ਪਹੁ ਫੁਟਾਲਾ ਹੋ ਚੁੱਕਾ ਹੈ। ਪਹਾੜ ਦੀ ਗੁੱਠੋਂ ਸੂਰਜ ਦੀ ਸੰਧੂਰੀ ਰੰਗੀ ਟਿੱਕੀ ਦਿਖਾਈ ਦੇਣ 'ਚ ਹਾਲੇ ਕੁਝ ਪਲ ਹੋਰ ਲੱਗਣਗੇ। ਦੱਖਣ ਵਾਲੇ ਪਾਸੇ ਵਗਦੇ ਸਤਲੁਜ ਦਰਿਆ ਵਲੋਂ ਮੱਠੀ-ਮੱਠੀ ਹਵਾ ਰੁਮਕ ਰਹੀ ਹੈ। ਅਠਖੇਲੀਆਂ ਕਰਦੇ ਜਾਪ ਰਹੇ ਹਵਾ ਦੇ ਕਿਸੇ ਕਿਸੇ ਬੁੱਲੇ ਵਿਚ ਜਾਮਣਾਂ ਦੇ ਬਰੂ ਅਤੇ ਨਿੰਮ ਦੇਖਿੜੇ ਹੋਏ ਨਿੱਕੇ ਚਿੱਟੇ ਫੁੱਲਾਂ ਦੀ ਰਲਵੀਂ ਮਿਲਵੀਂ ਭਿੰਨੀ-ਭਿੰਨੀ ਖੁਸ਼ਬੋਈ ਵਿਸਮਾਦੀ ਤਰੰਗਾਂ ਛੇੜ ਰਹੀ ਪ੍ਰਤੀਤ ਹੁੰਦੀ ਹੈ। ਵੱਡੇ ਤੜਕੇ ਤੋਂ ਚਾਰ-ਚੁਫੇਰੇ ਦੇ ਪਿੰਡਾਂ 'ਚ ਵੱਜਦੇ ਨਹੀਂ, ਗੱਜਦੇ ਲਾਊਂਡ ਸਪੀਕਰ ਹੁਣ ਖਾਮੋਸ਼ ਹੋ ਚੁੱਕੇ ਨੇ। ਅੰਮ੍ਰਿਤ ਵੇਲੇ ਆਪਣੀ-ਆਪਣੀ ਜ਼ੁਬਾਨ ਵਿਚ 'ਭਗਵਾਨ ਤੇਰੀ ਕੁਦਰਤ' ਕਹਿਣ ਵਾਲੇ ਪੰਛੀਆਂ ਜਨੌਰਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਕਿ ਸ਼ੁਕਰ ਹੈ। ਹੁਣ ਸਾਨੂੰ ਦਿਨ ਦੇ ਚੜ੍ਹਾਅ ਦੇ ਆਗਮਨ ਗੀਤ ਗਾਉਣ ਦਾ ਮੌਕਾ ਮਿਲਿਆ ਹੈ। ਦਰਖਤਾਂ ਦੇ ਹਰੇ ਕਚੂਰ ਪੱਤਿਆਂ ਵਿਚੋਂ ਮਸਤੀ ਨਾਲ ਉਡਾਰੀਆਂ ਮਾਰਦੇ ਰੰਗ-ਬਰੰਗੇ ਪੰਛੀ, ਇਕ ਪਾਸਿਓਂ ਦੂਜੀ ਦਿਸ਼ਾ ਵੱਲ ਆ ਜਾ ਰਹੇ ਹਨ। ਚੀਂ-ਚੀਂ, ਚੂੰ-ਚੂੰ, ਗੁਟਰ-ਗੂੰ ਕਰਦੇ ਹੋਏ।
