ਆਪਣੀ ਮਾਂ-ਬੋਲੀ ਦੀ ਅਮੀਰੀ ਦੇਖੋ ਜ਼ਰਾ ਮੂੰਹ ਥਾਣੀਂ ਖਾਧੀਆਂ ਜਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਸੇਵਨ ਕਰਨ ਦੇ ਢੰਗ-ਤਰੀਕਿਆਂ ਦੇ ਨਾਂ ਵੀ ਅਲੱਗ-ਅਲੱਗ ਹਨ। ਮੋਟੇ ਤੌਰ ‘ਤੇ ਭਾਵੇਂ ‘ਖਾਣਾ’ ਜਾਂ ‘ਪੀਣਾ’ ਕਿਹਾ ਜਾਂਦਾ ਹੈ, ਪਰ ਇਨ੍ਹਾਂ ਦੋਹਾਂ ਲਫਜ਼ਾਂ ਤੋਂ ਇਲਾਵਾ ਹੋਰ ਵੰਨਗੀਆਂ ਦੇਖੋ-ਅੰਬ ਜਾਂ ਗੰਨੇ ਨੂੰ ਚੂਪਣਾ ਕਹੀਦੈ। ਭੁੱਜੇ ਹੋਏ ਦਾਣਿਆਂ ਨੂੰ ਚੱਬਣਾ, ਕਿਸੇ ਤਰਲ ਪਦਾਰਥ ਨੂੰ ਹੌਲੀ ਹੌਲੀ ਪੀਣਾ ਹੋਵੇ ਤਾਂ ਘੁੱਟਾ-ਵੱਟੀ, ਲਗਾਤਾਰ ਪੀਣਾ ਹੋਵੇ ਤਾਂ ਚੀਂਡ ਲਾ ਕੇ ਪੀਣਾ ਆਖਿਆ ਜਾਂਦੈ। ਸੂਪ ਵਰਗੇ ਗਾੜ੍ਹੇ ਤਰਲ ਪਦਾਰਥ ਨੂੰ ਸੜੂਪੇ ਭਰਨੇ ਅਤੇ ਕਈ ਚੀਜ਼ਾਂ ਨੂੰ ਥਿਆਲੀ ‘ਤੇ ਰੱਖ ਕੇ ਚੱਟਣਾਂ ਆਖੀਦੈ। ਦਵਾਈ ਦੀਆਂ ਗੋਲੀਆਂ ਨੂੰ ਸਬੂਤਾ ਨਿਗਲਣਾ ਕਿਹਾ ਜਾਂਦੈ। ਮਲੱਠੀ ਜਾਂ ਚਿੰਗਮ ਨੂੰ ਚਿੱਥਣਾ ਜਾਂ ਜਗੋਲ਼ਣਾ ਕਿਹਾ ਜਾਂਦੈ। ਜੇ ਕੋਈ ਪੀਣ ਵਾਲੀ ਚੀਜ਼ ਨੂੰ ਬਹੁਤੀ ਮਾਤਰਾ ਵਿਚ ਪੀ ਲਵੇ, ਤਾਂ ਵਿਅੰਗ ਨਾਲ ਉਸ ਨੂੰ ‘ਡੀਕ ਗਿਆ’ ਜਾਂ ‘ਡਕਾਰ ਗਿਆ’ ਦਾ ਨਾਂ ਦਿੱਤਾ ਜਾਂਦਾ ਹੈ। ਭੁੱਜੀ ਹੋਈ ਛੱਲੀ ਨੂੰ ਆਮ ਕਰਕੇ ਚੱਬਣਾ ਕਹਿੰਦੇ ਨੇ, ਪਰ ਜੇ ਛੱਲੀ ਦੋਧਾ ਹੋਵੇ ਤਾਂ ਉਸਨੂੰ ‘ਚਰੂੰਡਣਾ’ ਆਖਿਆ ਜਾਂਦਾ ਹੈ। ਕਈ ਬਰੀਕ ਵਸਤਾਂ ਨੂੰ ਖਾਣ ਲਈ ‘ਫੱਕਾ ਮਾਰਨਾ’ ਕਹੀਦਾ ਹੈ। ਜੇ ਕੋਈ ਪੇਟੂ ਵਿਅਕਤੀ ਵਾਧੂ ਰੋਟੀਆਂ ਖਾ ਲਵੇ ਤਾਂ ਗੁੱਸੇ ਅਤੇ ਵਿਅੰਗ ਦੇ ਰਲਵੇਂ-ਮਿਲਵੇਂ ਅਰਥਾਂ ‘ਚ ‘ਤੁੰਨ ਲਈਆਂ’ ਜਾਂ ‘ਚਿਣ ਲਈਆਂ’ ਵੀ ਕਹਿ ਦਿੱਤਾ ਜਾਂਦਾ ਹੈ। ਦੋ ਲਫਜ਼ ਹੋਰ ਬੜੇ ‘ਪਿਆਰੇ’ ਨੇ ਜੋ ਅਕਸਰ ਸ਼ਰਾਬ ਪੀਣ ਵਾਲਿਆਂ ਲਈ ਵਰਤੇ ਜਾਂਦੇ ਨੇ, ਪੂਰੀ ਬੋਤਲ ਚੜ੍ਹਾ ਗਿਆ ਜਾਂ ਡੱਫ ਗਿਆ।
ਛਕਣ-ਛਕਾਉਣ ਦੀਆਂ ਕ੍ਰਿਆਵਾਂ ਦੇ ਇਹ ਸਾਰੇ ਨਾਮ ਤਾਂ ਹੋਏ ਸੋ ਹੋਏ, ਪ੍ਰੰਤੂ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀ ਬੋਲੀ ਵਿਚ ‘ਕੁੱਟ ਜਾਂ ਮਾਰ’ ਜਿਹੇ ਲਫਜ਼ਾਂ ਨਾਲ ਵੀ ‘ਖਾਣਾ’ ਜਾਂ ‘ਖਾਧੀ’ ਦਾ ਪ੍ਰਯੋਗ ਦੇਖੀਦਾ ਹੈ। ਜਿਵੇਂ ਫਲਾਣੇ ਨੇ ‘ਕੁੱਟ ਖਾਧੀ’ ਜਾਂ ‘ਮਾਰ ਖਾਧੀ’-ਜਦਕਿ ਕੁੱਟ ਜਾਂ ਮਾਰ ਕੋਈ ਪੀਜ਼ਾ-ਬਰਗਰ ਥੋੜ੍ਹੀ ਹਨ? ਇਸੇ ਤਰ੍ਹਾਂ ਆਪਣਾ ਮਨ ਭਾਉਂਦਾ ਇਕ ਹੋਰ ਸ਼ਬਦ ਹੈ-ਫਲਾਣੇ ਨੇ ਮੈਥੋਂ ਜੁੱਤੀਆਂ ਖਾਧੀਆਂ ਜਾਂ ਢਿਮਕੇ ਨੇ ਮੇਰੇ ਪਾਸੋਂ ਛਿੱਤਰ ਖਾਧੇ। ਸੋਚਣ ਵਾਲੀ ਗੱਲ ਹੈ ਕਿ ਜੁੱਤੀਆਂ ਜਾਂ ਛਿੱਤਰਾਂ ਜਿਹੀ ਨਖਿੱਧ ਚੀਜ਼, ਜਿਸ ਨੂੰ ਹਰੇਕ ਧਰਮ-ਅਸਥਾਨ ਵਿਚ ਵੜਨ ਤੋਂ ਪਹਿਲਾਂ, ਪੈਰਾਂ ‘ਚੋਂ ਉਤਾਰਨਾ ਜਰੂਰੀ ਹੁੰਦਾ ਹੈ, ਦੇ ਨਾਮ ਨਾਲ ‘ਖਾਣੇ’ ਜਾਂ ‘ਖਾਧੇ’ ਲਫਜ਼ ਕਿਵੇਂ ਜੁੜ ਗਏ ਹੋਣਗੇ? ਖੱਟੀਆਂ, ਮਿੱਠੀਆਂ ਅਤੇ ਸਲੂਣੇ ਸਵਾਦ ਵਾਲੀਆਂ ਹਜ਼ਾਰਾਂ ਨਿਆਮਤਾਂ ਲਈ ਵਰਤਿਆ ਜਾਂਦਾ ਸ਼ਬਦ ਖਾਣਾ ਜਾਂ ਖਾਧਾ, ਜੁੱਤੀਆਂ-ਛਿੱਤਰਾਂ ਲਈ ਵੀ ਕਿਵੇਂ ਵਰਤਿਆ ਜਾਣ ਲੱਗਾ ਹੋਵੇਗਾ?…ਚਲੋ ਆਪਾਂ ਇਸ ਖੋਜਾਖਾਜੀ ਵਿਚ ਕਾਹਨੂੰ ਫਸਣਾ ਹੈ। ਅਖਾਣ ਹੈ ਨਾ-ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋਂ ਠੀਂਗਾ ਬਾਜੇ। ਸ਼ਬਦਾਂ ਦੇ ਪੇਕਿਆਂ-ਸਹੁਰਿਆਂ ਬਾਰੇ ਕੋਈ ‘ਲਿੰਗੁਇਸਟਿਕ’ ਯਾਨਿ ਕੋਈ ਭਾਸ਼ਾ-ਵਿਗਿਆਨੀ ਹੀ ਨਿਰਣਾ ਕਰ ਸਕਦਾ ਹੈ। ਆਪਾਂ ਇਸ ਬਿਖੜੇ ਕੰਮ ਨੂੰ ਹੱਥ ਪਾਵਾਂਗੇ ਤਾਂ ‘ਠੀਂਗਾ’ ਖਾਵਾਂਗੇ! ਆਉ ਆਪਾਂ ਛਿੱਤਰਾਂ ਦੇ ਪ੍ਰਕਰਣ ਦੀ ਚਰਚਾ ਕਰਦੇ ਹਾਂ।
