਵਜਾਈ ਜਾਣੀਐਂ ਤਾਂ ਵੱਖਰੀ ਗੱਲ ਹੈ। ਅਸਲ ‘ਚ ਡੈਮੋਕ੍ਰੇਸੀ ਜਾਂ ਡਿਕਟੇਟਰਸ਼ਿਪ ਵਿਚ ਵੱਡਾ ਫਰਕ ਏਹੀ ਹੈ ਕਿ ਇੱਕ ਡਿਕਟੇਟਰ ਆਪਣੇ ਅੰਤ ਤੱਕ ਚੰਮ ਦੀਆਂ ਚਲਾਉਂਦਾ ਰਹਿੰਦਾ ਹੈ। ਪਰ ਵੋਟਾਂ ਨਾਲ ਚੁਣਿਆਂ ਹੋਇਆ ਆਗੂ, ਤਿੰਨ, ਚਾਰ ਜਾਂ ਪੰਜ ਸਾਲ ਲਈ ‘ਡਿਕਟੇਟਰ’ ਬਣ ਬਹਿੰਦਾ ਹੈ। ਉਹ ਵੀ ਤਾਨਾਸ਼ਾਹਾਂ ਵਾਂਗ ਜਿਉਂਦੇ ਜੀ ਆਪਣੇ ਪੁੱਤ, ਧੀ, ਜਾਂ ਪਤਨੀ ਨੂੰ ਹੀ ਗੱਦੀ ਸੌਂਪਣ ਲਈ ਤਾਣਾ-ਬਾਣਾ ਬੁਣਦਾ ਰਹਿੰਦਾ ਹੈ। ਦੂਸਰੇ ਲਾਇਕ ਆਗੂਆਂ ਦਾ ਹੱਕ ਮਾਰ ਕੇ ਆਪਣੇ ‘ਨਾਲਾਇਕ ਨੇੜੂ’ ਨੂੰ ਉਤਰਾਧਿਕਾਰੀ ਬਣਾਉਂਦਾ ਹੈ, ਸਵਿਸ ਬੈਂਕਾਂ ਵਿਚ ਅੰਨਾ ਧਨ ਜਮ੍ਹਾਂ ਕਰਦਾ ਹੈ। ਕਹਿਣ ਨੂੰ ਲੋਕਰਾਜੀ ਪ੍ਰਣਾਲੀ ਵਿਚ ‘ਜਾਂਨਸ਼ੀਨ’ ਚੁਣਨ ਦਾ ਕੋਈ ਵਿਧੀ-ਵਿਧਾਨ ਨਹੀਂ ਹੈ ਪ੍ਰੰਤੂ ਬਹੁਤੀਂ ਥਾਈਂ ਵੋਟ-ਪ੍ਰਣਾਲੀ ਦੇ ਅੱਖੀਂ ਘੱਟਾ ਪਾ ਕੇ ਚੰਮ ਦੀਆਂ ਹੀ ਚਲਾ ਰਹੇ ਨੇ ਚੁਣੇ ਹੋਏ ਨੇਤਾ।
ਸੰਸਾਰ ਭਰ ਦਾ ਰਾਜਨੀਤਿਕ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜ-ਗੱਦੀ ਦਾ ਨਸ਼ਾ, ਇੱਕ ਨਾ ਇੱਕ ਦਿਨ ਗੱਦੀ-ਦਾਰ ਦੇ ਸਿਰ ਨੂੰ ਚੜ੍ਹ ਹੀ ਜਾਂਦਾ ਹੈ। ‘ਤਪੋਂ ਰਾਜ ਤੇ ਰਾਜੋਂ ਨਰਕ’ ਵਾਲ਼ੀ ਪ੍ਰਮਾਣਿਕ ਕਹਾਵਤ ਇਸੇ ਸੱਚਾਈ ਦੇ ਪ੍ਰਥਾਏ ਬਣੀ ਹੋਈ ਜਾਪਦੀ ਹੈ ਕਿਉਂਕਿ ਸੱਤਾ ਪ੍ਰਾਪਤੀ ਉਪਰੰਤ ਹਉਮੈ ਤੇ ਹੰਕਾਰ ਦਾ ਹਮਲਾ ਹੋ ਜਾਣਾ ਲਗਭਗ ਨਿਸ਼ਚਿਤ ਹੀ ਹੁੰਦਾ ਹੈ,
ਤਖਤੇ-ਸ਼ਾਹੀਂ ਤਖ਼ਤ-ਨਸ਼ੀਂ ਪਰ,
ਅਪਨਾ ਰੰਗ ਚੜ੍ਹਾ ਦੇਤਾ ਹੈ।
ਰਫ਼ਤਾ ਰਫ਼ਤਾ ਹਰ ਹਾਕਮ ਕੋ
ਔਰੰਗਜ਼ੇਬ ਬਨਾ ਦੇਤਾ ਹੈ।
ਅਪਨਾ ਰੰਗ ਚੜ੍ਹਾ ਦੇਤਾ ਹੈ।
ਰਫ਼ਤਾ ਰਫ਼ਤਾ ਹਰ ਹਾਕਮ ਕੋ
ਔਰੰਗਜ਼ੇਬ ਬਨਾ ਦੇਤਾ ਹੈ।