ਉੱਚੇ ਨੀਵੇਂ ਦਰਖਤਾ ਅਤੇ ਫੁੱਲਾਂ-ਫਲਾਂ ਵਾਲੇ ਵੇਲ-ਬੂਟਿਆਂ ਦੇ ਝੁਰਮਟ 'ਚ ਸਥਿਤ ਘਰ ਦੀ ਜਿਸ ਉਤਲੀ ਮੰਜ਼ਲ ਦੇ ਕਮਰੇ ਵਿਚ ਇਹ ਸਤਰਾਂ ਲਿਖ ਰਿਹਾ ਹਾਂ, ਇਸ ਦੀ ਛੱਤ ਉਪਰ ਮੋਰ ਨੇ ਪੈਲ ਪਾਈ ਹੋਈ ਹੈ। ਕਿਸੇ ਚਿੜੀਆ ਘਰ ਦੇ ਗੁਲਾਮ ਮੋਰ ਨੇ ਨਹੀਂ, ਸਗੋਂ ਅਜ਼ਾਦ ਫਿਜ਼ਾਵਾਂ ਵਿਚ ਉਡਾਰੀਆਂ ਮਾਰਨ ਵਾਲੇ 'ਅਜ਼ਾਦ' ਮੋਰ ਨੇ! ਜੈਕਾਰਾ ਗਜਾਉਣ ਵਾਂਗ ਪਹਿਲਾਂ ਇਸ ਨੇ ਗਰਜਵੀਂ ਸੁਰ ਵਿਚ 'ਕੁੱ-ਰ-ਰ, ਕੋ-ਕੋ-ਕੋ-ਕੋ' ਅਲਾਪਿਆ ਅਤੇ ਫਿਰ ਮੁੜਦੀ ਸਰਗਮ 'ਕਿਆਂਉਂ-ਕਿਆਂਉਂ-ਕਿਆਂਉਂ' ਦੀ ਗਾਈ। ਪੈਲ ਪਾਉਣ ਦੀ 'ਅਡਵਾਂਸ' ਪ੍ਰਕ੍ਰਿਆ ਸ਼ੁਰੂ ਕਰਕੇ ਲੱਗ ਪਿਆ ਉਹ ਪ੍ਰਭਾਤ ਦੀ ਖੁਸ਼ੀ ਮਨਾਉਣ।
ਝੁਸ-ਮੁਸਾ ਨਿੱਖਰਦਾ ਜਾ ਰਿਹਾ ਹੈ। ਪਲ-ਪਲ ਵਧਦੀ ਜਾ ਰਹੀ ਰੌਸ਼ਨੀ ਵਿਚ ਹੁਣ ਬੋਗਨਵਿਲੀਏ ਦੀਆਂ ਵੇਲਾਂ ਤੇ ਟਹਿਕਦੇ ਵੱਖ-ਵੱਖ ਰੰਗਾਂ ਦੇ ਫੁੱਲ ਸਾਫ ਦਿਖਾਈ ਦੇ ਰਹੇ ਹਨ। ਹਰੇ ਭਰੇ ਜਾਮਣ ਦੇ ਦਰੱਖਤ ਦੇ ਪੱਤਿਆਂ ਵਿਚ ਲੁਕੀ ਬੈਠੀ ਕੋਇਲ 'ਕੂਹ-ਕੂਹ' ਕਰਕੇ ਚੌਗਿਰਦੇ ਨੂੰ ਇਲਾਹੀ ਸੰਗੀਤ ਨਾਲ ਸਰਸ਼ਾਰ ਕਰ ਰਹੀ ਹੈ। ਗੂੜ੍ਹੀਆਂ ਲਾਲ ਚੁੰਝਾਂ ਵਾਲੇ ਹਰੇ ਤੋਤੇ ਵੀ ਇੱਧਰੋਂ ਉੱਧਰ ਉੜਦੇ ਹੋਏ ਖੁੱਲ੍ਹਾ ਆਕਾਸ਼ ਗਾਹ ਰਹੇ ਹਨ। 'ਚਿੜ-ਚਿੜ, ਚੀਂ-ਚੀਂ' ਦੀ ਅਵਾਜ਼ ਸੁਣ ਕੇ ਚਿੜੀਆਂ ਦੀ ਹੋਂਦ ਦਾ ਅਹਿਸਾਸ ਵੀ ਹੋ ਰਿਹਾ ਹੈ।
ਕੁਦਰਤ ਵਲੋਂ ਸਾਜੇ ਹੋਏ ਇਸ ਬਹਿਸ਼ਤ ਜੈਸੇ ਮਾਹੌਲ ਵਿਚ, ਸਿਆਸੀ ਅਤੇ ਰਾਜਸੀ ਗਲਿਆਰਿਆਂ ਵਿਚ ਘੁਲਦੇ ਗੰਦ-ਮੰਦ ਜਾਂ ਦੁਨੀਆਂ ਦਾਰੀ ਦੇ ਰੋਣ-ਧੋਣ ਦੀਆਂ ਕੁਲੱਛਣੀਆਂ ਬਾਤਾਂ ਕਾਹਨੂੰ ਚਿਤਵਣੀਆਂ ਹਨ। ਵੱਖ-ਵੱਖ ਰੰਗਾਂ ਦੇ ਬਹੁ-ਭਾਂਤੀਆਂ ਸੁਗੰਧੀਆਂ ਛੱਡਦੇ ਫੁੱਲਾਂ ਦੀ ਬਗੀਚੀ ਵਿਚ ਬਹਿ ਕੇ, ਕੀ ਲੋੜ ਹੈ ਹੱਡਾ-ਰੋੜੀਆਂ ਦੇ ਫੋਲਣੇ ਫੋਲਣ ਦੀ? ਕਿਉਂ ਨਾ ਅੱਜ ਮਲਕੜੇ ਜਿਹੇ ਰੁਮਕਦੀ ਹਵਾ ਦੀ, ਦਰੱਖਤਾਂ ਨਾਲ ਹੁੰਦੀ ਗੱਲਬਾਤ ਸੁਣੀ ਜਾਵੇ। ਨੇੜੇ ਹੋ ਕੇ ਇਹ ਅਦਭੁੱਤ ਨਜ਼ਾਰਾ ਤੱਕਿਆ ਜਾਵੇ ਕਿ ਨਵੀਆਂ ਕਰੂੰਬਲਾਂ ਦੇ ਲਿਸ਼ਕਦੇ ਪੱਤੇ 'ਪਵਣੁ ਗੁਰੂ' ਨਾਲ ਕਿਵੇਂ ਲਾਡ-ਲਡਈਆਂ ਕਰਦੇ ਨੇ। ਇੱਕੋ ਤੂਤ ਤੇ ਬੈਠੇ ਕਈ ਕਿਸਮਾਂ ਦੇ ਪੰਛੀਆਂ ਨੂੰ, ਜ਼ਰਾ ਗਹੁ ਨਾਲ ਦੇਖੀਏ ਕਿ ਉਹ ਕਿਵੇਂ ਲਾਲ ਨੀਲੀਆਂ ਤੇ ਕਾਲੀਆਂ ਤੂਤੀਆਂ ਦੇ ਆਹੂ ਲਾਹੁੰਦੇ ਨੇ। ਜੀਅ ਕਰਦਾ ਹੈ ਅੱਜ ਸਦੀਆਂ ਤੋਂ ਆਪਣਾ ਵਿਰਸਾ ਹਿੱਕ ਨਾਲ ਲਾਈ ਰੱਖਣ ਵਾਲੇ, ਧਰਤੀ ਦੇ ਅਸਲ ਮਾਲਕ ਇਨ੍ਹਾਂ ਕਾਵਾਂ, ਤੋਤਿਆਂ, ਚਿੜੀਆਂ, ਗੁਲਹਿਰੀਆਂ, ਮੋਰਾਂ, ਕੋਇਲਾਂ ਅਤੇ ਇਨ੍ਹਾਂ ਦੇ ਰੈਣ-ਬਸੇਰੇ ਬਣਨ ਵਾਲੇ ਦਰੱਖਤਾਂ ਦੀਆਂ ਗੱਲਾਂ ਕੀਤੀਆਂ ਜਾਣ।
ਉਤਲਾ ਸਾਰਾ ਦ੍ਰਿਸ਼-ਚਿਤ੍ਰਣ ਮੇਰੇ ਪਿੰਡ ਵਾਲੇ ਘਰ ਦਾ ਹੈ। ਜੇ ਮੈਂ ਆਪਣੀ ਬਗੀਚੀ ਵਿਚ ਖਿੜੇ ਗੁਲਾਬ, ਡੇਲੀਏ, ਕਲੀ, ਸਤਵਰਗ ਆਦਿਕ ਫੁੱਲਾਂ ਤੇ ਮੰਡਰਾਉਂਦੀਆਂ ਤਿਤਲੀਆਂ ਜਾਂ ਭੌਰਿਆਂ ਦੀਆਂ ਬਾਤਾਂ ਹੀ ਪਾਈ ਗਿਆ ਜਾਂ ਫਿਰ ਇਹ ਗਿਣਤੀ ਕਰਨ ਲੱਗ ਪਿਆ ਕਿ ਸਾਡੇ ਘਰ ਦੇ ਖੁੱਲ੍ਹੇ-ਡੁੱਲ੍ਹੇ ਚੌਗਿਰਦੇ ਵਿਚ ਅੰਬ, ਜਾਮਣ, ਤੁਣ, ਅਰਜਣ, ਬਿੱਲ, ਕਦਮ, ਔਲਾ, ਹਰੜ, ਰੀਠੇ, ਗੁਲੱਕੜ, ਗੁਲਮੋਹਰ, ਮੌਲਸਿਰੀ, ਪਿਕਰੇਸ਼ੀਆ, ਨਿੰਮ, ਫਲਾਹੀ, ਸਰੀਂਹ, ਸੁਹਾਂਜਣਾ, ਬਬੂਲ ਵਗੈਰਾ ਦਰੱਖਤ ਹਰਿਆਲੀ ਦੇ ਜਾਮਨ ਬਣੇ ਖੜ੍ਹੇ ਹਨ, ਤਾਂ ਮੇਰੇ ਤੇ 'ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ' ਵਾਲਾ ਦੋਸ਼ ਆਇਦ ਹੋ ਜਾਵੇਗਾ। ਇਸ ਲਈ ਜ਼ਰਾ ਅੱਗੇ-ਪਿੱਛੇ ਵੀ ਨਜ਼ਰ ਘੁਮਾ ਲਈਏ।
ਦਰਿਆ ਸਤਲੁਜ ਦੀ ਧੀ 'ਨੈੜੀ' ਜਿਸ ਵਿਚ ਬਾਰਾਂ ਮਹੀਨੇ ਪਾਣੀ ਵਗਦਾ ਰਹਿੰਦਾ ਸੀ, ਉਹ ਹੁਣ ਨਿਰੀ ਸੁੱਕ ਹੀ ਨਹੀਂ ਗਈ, ਸਗੋਂ ਅਲੋਪ ਹੋਣ ਦੇ ਨੇੜੇ ਜਾ ਢੁੱਕੀ ਹੈ। ਇਸ ਦੇ ਕੰਢੇ ਤੇ ਬਹੁਤ ਭਾਰੀ ਝਿੜੀ ਹੁੰਦੀ ਸੀ। ਇਥੇ ਐਨੇ ਦਰੱਖਤ ਹੁੰਦੇ ਸਨ ਕਿ ਝਿੜੀ ਵਿਚ ਬੰਦਾ ਘੁੰਮਦਾ ਨਜ਼ਰ ਨਹੀਂ ਸੀ ਆਉਂਦਾ ਹੁੰਦਾ। ਫਲਾਹੀ ਦੇ ਦਰੱਖਤਾਂ ਦੀ ਬਹੁਤਾਦ ਹੋਣ ਕਰਕੇ ਇਸ ਜਗ੍ਹਾ ਦਾ ਨਾਂ 'ਫਲਾਹੀਆ' ਹੀ ਪਿਆ ਹੋਇਆ ਸੀ। ਇਥੇ ਅਸੀਂ ਨੰਗੇ ਪੈਰੀਂ ਪਸ਼ੂ ਚਰਾਉਣ ਆਏ ਰੱਜ-ਰੱਜ ਖਜੂਰਾਂ ਖਾਂਦੇ ਹੁੰਦੇ ਸਾਂ। ਹੁਣ ਇਥੇ 'ਵਿਕਾਸ' ਦੀ ਹਨੇਰੀ ਵਗ ਚੁੱਕੀ ਹੈ। ਕੁਝ ਕੁ ਖਜੂਰਾਂ ਨੂੰ ਛੱਡ ਕੇ, ਬਾਕੀ ਸਭ ਤਰ੍ਹਾਂ ਦੇ ਦਰੱਖਤ ਗਾਇਬ ਕਰ ਦਿੱਤੇ ਗਏ ਨੇ। ਇਕ ਸਮੇਂ ਸਾਡੇ ਪਿੰਡ ਦੇ ਬਹੁਤ ਲੋਕ ਇਸ ਝਿੜੀ ਵਿਚੋਂ ਦਾਤਣ ਤੋੜਨ ਤੋਂ ਵੀ ਡਰਦੇ ਹੁੰਦੇ ਸਨ। ਇਥੇ ਪੰਜਾਂ ਪੀਰਾਂ ਦੀ ਕਬਰ ਹੋਣ ਕਰਕੇ, ਇਸ ਨੂੰ 'ਕਰੜੀ ਜਗ੍ਹਾ' ਮੰਨਿਆ ਜਾਂਦਾ ਸੀ। ਪਰ ਝਿੜੀ ਦੀ ਤਬਾਹੀ ਕਰਨ ਵਾਲੇ ਨੂੰ ਨਾ ਪੰਜਾਂ ਪੀਰਾਂ ਨੇ ਕੁਛ ਕਿਹਾ ਤੇ ਨਾ ਇਥੋਂ ਦੇ ਕਰੜ ਪੁਣੇ ਨੇ। ਹੋਰ ਤਾਂ ਸਾਰਾ ਸਾਲ ਪੰਜ ਪੀਰ ਸ਼ਾਇਦ ਇਥੇ ਹਾਜ਼ਰ ਰਹਿੰਦੇ ਹੋਣਗੇ, ਪਰ ਜਾਪਦਾ ਹੈ ਉਹ ਅੱਠ ਹਾੜ ਵਾਲੇ ਦਿਨ ਜਰੂਰ ਇਥੋਂ ਆਸੇ ਪਾਸੇ ਹੋ ਜਾਂਦੇ ਹੋਣਗੇ। ਕਿਉਂਕਿ ਉਸ ਦਿਨ ਇਥੇ 'ਲੋਕ ਗਾਇਕ ਬਣੇ ਮਸ਼ਟੰਡੇ, ਤੂੰਬੀ ਵਿਚ ਫਸਾਏ ਡੰਡੇ' ਵਾਲੇ ਕਲਾਕਾਰ ਤੇ ਕਲਾਕਾਰਨੀਆਂ ਖੂਬ ਅਸੱਭਿਆਚਾਰ ਫੈਲਾਉਂਦੇ ਹਨ।
ਪਿੰਡ ਦੇ ਉੱਤਰ ਵੱਲ ਨੀਲੇ ਪਾਣੀਆਂ ਵਾਲੀ ਬਿਸਤ-ਦੁਆਬ ਨਹਿਰ, ਜਿਸ ਦੇ ਕੰਢੇ ਖੜ੍ਹੇ ਘਣੇ-ਸੰਘਣੇ ਟਾਹਲੀ, ਤੂਤਾਂ ਦੀ ਗੂੜ੍ਹੀ ਛਾਂ ਹੇਠਾਂ ਸਾਈਕਲ ਚਲਾਉਂਦੇ ਅਸੀਂ ਸਕੂਲ ਜਾਂਦੇ ਹੁੰਦੇ ਸਾਂ, ਹੁਣ ਪਾਣੀ ਦੇ ਘੁੱਟ ਨੂੰ ਤਰਸਦੀ ਦਿਖਾਈ ਦਿੰਦੀ ਹੈ। ਟਾਹਲੀਆਂ ਪਤਾ ਨਹੀ ਕਿਸ ਗੱਲੋਂ ਨਰਾਜ਼ ਹੋ ਕੇ ਖੜਸੁੱਕ ਹੋ ਗਈਆਂ। ਤੂਤ ਵੀ ਵਿਰਲੇ ਟਾਵੇਂ ਹੀ ਰਹਿ ਗਏ। ਹੁਣ ਉਥੇ ਇਹ ਹਾਲ ਹੋਇਆ ਪਿਐ-