ਪਹਿਲਾਂ ਤਾਂ ਮੇਰੀ ਆਪਦੀ ਉਹ ਵਾਰਤਾ ਸੁਣ ਲਉ, ਜਦ ਮੈਂ ਤੇ ਛਿੱਤਰ ਆਹਮੋ-ਸਾਹਮਣੇ ਹੋਏ। ਇਹ ਵੀ ਦੱਸਦਾ ਜਾਵਾਂ ਕਿ ਛਿੱਤਰ ਨਾਲ ਮੇਰਾ ਇਹ ਪਹਿਲਾ ‘ਰੂ-ਬਰੂ’ ਸੀ। ਸਾਨੂੰ ਪੰਜਾਬੀਆਂ ਨੂੰ ਇਹ ਤਾਂ ਹੋਸ਼ ਸੰਭਾਲਦਿਆਂ ਹੀ ਸਮਝਾ ਦਿੱਤਾ ਜਾਂਦਾ ਹੈ ਕਿ ਮੀਂਹ ਦੇ ਤਿਲ੍ਹਕੇ ਦਾ ਅਤੇ ਸਰਕਾਰ ਜਾਂ ਪੁਲੀਸ ਦੇ ਝਿੜਕੇ ਦਾ ਗੁੱਸਾ ਨਹੀਂ ਕਰੀਦਾ। ਮੀਂਹ ਪੈਂਦੇ ਵਿਚ ਤਿਲ੍ਹਕਣ ਨਾਲ ਜ਼ਰੂਰੀ ਨਹੀਂ ਕਿ ਸੱਟ-ਫੇਟ ਲੱਗ ਜਾਏ, ਪਰ ਪੁਲੀਸ ਦੀ ਖਾਸ ਕਰਕੇ ਪੰਜਾਬ ਪੁਲੀਸ ਦੀ ‘ਝਿੜਕ’, ਆਪਣੇ ਅੜਿੱਕੇ ਆਏ ਬੰਦੇ ਦੇ ਜਰੂਰ ਹੱਡੀਂ ਰਾਧ ਪਾ ਦਿੰਦੀ ਹੈ। ਹੁਣ ਸਾਇੰਸ ਦੀ ਕਿਰਪਾ ਨਾਲ ਅਹਿ ਜਿਹੜਾ ਨਾਰਕੋ ਟੈਸਟਾਂ ਦਾ ਸਿਸਟਮ ਚੱਲਿਆ ਹੈ, ਮੈਨੂੰ ਨਹੀਂ ਉਮੀਦ ਜੇ ਇਹ ਪੰਜਾਬ ਪੁਲੀਸ ਦੀ ‘ਝਿੜਕ’ ਅਰਥਾਤ ਪਟਾ ਸਿਸਟਮ ਨੂੰ ਮਾਤ ਪਾ ਸਕੇ। ਵੈਸੇ ਮੇਰੀ ਇਸ ਵਿਥਿਆ ਦਾ ਪੁਲੀਸ ਵਾਲੀ ਛਿਤਰੌਲ ਨਾਲ ਕੋਈ ਸਬੰਧ ਨਹੀਂ ਹੈ। ਕਿਹਾ ਜਾਵੇ ਤਾਂ ਇਸਦਾ ਤਾਅਲੁਕ ‘ਰੰਬਾ ਤੇ ਮੁੰਡਾ ਚੰਡੇ ਹੋਏ ਹੀ ਠੀਕ ਰਹਿੰਦੇ ਨੇ’ ਵਾਲੇ ਅਖਾਣ ਨਾਲ ਜਾ ਜੁੜਦਾ ਹੈ।
ਵਿਆਹ ਸ਼ਾਦੀਆਂ ਮੌਕੇ ਬਰਾਤਾਂ ਦੋ-ਦੋ, ਤਿੰਨ-ਤਿੰਨ ਦਿਨ ਰੱਖਣ ਦਾ ਰਿਵਾਜ਼, ਉਨ੍ਹਾਂ ਦਿਨਾਂ ਵਿਚ ਆਖਰੀ ਸਾਹਾਂ ‘ਤੇ ਹੀ ਹੋਵੇਗਾ ਜਿਨ੍ਹਾਂ ਦਿਨਾਂ ਦੀ ਮੈਂ ਗੱਲ ਸੁਣਾਉਣ ਜਾ ਰਿਹਾ ਹਾਂ। ਸਾਡੇ ਪਿੰਡ ਦੇ ਵਿਚਕਾਰ ਜਿਹੇ ਸਥਿਤ ਗੁਰਦੁਆਰੇ ਦੇ ਕੋਲ ਇਕ ਖੁੱਲ੍ਹੀ ਹਵੇਲੀ ਵਿਚ ਬਰਾਤੀਆਂ ਦਾ ਠਹਿਰਾਉ ਸੀ। ਬਰਾਤ ਆਈ ਨੂੰ ਦੂਜਾ ਦਿਨ ਚੜ੍ਹਿਆ। ਦੁਪਹਿਰੋਂ ਬਾਅਦ ਬਰਾਤੀਆਂ ਵਿਚ ਆਏ ਹੋਏ ਇਕ ਬੰਦੂਕ ਵਾਲੇ ਸੱਜਣ ਨੇ ਦੋ ਮੋਰ ਮਾਰ ਕੇ ਲਿਆਂਦੇ। ਵਿਹੜੇ ਵਿਚ ਇੱਟਾਂ ਦਾ ਚੁੱਲ੍ਹਾ ਬਣਾ ਕੇ ਵੱਡੇ ਪਤੀਲੇ ਵਿਚ ਮੀਟ ਤਿਆਰ ਕੀਤਾ ਗਿਆ। ਦਿਨ ਢਲ੍ਹਦੇ ਤੱਕ ਮੀਟ ਦੇ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ਵੀ ਖੜਕਣ ਲੱਗ ਪਈਆਂ। ਸ਼ਾਮ ਪੈਂਦਿਆਂ ਹੀ ਪਿੰਡ ਵਿਚ ਨਾਈ ਨੇ ਘੁੰਮ ਫਿਰ ਕੇ ਮੁਨਾਦੀ ਕਰ ਦਿੱਤੀ ਕਿ ਹਵੇਲੀ ਵਿਚ ਨਕਲਾਂ ਸ਼ੁਰੂ ਹੋਣ ਲੱਗੀਆਂ ਹਨ। ਨਾਮਾ ਰਾਮ ਟਿੱਡੀ ਮੁੱਛਾ, ਸਿੰਬਲ ਮਜਾਰੇ ਵਾਲਾ ਆਪਣੇ ਸਾਥੀਆਂ ਨਾਲ ਪਹੁੰਚਿਆ ਹੋਇਆ ਹੈ। ਨਕਲਾਂ ਦੇਖਣ ਦੇ ਚਾਹਵਾਨ ਰੋਟੀ ਪਾਣੀ ਛੱਕ ਕੇ ਜਲਦੀ ਜਲਦੀ ਹਵੇਲੀ ਪਹੁੰਚ ਜਾਣ। ਆਪਣੇ ਸੰਗੀ-ਸਾਥੀਆਂ ਨਾਲ ਗੁਰਦੁਆਰੇ ਦੇ ਖੁੱਲ੍ਹੇ ਵਿਹੜੇ ਵਿਚ ਗੁੱਲੀ ਡੰਡਾ ਖੇਡਣਾ ਵਿਚੇ ਛੱਡ ਕੇ, ਮੈਂ ਵੀ ਨਕਲਾਂ ਦੇਖਣ ਵਾਲੇ ਦਰਸ਼ਕਾਂ ਵਿਚ ਜਾ ਸ਼ਾਮਲ ਹੋਇਆ। ਜੰਗਾਲੀ ਜਿਹੇ ਵਾਲਾਂ ਵਾਲਾ ਇਕ ਕਲਾਕਾਰ, ਹਾਰਮੋਨੀਅਮ ਵਜਾਉਣ ਲੱਗ ਪਿਆ। ਕੱਦੂ ਵਰਗੇ ਗੰਜੇ ਸਿਰ ਵਾਲਾ ਇਕ ਢਿੱਡਲ ਜਿਹਾ ਬੰਦਾ, ਜਿਸਨੇ ਹਰੇ ਰੰਗ ਦੀ ਕੁੱਤਾ ਝੱਗੀ ਜਿਹੀ ਪਾਈ ਹੋਈ ਸੀ, ਤਬਲਾ ਵਜਾਉਣ ਲੱਗ ਪਿਆ। ਮੂੰਹ ਉੱਪਰ ਪਾਊਡਰ ਭੁੱਕ ਕੇ ਅਤੇ ਗੱਲ੍ਹਾਂ ਉੱਪਰ ਲੱਪ-ਲੱਪ ਲਾਲੀ ਚਾੜ੍ਹ ਕੇ ਇਕ ‘ਜ਼ਨਾਨੀ’ ਉਨ੍ਹਾਂ ਦੇ ਮੋਹਰੇ ਨੱਚਣ ਲੱਗ ਪਈ। ਸਾਨੂੰ ਮਗਰੋਂ ਪਤਾ ਲੱਗਾ ਕਿ ਆਪਣੇ ਗਿੱਟਿਆਂ ਨਾਲ ਥੱਬਾ ਥੱਬਾ ਘੁੰਗਰੂ ਬੰਨ੍ਹ ਕੇ ਨੱਚਣ ਵਾਲੀ ਇਹ ਜ਼ਨਾਨੀ ਨਹੀਂ, ਸਗੋਂ ਇਕ ਮਰਦ ਨੇ ਜ਼ਨਾਨੀਆਂ ਵਾਲੇ ਕੱਪੜੇ ਪਹਿਨੇ ਹੋਏ ਨੇ। ਹਾਰਮੋਨੀਅਮ ‘ਤੇ ‘ਮੇਰਾ ਮਨ ਡੋਲੇ ਮੇਰਾ ਤਨ ਡੋਲੇ’ ਦੀ ਤਰਜ਼ ਵਜਾਈ ਜਾ ਰਹੀ ਸੀ।
ਤਬਲੇ ਵਾਲੇ ਨੇ ਵੀ ਆਪਣੇ ਇਕ ਗੁੱਟ ਉੱਪਰ ਘੁੰਗਰੂ ਬੰਨ੍ਹੇ ਹੋਏ ਸਨ। ਜਿਵੇਂ ਜੋਗੀਆਂ ਦੀ ਵੱਜਦੀ ਬੀਨ ਵਲ, ਫਨ ਫੈਲਾਈ ਬੈਠਾ ਸੱਪ, ਇਕ ਟੱਕ ਦੇਖਦਾ ਰਹਿੰਦਾ ਹੈ। ਤਿਵੇਂ ਹੀ ਅਸੀਂ ਉੱਥੇ ਪੂਰੀ ਤਰ੍ਹਾਂ ਮਸਤ ਹੋਏ ਬੈਠੇ ਸਾਂ। ਇੰਨੇ ਨੂੰ ਕਿਸੇ ਨੇ ਮੇਰਾ ਮੋਢਾ ਹਲੂਣਿਆ। ਮੈਂ ਪਿੱਛੇ ਨੂੰ ਮੂੰਹ ਭੰਵਾ ਕੇ ਦੇਖਿਆ। ਇਹ ਮੈਥੋਂ ਵੱਡੀ ਭੈਣ ਸੀ ਜੋ ਮੈਨੂੰ ਘਰੇ ਚੱਲਣ ਲਈ ਕਹਿ ਰਹੀ ਸੀ। ਉਸਦੀ ਗੱਲ ਨੂੰ ਮੈਂ ਅਣ-ਸੁਣਿਆ ਕਰ ਛੱਡਿਆ। ਪੰਜ-ਸੱਤ ਮਿੰਟ ਬਾਅਦ ਉਸਨੇ ਫੇਰ ਮੇਰਾ ਮੋਢਾ ਜ਼ੋਰ ਨਾਲ ਹਲੂਣਦਿਆਂ ਆਖਿਆ- “ਭਾਈਆ ਜੀ ਕਹਿੰਦੇ ਐ ਕਿ ਅਸੀਂ ਨਹੀਂ ਨਕਲਾਂ ਦੇਖਣੀਆਂ, ਤੂੰ ਘਰ ਨੂੰ ਤੁਰ ਪੈ ਸਿੱਧਾ ਹੋ ਕੇ!” ਪਰ ਮੈਂ ਯਾਰ ਬੇਲੀਆਂ ਨਾਲ ਤਬਲੇ ਘੁੰਗਰੂਆਂ ਦੀ ‘ਜੁਗਲ ਬੰਦੀ’ ਵਿਚ ਖੁੱਭਿਆ ਬੈਠਾ ਸਾਂ। “ਅੱਛਾ, ਆਇਆ” ਕਹਿ ਕੇ ਮੈਂ ਮਸਤ ਹੋ ਕੇ ਬੈਠਾ ਰਿਹਾ। ਕੁਝ ਚਿਰ ਮਗਰੋਂ ਮੈਂ ਚੋਰ ਅੱਖੀਂ ਪਿੱਛੇ ਨੂੰ ਮੁੜ ਕੇ ਦੇਖਿਆ। ਮੇਰੀ ਭੈਣ ਜਾ ਚੁੱਕੀ ਸੀ। ਮੈਂ ਨਿਸ਼ਚਿੰਤ ਹੁੰਦਿਆਂ ਸਾਹਮਣੇ ਅੱਖਾਂ ਗੱਡ ਕੇ ਬਹਿ ਗਿਆ।
ਇਧਰ ਪਿੜ ਵਿਚ ਹੁਣ ਨਚਾਰ ਦੇ ਨਾਲ ਨਾਲ ‘ਟਿੱਡੀ-ਮੁੱਛਾ’ ਵੀ ਆ ਗਿਆ। ਜਿਸ ਨੇ ਬੜਾ ਹੀ ਹਸਾਉਣਾ ਸਾਂਗ ਬਣਾਇਆ ਹੋਇਆ ਸੀ। ਪੂਰੀਆਂ ਬਾਹਾਂ ਵਾਲੀ ਲਾਲ ਰੰਗ ਦੀ ਕਮੀਜ਼ ਉੱਪਰੋਂ, ਉਸਦੇ ਅੱਧੀਆਂ ਬਾਹਾਂ ਵਾਲੀ ਚਿੱਟੀ ਬੁਨੈਣ ਪਹਿਨੀ ਹੋਈ ਦੇਖ ਕੇ, ਅਸੀਂ ਹੱਸ ਹੱਸ ਲੋਟ ਪੋਟ ਹੋ ਰਹੇ ਸਾਂ। ਉਦੋਂ ਸਾਨੂੰ ਕੀ ਪਤਾ ਸੀ ਕਿ ਤੀਹ ਚਾਲੀ ਸਾਲਾਂ ਬਾਅਦ, ਟਿੱਡੀ ਮੁੱਛੇ ਦੇ ਇਸ ਮੂਰਖਾਨਾ ਪਹਿਰਾਵੇ ਨੂੰ ਅਮਰੀਕਾ ਦੇ ਮੁੰਡੇ ਕੁੜੀਆਂ ਨੇ ਇਕ ਫੈਸ਼ਨ ਵਜੋਂ ਅਪਨਾ ਲੈਣਾ ਹੈ। ਇਹ ਵੀ ਨਹੀਂ ਸੀ ਪਤਾ ਕਿ ਉਦੋਂ ਸਾਨੂੰ ਇਸ ਬਦਰੰਗ ਤੇ ਕੁਚੱਜੇ ਪਹਿਰਾਵੇ ਵਲ ਦੇਖ ਕੇ ਹਾਸਾ ਬਿਲਕੁਲ ਨਹੀਂ ਆਉਣਾ। ਖੈਰ, ਟਿੱਡੀ ਮੁੱਛਾ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦਾ ਹੋਇਆ ਨਚਾਰ ਦੇ ਥਾਂ-ਕੁਥਾਂ ਹੱਥ ਮਾਰਨ ਲੱਗ ਪਿਆ। ਅਸੀਂ ਨਿਆਣੇ ਇਨ੍ਹਾਂ ‘ਗੰਦੀਆਂ ਗੱਲਾਂ’ ਨੂੰ ਵੇਖ ਵੇਖ ਮੁਸ਼ਕੜੀਏ ਹੱਸਦੇ ਰਹੇ।
ਅਚਾਨਕ ਸਾਡੇ ਪਿੱਛਿਓਂ, ਅੱਗੇ ਨੂੰ ਆਉਣ ਲਈ ਰਾਹ ਬਣਾਉਂਦਾ ਮੇਰਾ ਭਰਾ ਮੈਨੂੰ ਦਿਸਿਆ। ਉਸਨੇ ਆਪਣੇ ਦੋਏ ਹੱਥ ਪਿੱਛੇ ਨੂੰ ਕੀਤੇ ਹੋਏ ਸਨ, ਜਿਵੇਂ ਕਿਤੇ ਪੁੱਠੀ ਹੱਥ-ਕੜੀ ਮਾਰੀ ਹੁੰਦੀ ਹੈ। ਦੇਖਦਿਆਂ ਦੇਖਦਿਆਂ ਉਹ ਮੇਰੇ ਮੋਹਰੇ ਆ ਖੜ੍ਹਾ ਹੋਇਆ। ਜਿਵੇਂ ਉਸਨੂੰ ਹਦਾਇਤ ਦਿੱਤੀ ਗਈ ਹੋਵੇਗੀ, ਉਸਨੇ ਉਸੇ ਤਰ੍ਹਾਂ ਕੀਤਾ। ਇਕ ਦਮ ਉਸਨੇ ਇਕ ਹੱਥ ਵਿਚ ਚਮੜੇ ਦੀ ਜੁੱਤੀ (ਇਕੋ ਪੈਰ) ਸ਼ੀਸ਼ਾ ਦਿਖਾਣ ਵਾਂਗ, ਮੇਰੀਆਂ ਅੱਖਾਂ ਮੋਹਰੇ ਕੀਤੀ ਅਤੇ ਬਿਨਾਂ ਕੁਝ ਬੋਲਿਆਂ, ਵਾਪਸ ਪਿੱਛੇ ਨੂੰ ਮੁੜ ਪਿਆ। ਮੈਂ ਫੌਰਨ ਪਛਾਣ ਲਈ। ਇਹ ਜੁੱਤੀ ਭਾਈਆ ਜੀ ਦੀ ਸੀ। ਮੇਰੇ ਹੋਸ਼ ਉਡ ਗਏ, ਫਿਰ ਨਾ ਮੈਨੂੰ ਨਚਾਰ ਦਿਸਿਆ ਨਾ ਟਿੱਡੀ ਮੁੱਛੇ ਦੀਆਂ ਹਸਾਉਣੀਆਂ ਹਰਕਤਾਂ। ਉੱਠ ਕੇ ਘਰ ਨੂੰ ਤੁਰ ਪਿਆ। ਜੁੱਤੀ ਹੱਥ ‘ਚ ਫੜ ਕੇ ਮੇਰਾ ਭਰਾ ਮੋਹਰੇ ਮੋਹਰੇ ਚਟਖਾਰੇ ਲਾਉਂਦਾ ਜਾ ਰਿਹਾ ਸੀ। ਢਿੱਲ੍ਹਾ ਜਿਹਾ ਮੂੰਹ ਬਣਾ ਕੇ ਮੈਂ ਇਉਂ ਤੁਰਿਆ ਹੋਇਆ ਸਾਂ ਜਿਵੇਂ ਕਈ ਵਰ੍ਹਿਆਂ ਦਾ ਭਗੌੜਾ ਮੁਜ਼ਰਿਮ ਠਾਣੇ ਪੇਸ਼ ਹੋਣ ਜਾ ਰਿਹਾ ਹੋਵੇ। ਇਧਰੋਂ ਮੈਂ ਘਰ ਦੇ ਵਿਹੜੇ ‘ਚ ਵੜਿਆ ਹੀ ਸਾਂ, ਉੱਧਰੋਂ ‘ਟਰਨ-ਟਰਨ’ ਸਾਈਕਲ ਦੀ ਘੰਟੀ ਖੜਕ ਪਈ। ਧਮਾਈ ਪਿੰਡੋਂ ਮੇਰਾ ਮਾਮਾ ਆ ਗਿਆ। ਆਪਣੀ ਮਾਂ ਨਾਲੋਂ ਵੀ ਵਧ ਕੇ ਮਾਮੇ ਦੇ ਆਉਣ ਦੀ ‘ਖੁਸ਼ੀ’ ਮੈਨੂੰ ਹੋਈ ਉਸ ਵੇਲੇ।