ਤਾਂ ਹੀ ਗੁਰੂ ਬਾਬਾ ਜੀ ਨੇ ‘ਤਖਤਿ ਬਹੈ ਤਖਤੈ ਕੀ ਲਾਇਕ’ ਆਖਦਿਆਂ ਤਾਕੀਦ ਕੀਤੀ ਹੈ ਕਿ ਹਾਕਮ ‘ਰਾਜੇ ਚੁਲੀ ਨਿਆਉਂ ਕੀ’ ਵਾਲਾ ਅਸੂਲ ਸਦੈਵ ਪੱਲੇ ਬੰਨ੍ਹ ਕੇ ਰੱਖੇ। ਇਸ ਦੇ ਉਲਟ ਰਾਜ-ਮਦੁ ਵਿਚ ਚੂਰ ਹੋ ਕੇ, ਪਰਜਾ ਉਪਰ ਜ਼ੁਲਮ ਢਾਹੁਣ ਵਾਲਿਆਂ ਨੂੰ ‘ਸ਼ੀਂਹ’ ਅਤੇ ਉਨ੍ਹਾਂ ਦੇ ਕਾਰਿੰਦਿਆਂ ਨੂੰ ‘ਕੁੱਤੇ’ ਕਹਿ ਕੇ ਦੁਰਕਾਰਿਆ ਹੈ ਸਤਿਗੁਰਾਂ ਨੇ।
ਮੁੱਕਦੀ ਗੱਲ, ਉਹ ਡਿਕਟੇਟਰੀ ਹਕੂਮਤ ਸਹਿਣ ਕੀਤੀ ਜਾ ਸਕਦੀ ਹੈ, ਜਿਸ ਦਾ ਮੁਖੀਆ ਮਹਾਰਾਜੇ ਰਣਜੀਤ ਸਿੰਘ ਵਾਂਗ ਬੁੱਢੜਿਆਂ ਦੀਆਂ ਪੰਡਾਂ ਵੀ ਮੋਢੇ ਚੁੱਕ ਲੈਂਦਾ ਹੋਵੇ ਜਾਂ ਉਹ ਰੋੜੇ ਮਾਰਨ ਵਾਲਿਆਂ ਨੂੰ ਵੀ ਸੋਨੇ ਦੀਆਂ ਮੋਹਰਾਂ ਦੇ ਕੇ ਤੋਰਦਾ ਹੋਵੇ। ਦੂਜੀ ਤਰਫ, ਉਹ ਲੋਕਤੰਤਰ ਵੀ ‘ਜੋਕ-ਤੰਤਰ’ ਮੰਨਿਆ ਜਾਵੇਗਾ, ਜਿਸ ਦਾ ਮੁਖੀ ਆਪਣੇ ਰਾਜ-ਕਾਲ ਵਿਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਕੁਣਬਾਪ੍ਰਸਤੀ ਦੇ ਅਗਲੇ ਪਿਛਲੇ ਰਿਕਾਰਡ ਤੋੜ ਦੇਵੇ। ਐਸੇ ‘ਚੁਣੇ ਹੋਏ’ ਰਾਜੇ ਨੂੰ ਵੀ ਸੌ ਸੌ ਧ੍ਰਿਕਾਰ, ਜਿਸਦੇ ਪੰਜ ਸਾਲ ਪੂਰੇ ਕਰਨ ਲਈ ਵੀ ਲੋਕਾਂ ਦਾ ਤ੍ਰਾਹ ਨਿਕਲ ਰਿਹਾ ਹੋਵੇ ਪਰ ਉਹ ਦਮਗਜੇ ਮਾਰ ਰਿਹਾ ਹੋਵੇ ਪੱਚੀ ਸਾਲ ਰਾਜ ਕਰਨ ਦੇ!
ਫਿਰ ਉਹ ਕਿਹੜਾ ਸਿਧਾਂਤ, ਕਿਹੜਾ ਗੁਣ ਹੋਵੇਗਾ? ਜਿਸ ਦੀ ਅਣਹੋਂਦ ਕਾਰਨ ਲੋਕਤੰਤਰ ਤੇ ਤਾਨਾਸ਼ਾਹੀ ਦੋਵੇਂ ਬੁਰੀਆਂ ਬਣ ਜਾਂਦੀਆਂ ਨੇ? ਡਾ. ਅਲਾਮਾ ਇਕਬਾਲ ਇਸ ਸਵਾਲ ਦਾ ਜਵਾਬ ਦਿੰਦਾ ਹੈ,
ਜਲਾਲਿ-ਪਾਤਸ਼ਾਹੀ ਹੋ,
ਯਾ ਹੋ ਜ਼ਮਹੂਰੀ ਤਮਾਸ਼ਾ,
ਜ਼ੁਦਾ ਹੋ ਦੀਂ-ਸਿਆਸਤ ਸੇ,
ਤੋ ਰਹਿ ਜਾਤੀ ਹੈ ਚੰਗੇਜ਼ੀ!
ਯਾ ਹੋ ਜ਼ਮਹੂਰੀ ਤਮਾਸ਼ਾ,
ਜ਼ੁਦਾ ਹੋ ਦੀਂ-ਸਿਆਸਤ ਸੇ,
ਤੋ ਰਹਿ ਜਾਤੀ ਹੈ ਚੰਗੇਜ਼ੀ!