ਨਜ਼ਰ ਆਉਂਦਾ ਸਫੈਦਾ ਹੀ ਸਫੈਦਾ ਹੁਣ ਹੈ ਹਰ ਪਾਸੇ,
ਕਿ ਲੱਭਦੀ ਬੋਹੜ, ਪਿੱਪਲ, ਤੂਤ ਵਰਗੀ ਛਾਂ ਨਹੀਂ ਯਾਰਾ।
ਇਕ ਉਹ ਮੌਕਾ ਸੀ ਜਦੋਂ ਕਿਸੇ ਵੀ ਪਿੰਡ ਵੱਲ ਨਜ਼ਰ ਮਾਰਦਿਆਂ ਹਰੇ-ਭਰੇ ਦਰੱਖਤਾਂ ਦਾ ਝੁੰਡ ਦਿਖਾਈ ਦਿੰਦਾ ਹੁੰਦਾ ਸੀ। ਹੁਣ ਦਰੱਖਤਾਂ ਦੀ ਹਰਿਆਲੀ ਹਾਰ ਗਈ ਹੈ, ਚਿੱਟੀਆਂ ਸੰਗ ਮਰ-ਮਰੀ ਕੋਠੀਆਂ ਅੱਖਾਂ ਚੁੰਧਿਆਉਂਦੀਆਂ ਹਨ। ਪਾਣੀ ਦੀਆਂ ਟੈਂਕੀਆਂ ਉਪਰ ਬਣੇ ਹੋਏ ਜਹਾਜ਼-ਕਾਰਾਂ, ਦੂਰੋਂ ਗਵਾਹੀਆਂ ਦਿੰਦੇ ਨੇ ਕਿ ਇੱਥੇ ਮਾਲਕ ਨਹੀਂ, ਭਈਏ ਬੈਠੇ ਹਨ। ਦੂਰ-ਭਵਿੱਖ ਦੀਆਂ ਜਾਨਣ ਵਾਲੇ ਸਮਾਜ ਸਾਸ਼ਤਰੀਆਂ ਵਲੋਂ ਬੜੇ ਤਰਲੇ ਕੱਢੇ ਜਾ ਰਹੇ ਨੇ, ਦੁਹੱਥੜਾਂ ਮਾਰੀਆਂ ਜਾ ਰਹੀਆਂ ਹਨ ਕਿ 'ਗਲੋਬਲ ਵਾਰਮਿੰਗ ਦੇ ਦੈਂਤ' ਨਾਲ ਨਜਿੱਠਣ ਲਈ ਦਰੱਖਤਾਂ ਦੀ ਕਟਾਈ ਬੰਦ ਕਰੋ, ਨਾੜ-ਪਰਾਲੀ ਨੂੰ ਅੱਗ ਨਾ ਲਗਾਓ। ਧਰਤੀ ਨੂੰ ਹਰੀ ਭਰੀ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਓ। ਪਰ ਇਨ੍ਹਾਂ ਸੂਝਵਾਨ ਉਪਦੇਸ਼ਕਾਂ ਦੀਆਂ ਨਸੀਹਤਾਂ ਨੂੰ 'ਬੰਦਾ' ਮੰਨ ਕਿਉਂ ਨਹੀਂ ਰਿਹਾ? ਬੰਦੇ ਦੀ ਕਿਹੜੀ ਖਸਲਤ ਹੈ ਜੋ ਉਸ ਨੂੰ ਵਿਨਾਸ਼ ਵੱਲ ਧੂਹੀ ਲਈ ਜਾਂਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਵੀ ਸੁਣ ਲਉ!