ਇਸ ਮੌਕੇ ਦੋ ਹੋਰ ਦਿਲਚਸਪ ਵੇਰਵੇ ਸੁਣਾਉਣ ਦੀ ਥਾਂ ਇੰਨਾ ਹੀ ਦੱਸ ਦਿੰਦਾ ਹਾਂ ਕਿ ਮਾਮੇ ਵਲੋਂ ਦੁੱਧ ਪੀ ਕੇ ਖਾਲੀ ਕੀਤਾ ਛੰਨਾ ਜਦ ਮੈਂ ਸਟੂਲ ਉੱਤੋਂ ਚੁੱਕਣ ਗਿਆ ਤਾਂ ਕੋਲ ਬੈਠੇ ਭਾਈਆ ਜੀ ਨੇ ਮੈਨੂੰ ਕੰਨੋਂ ਫੜ ਲਿਆ। ਮੇਰਾ ‘ਲਿਹਾਜ’ ਕਰਦਿਆਂ ਉਨ੍ਹਾਂ ‘ਪ੍ਰੇਮ ਨਾਲ’ ਮੇਰਾ ਕੰਨ ਮਰੋੜਦਿਆਂ ਇਹੀ ਨਸੀਹਤ ਦਿੱਤੀ, ‘‘ਸਹੁਰਿਆ ਜੋ ਮੈਂ ਤੈਨੂੰ ਬਣਾਉਣਾ ਚਾਹੁੰਦਾ, ਉਹ ਤੂੰ ਆਹ ਨਕਲਾਂ ਡਰਾਮੇ ਦੇਖ ਕੇ ਨਹੀਂ ਬਣ ਸਕਣਾਂ!…ਬੰਦਾ ਬਣ ਜਾ, ਜੇ ਮੈਂ ਤੈਨੂੰ ਮੁੜਕੇ ਨਕਲਾਂ ਨੁਕਲਾਂ ਦੇਖਣ ਗਿਆ ਫੜ ਲਿਆ, ਫੇਰ ਆਪਣਾ ਸੁੱਝਦਾ ਵਿਚਾਰ ਲਈ, ਅੱਛਾ?’’
ਭਾਵੇਂ ਮੇਰੇ ਬਾਪ ਦੀ ਜੁੱਤੀ ‘ਦਸ ਨੰਬਰ’ ਦੀ ਨਹੀਂ ਸਗੋਂ ਨੌਂ ਨੰਬਰ ਦੀ ਸੀ ਪਰ ਵਾਹਿਗੁਰੂ ਜਾਣਦਾ, ਮੈਂ ਮੁੜ ਕੇ ਨਕਲਾਂ ਦੇਖਣ ਨਹੀਂ ਗਿਆ ਕਦੇ। ਹੋਰ ਅਨੇਕਾਂ ਗਲਤੀਆਂ ਤਾਂ ਹੋਈਆਂ ਹੋਣਗੀਆਂ। ਕਿਉਂ ਜੀ? ਇਹ ਜਰੂਰੀ ਤਾਂ ਨਹੀਂ ਕਿ ‘ਜੁੱਤੀਆਂ ਖਾ ਕੇ’ ਹੀ ਅਕਲ ਆਉਂਦੀ ਹੈ। ਜਿਨ੍ਹਾਂ ਨੂੰ ਨਹੀਂ ਆਉਣੀ, ਉਨ੍ਹਾਂ ਨੂੰ ਛਿੱਤਰ ਪਰੇਡ ਵੀ ਬਦਲ ਨਹੀਂ ਸਕਦੀ। ਲਉ ਲਗਦੇ ਹੱਥ ਛਿੱਤਰਾਂ ਸਬੰਧੀ ਇਕ ਹੋਰ ਵਚਿੱਤਰ ਗਾਥਾ ਵੀ ਸੁਣ ਲਉ।
ਸਾਡੇ ਪਿੰਡ ਦਾ ਭਗਤੂ, ਜਿਸ ਨੂੰ ਅਸੀਂ ਚਾਚਾ ਕਹਿ ਕੇ ਬੁਲਾਉਂਦੇ ਹੁੰਦੇ ਸਾਂ, ਕਦੇ ਕਦੇ ਸਾਡੀ ਉਮਰ ਦੇ ਮੁੰਡਿਆਂ ਦੀ ਢਾਣੀ ਵਿਚ ਬਹਿ ਕੇ ਬੜੀਆਂ ਹਾਸੇ ਮਸ਼ਕੂਲੇ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਸਿੱਧ-ਪੱਧਰੇ ਜਿਹੇ ਸੁਭਾਅ ਵਾਲੀ ਅਤੇ ਚਿੱਟੀ ਅਨਪੜ ਉਸਦੇ ਘਰ ਵਾਲੀ, ਕੰਢੀ ਇਲਾਕੇ ਦੇ ਕਿਸੇ ਪਿੰਡੋਂ ਸੀ। ਬਹੁਤਾ ਕਰਕੇ ਚਾਚਾ ਭਗਤੂ ਆਪਣੀ ਪਤਨੀ ਦੀ ਅਨਪੜ੍ਹਤਾ ਦੇ ਕਿੱਸੇ, ਵਿਅੰਗਮਈ ਅੰਦਾਜ਼ ਵਿਚ ਸੁਣਾਉਂਦਾ ਹੁੰਦਾ ਸੀ। ਸਿਆਲਾਂ ਦੀ ਰੁੱਤੇ ਗੰਨੇ ਚੂਪਦਿਆਂ ਜਾਂ ਧੂਣੀ ਸੇਕਦਿਆਂ ਹੋਇਆਂ ਕੋਲ ਆਉਂਦਿਆਂ ਉਸਨੇ ਸਾਨੂੰ ਆਖਣਾ- “ਉਏ ਪਾੜਿਉ, ਬੜੇ ਹੋ ਕੇ ਪੜ੍ਹੀਆਂ-ਲਿਖੀਆਂ ਕੁੜੀਆਂ ਨਾਲ ਵਿਆਹ ਕਰਵਾਇਉ! ਐਵੇਂ ਨਾ ਆਪਣੀ ਚਾਚੀ (ਉਸਦੀ ਪਤਨੀ) ਵਰਗੀ ਕੋਈ ‘ਨਪੈੱਥਰ’ ਗਲ ਪਾ ਲਿਉ!” ਇਕ ਵਾਰ ਉਸਨੇ ਆਪਣੇ ਸਹੁਰੇ ਘਰ ਹੋਈ ਬੀਤੀ ਘਟਨਾ ਸੁਣਾਈ-
‘‘ਮੇਰਾ ਵਿਆਹ ਹੋਏ ਨੂੰ ਉਦੋਂ ਡੂੜ ਕੁ ਸਾਲ ਹੋਇਆ ਸੀ। ਇਕ ਦਿਨ ਤੁਹਾਡੀ ਚਾਚੀ ਕਹਿੰਦੀ ਕਿ ਮੇਰਾ ਪੇਕਿਆਂ ਨੂੰ ਜਾਣ ਲਈ ਦਿਲ ਕਰਦੈ। ਮੈਂ ਬੜੀ ਟੌਹਰ ਨਾਲ ਖੜਕਵਾਂ ਚਾਦਰਾ ਬੰਨ੍ਹਿਆ, ਸ਼ਮਲ੍ਹੇ ਵਾਲੀ ਪੱਗ ਬੰਨ੍ਹੀ, ਨਾਈ ਕੋਲੋਂ ਖਤ ਕਢਾਇਆ ਅਤੇ ਨਵੀਂ ਗੁਰਗਾਬੀ ਪੈਰੀਂ ਪਾ ਕੇ ਸਹੁਰਿਆਂ ਨੂੰ ਤੁਰਿਆ। ਤੁਹਾਡੀ ਚਾਚੀ ਨੇ ਵੀ ਰੰਗਲੀ ਦਾਤਣ ਮਲਕੇ ਨਵਾਂ ਸੂਟ ਪਾ ਲਿਆ। ਦੋ ਕੁ ਘੰਟਿਆਂ ਵਿਚ ਸਾਈਕਲ ‘ਤੇ ਅਸੀਂ ਉੱਥੇ ਜਾ ਪਹੁੰਚੇ। ਘਰੇ ਜਾ ਕੇ ਹਾਲੇ ਅਸੀਂ ਚਾਹ ਵਾਲੇ ਗਲਾਸ ਖਾਲੀ ਕਰਕੇ ਰੱਖੇ ਸਨ ਕਿ ਤੁਹਾਡੀ ਚਾਚੀ ਲੱਗ ਪਈ ਮੇਰੀਆਂ ਸਿ਼ਕਾਇਤਾਂ ਲਾਉਣ ਆਪਣੇ ਭਰਾਵਾਂ ਕੋਲ!…‘ਇਹ ਮੇਰੀ ਬਣੀ ਹੋਈ ਦਾਲ ਸਬਜ਼ੀ ‘ਚ ਨੁਕਸ ਦੱਸ ਕੇ ਮੇਰੇ ਚਪੇੜਾਂ ਮਾਰ ਦਿੰਦੈ…..ਕਦੇ ਕਹਿੰਦਾ ਮੈਨੂੰ ‘ਤੂੰ-ਤੂੰ’ ਨਾ ਕਰਿਆ ਕਰ ‘ਤੁਸੀਂ’ ਕਿਹਾ ਕਰ….ਲੀੜੇ ਜ਼ਰਾ ਨਾ ਨਿੱਖਰੇ ਹੋਣ ਤਾਂ ਮੈਨੂੰ ਕੁੱਟ ਦਿੰਦਾ…ਇਹਨੂੰ ਸਿੱਧਾ ਕਰੋ ਜ਼ਰਾ, ਵੀਰਾ!’ ਮੈਂ ਸ਼ਰਮਿੰਦਾ ਜਿਹਾ ਹੁੰਦਿਆਂ ਇੱਧਰ-ਉੱਧਰ ਨੂੰ ਝਾਕਣ ਲੱਗ ਪਿਆ। ਉਹ ਮੇਰਾ ਗੋਡਾ ਹਲੂਣਦਿਆਂ ਬੋਲੀ- ‘ਹੁਣ ਐਧਰ-ਉਧਰ ਨੂੰ ਕਿਆ ਝਾਕਦੈਂ?…ਹੁਣ ਖਾਹ ਛਿੱਤਰ ਸਿੱਧਾ ਹੋ ਕੇ ਮੇਰੇ ਭਰਾਵਾਂ ਦੇ!’