ਮੰਨੀ ਪ੍ਰਮੰਨੀ ਸੱਚਾਈ ਹੈ ਕਿ ਹਰ ਚੀਜ਼ ਆਪਣੇ 'ਮੂਲ' ਵੱਲ ਭੱਜਦੀ ਹੈ। ਪਾਣੀ ਕਿਤੇ ਵੀ ਡੋਲ੍ਹ ਦਿਉ, ਜਿੱਧਰ ਸਮੁੰਦਰ ਹੋਵੇਗਾ, ਉਧਰ ਨੂੰ ਵਗੇਗਾ, ਮੋਮਬੱਤੀ ਬਾਲ ਕੇ ਭਾਵੇਂ ਪੁੱਠੀ ਵੀ ਕਰ ਦਿਉ, ਪਰ ਅੱਗ ਦੀ ਲਾਟ, ਸੂਰਜ ਵੱਲ ਨੂੰ ਹੀ ਮੂੰਹ ਰੱਖੇਗੀ। ਡਾਰਵਿਨ ਦੇ ਸਿਧਾਂਤ ਮੁਤਾਬਿਕ ਬੰਦੇ ਦੀ ਅੰਸ਼-ਬੰਸ਼, ਬਾਂਦਰ ਨਾਲ ਜਾ ਮਿਲਦੀ ਹੈ। ਲੇਖ ਦੇ ਮੁੱਢ ਵਿਚ ਪਸ਼ੂ-ਪੰਛੀਆਂ ਦਰੱਖਤਾਂ ਤੱਕ ਸੀਮਤ ਰਹਿਣ ਦਾ ਵਾਅਦਾ ਕੀਤਾ ਸੀ। ਵਾਅਦੇ ਮੁਤਾਬਕ ਆਪਣੇ 'ਪੂਰਵਜ' ਦੀ ਇਕ 'ਖਾਸ ਸਿਫਤ' ਦਰਸਾਉਂਦੀ ਨੀਤੀ-ਕਥਾ ਸੁਣ ਲਈਏ-
ਪੋਹ ਦੀ ਸਰਦ ਰੁੱਤ ਵਿਚ ਭਾਰੀ ਵਰਖਾ ਹੋ ਰਹੀ ਸੀ। ਸਭ ਜੀਆ-ਜੰਤ ਆਪੋ ਆਪਣੇ ਟਿਕਾਣਿਆਂ ਵਿਚ ਦੜਿਆ ਬੈਠਾ ਸੀ। ਇਕ ਦਰੱਖਤ ਦੀਆਂ ਟਾਹਣੀਆਂ ਨਾਲ ਲਟਕਦੇ ਆਪਣੇ ਮਜ਼ਬੂਤ ਆਲ੍ਹਣੇ ਵਿਚ ਕੋਈ ਬਿਜੜਾ ਆਪਦੇ ਬੱਚਿਆਂ ਸਮੇਤ ਬੈਠਾ ਸੀ (ਯਾਦ ਰਹੇ ਕਿ ਆਲ੍ਹਣੇ ਬਣਾਉਣ ਵਾਲੇ ਸਾਰੇ ਪੰਛੀਆਂ ਵਿਚੋਂ ਸਭ ਤੋਂ ਵੱਧ ਮਜ਼ਬੂਤ ਸੁਰੱਖਿਅਤ ਅਤੇ ਦੇਖਣ-ਪਾਖਣ ਨੂੰ ਸੋਹਣਾ ਆਲ੍ਹਣਾ ਬਿੱਜੜੇ ਦਾ ਹੀ ਮੰਨਿਆ ਜਾਂਦਾ ਹੈ) ਇਸੇ ਦਰੱਖਤ ਥੱਲੇ, ਤਣੇ ਨਾਲ ਲੱਗ ਕੇ ਇਕ ਬਾਂਦਰ ਮੀਂਹ 'ਚ ਭਿੱਜਦਾ ਠੁਰ-ਠੁਰ ਕਰ ਰਿਹਾ ਸੀ। ਇਸ ਨੂੰ ਠੰਢ ਨਾਲ ਕੰਬਦਾ ਦੇਖ ਕੇ, ਨਿੱਘੇ ਆਲ੍ਹਣੇ 'ਚ ਬੈਠੇ ਬਿੱਜੜੇ ਦੇ ਬੱਚੇ, ਆਪਣੇ ਬਾਪ (ਬਿੱਜੜੇ) ਨੂੰ ਪੁੱਛਣ ਲੱਗੇ ਕਿ ਐਨੇ ਭਾਰੀ ਮੀਂਹ ਵਿਚ ਇਹ ਕੌਣ ਹੈ ਜੋ ਭਿੱਜ ਰਿਹਾ ਹੈ? ਇਸ ਦਾ ਕੋਈ ਘਰ-ਘਾਟ ਨਹੀਂ ਹੋਵੇਗਾ? ਬੱਚਿਆਂ ਦੇ ਕਹਿਣ ਤੇ ਬਿਜੜੇ ਨੇ ਥੱਲੇ ਵੱਲ ਝਾਕ ਕੇ ਪੁੱਛਿਆ-
'ਦਵੈ ਕਰੁ, ਦਵੈ ਪਗੁ ਆਹਿ ਤੁਵ, ਦਿਸੀਅਤ ਪੁਰਖ ਅਕਾਰ।
ਸੀਤ ਵਾਤ ਕੇ ਘਾਤ ਹਿਤ, ਕਿਉਂ ਨਾ ਰਚਹਿ ਅਗਾਰ?"ਸੱਜਣਾਂ ਤੇਰੇ ਦੋ ਹੱਥ ਦੋ ਪੈਰ ਹਨ, ਤੇਰੀ ਸ਼ਕਲ ਵੀ ਬੰਦਿਆਂ ਜੈਸੀ ਹੈ, ਪਰ ਤੂੰ ਠੰਢ ਤੋਂ ਬਚਣ ਲਈ ਆਪਣਾ ਘਰ ਕਿਉਂ ਨਹੀਂ ਬਣਾਇਆ?
ਪਾਲੇ ਨਾਲ ਠਰੇ ਪਏ ਬਾਂਦਰ ਨੇ ਉਪਰ ਨੂੰ ਮੂੰਹ ਕਰਕੇ ਬਿਜੜੇ ਦਾ 'ਸਵਾਲ' ਸੁਣਿਆ। ਉਸੇ ਵੇਲੇ ਦਰੱਖਤ ਉਪਰ ਜਾ ਚੜ੍ਹਿਆ। ਬਿਜੜੇ ਦੇ ਆਲ੍ਹਣੇ ਨੂੰ ਜਾ ਹੱਥ ਪਾਇਆ। ਗੁੱਸੇ 'ਚ ਲੋਹਾ-ਲਾਖਾ ਹੁੰਦਿਆਂ ਬੋਲਿਆ-
'ਸ਼ੂਚੀ-ਮੁਖ, ਵਿਭਚਾਰਨੀ ਰੰਡੇ! ਪੰਡਿਤ ਰਾਹ।
ਨਹਿ ਸਮਰੱਥ ਨਿਜ-ਗ੍ਰਹਿ ਰਚਨ, ਸਮਰੱਥ ਹੱਥ ਤਵ ਦੁਆਰ।
-ਸੂਈ ਦੇ ਨੱਕੇ ਜਿਹੇ ਮੂੰਹ ਵਾਲੀਏ ਬਦਮਾਸ਼ੇ, ਤੂੰ ਮੇਰੇ ਜਿਹੇ ਪੰਡਿਤ ਨਾਲ ਵਾਦ-ਵਿਵਾਦ ਕਰ ਰਹੀ ਐਂ? ਬੇਸ਼ੱਕ ਮੈਂ ਆਪਣਾ ਘਰ ਨਹੀਂ ਬਣਾ ਸਕਦਾ, ਪਰ ਵੱਸਦੇ ਰਸਦੇ ਘਰਾਂ ਦੀ ਯਹੀ-ਤਹੀ ਫੇਰ ਸਕਦਾ ਹਾਂ। ਇਹ ਕਹਿੰਦਿਆਂ ਉਸਨੇ ਬਿਜੜੇ ਦਾ ਆਲ੍ਹਣਾ ਤੀਲ੍ਹਾ-ਤੀਲ੍ਹਾ ਕਰ ਦਿੱਤਾ।
ਜਿੱਥੇ ਵੀ ਕਿਤੇ ਕੋਈ ਬੰਦਾ, ਚੌਗਿਰਦੇ ਦੇ ਵਿਨਾਸ਼ ਵਿਚ ਕਿਸੇ ਤਰ੍ਹਾਂ ਦਾ ਵੀ 'ਯੋਗਦਾਨ' ਪਾ ਰਿਹਾ ਦਿਸੇ, ਤਾਂ ਸਮਝ ਲਉ 'ਬੰਦੇ ਦਾ ਵਡਾਰੂ' ਹੀ ਇਹ ਕਰਤੂਰ ਕਰ ਰਿਹਾ ਹੈ।

ਤਰਲੋਚਨ ਸਿੰਘ ਦੁਪਾਲਪੁਰ