ਕਰੂਪ ਚਿਹਰੇ-ਮੁਹਰੇ ਵਾਲਾ ਕੋਈ ਕਾਣਾ-ਕੋਝਾ ਮੁੰਡਾ ਬਾਕੀ ਦੀ ਤਮਾਮ ਦੁਨੀਆਂ ਲਈ ਬਦਸੂਰਤ ਹੋ ਸਕਦਾ ਹੈ। ਹਾਸੇ ਮਜ਼ਾਕ ਵਿਚ ਲੋਕ ਉਸ ਨੂੰ 'ਨਜ਼ਰਵੱਟੂ' ਕਹਿ ਸਕਦੇ ਹਨ ਪਰ, ਪਰ ਉਸਦੀ ਮਾਂ ਲਈ ਉਹ ਯੂਸਫ ਤੋਂ ਵੀ ਵੱਧ ਸੁਣੱਖਾ ਹੁੰਦਾ ਹੈ। ਆਂਢ-ਗੁਆਂਢ ਦੀਆਂ ਟਿੱਚਰੀ-ਟਿੱਪਣੀਆਂ ਨੂੰ ਅਣ-ਸੁਣੀਆਂ ਕਰਕੇ ਉਹ ਆਪਣੇ ਪੁੱਤ ਦਾ ਨਾਂ ਹੀਰਾ ਵੀ ਰੱਖ ਲੈਂਦੀ ਹੈ। ਜਿਵੇਂ ਕਹਿੰਦੇ ਨੇ ਕਿ ਹੀਰੇ ਦੀ ਪਛਾਣ ਕੋਈ ਜੌਹਰੀ ਹੀ ਕਰ ਸਕਦਾ ਹੈ। ਆਮ ਦੁਨੀਆਂ ਲਈ ਕੀਮਤੀ ਹੀਰਾ ਵੀ ਚਮਕਦੇ ਪੱਥਰ ਤੋਂ ਵੱਧ ਕੁਝ ਨਹੀਂ ਹੁੰਦਾ। ਅੱਖਾਂ ਤਾਂ ਜੌਹਰੀ ਦੀਆਂ ਵੀ ਆਮ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ, ਪਰ ਹੀਰੇ-ਜਵਾਹਰਾਤ ਦਾ ਵਣਜ ਕਰਦਿਆਂ ਉਸ ਨੂੰ ਹੀਰਿਆਂ ਦੀ ਕਦਰ ਦਾ ਗਿਆਨ ਹੋ ਜਾਂਦਾ ਹੈ। ਇਵੇਂ ਹੀ ਕੁਸ਼ੋਭਲਾ ਦਿਖਾਈ ਦਿੰਦੇ ਕਿਸੇ ਪੁੱਤ ਦੀ ਮਾਂ ਦੀਆਂ ਅੱਖਾਂ, ਹੁੰਦੀਆਂ ਤਾਂ ਹਨ ਆਮ ਲੋਕਾਂ ਦੀਆਂ ਅੱਖਾਂ ਜੈਸੀਆਂ ਹੀ, ਪਰ ਉਨ੍ਹਾਂ ਵਿਚ ਆਪਣੀ ਕੁੱਖੋਂ ਜਾਏ ਲਾਲ ਲਈ, ਮਮਤਾ ਦੀ ਲੋਅ ਬਲ ਰਹੀ ਹੁੰਦੀ ਹੈ। ਅਜਿਹੀ ਮਾਂ ਦੇ ਬੱਚੇ ਲਈ ਹੋਰ ਕਿਸੇ ਦੀਆਂ ਅੱਖਾਂ 'ਚ ਮੋਹ ਤਾਂ ਹੋ ਸਕਦਾ ਹੈ, ਪਰ ਮਾਂ ਵਰਗੀ ਮਮਤਾ ਨਹੀਂ। ਸੁੰਦਰ-ਸਜੀਲੇ ਨੈਣ-ਨਕਸ਼ਾਂ ਵਾਲੇ ਬੱਚਿਆਂ ਵੱਲ ਤੱਕ ਕੇ ਉਨ੍ਹਾਂ ਪ੍ਰਤੀ ਮੋਹ ਪਿਆਰ ਤਾਂ ਹਰੇਕ ਦੇ ਮਨ ਵਿਚ ਪੈਦਾ ਹੋ ਜਾਂਦਾ ਹੈ, ਪਰ ਮਮਤਾ ਨੂੰ ਬਾਹਰੀ ਦਿੱਖ ਨਾਲ ਕੋਈ ਮਤਲਬ ਨਹੀਂ ਹੁੰਦਾ। ਮਮਤਾ, ਆਪਦੇ ਢਿੱਡੋਂ ਜਾਏ ਲਈ ਹੀ ਮਖਸੂਸ ਹੁੰਦੀ ਹੈ। 'ਬਿਗਾਨੇ ਪੁੱਤ ਚੁੰਮੇ ਮੂੰਹ ਲਾਲੀ ਭਰਿਆ' ਵਾਲਾ ਅਖਾਣ ਇਸੇ ਸੱਚਾਈ ਵੱਲ ਇਸ਼ਾਰਾ ਕਰਦਾ ਹੈ।
ਰੂਹਾਨੀ ਜਾਂ ਧਾਰਮਿਕ ਖੇਤਰ ਦੇ ਕਈ ਗੋਹਜਮਈ ਨੁਕਤਿਆਂ ਵਿਚ ਇਸੇ ਅਵਸਥਾ ਨੂੰ 'ਕਰਤੇ ਦੀ ਪਛਾਣ' ਕਰਨ ਵਾਲੀ ਨਜ਼ਰ ਕਹਿ ਕੇ ਵਡਿਆਇਆ ਜਾਂਦਾ ਹੈ। ਵਾਹਿਗੁਰੂ ਅਕਾਲ ਪੁਰਖ ਨੂੰ ਮਾਂ ਵਾਂਗ ਚਿਤਵਦਿਆਂ ਉਸ ਦੀ ਬੰਦਗੀ 'ਚ ਜੁੜਨ ਵਾਲੇ ਭਗਤ-ਜਨ ਗਾ ਉੱਠਦੇ ਹਨ 'ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ'। ਇਸ ਮਹਾਨਤਮ ਪਦਵੀ ਤੇ ਪਹੁੰਚਣ ਵਾਲੇ ਪ੍ਰਭੂ-ਭਗਤਾਂ ਦੇ ਨੇਤਰਾਂ ਵਿਚ ਆਪਣੇ ਮਾਲਕ ਨੂੰ ਪਛਾਣਨ ਵਾਲੀ ਅਗੰਮੀ ਸ਼ਕਤੀ ਆ ਜਾਂਦੀ ਹੈ। ਮਾਲਕ ਭਾਵੇਂ ਕਿਸੇ ਰੂਪ ਕਿਸੇ ਸੂਰਤ ਵਿਚ ਵੀ ਆਵੇ, ਉਹ ਉਸ ਨੂੰ ਝੱਟ ਪਛਾਣ ਲੈਂਦੇ ਹਨ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਐਸੀ ਪਰਮ-ਅਵਸਥਾ ਵਾਲਿਆਂ ਦੀ ਗਿਣਤੀ 'ਕੋਟਨਿ ਮਹਿ ਨਾਨਕ ਕੋਊ' ਅਨੁਸਾਰ ਬਹੁਤ ਥੋੜੀ ਹੁੰਦੀ ਹੈ। ਹਾਂ, ਅਜਿਹੇ ਢੋਂਗੀ ਭਗਤਾਂ ਦਾ ਵੀ ਕੋਈ ਲੇਖਾ-ਹਿਸਾਬ ਨਹੀਂ ਜਿਹੜੇ ਸਵੈ-ਸਜੇ 'ਬ੍ਰਹਮ ਗਿਆਨੀ' ਲੋਕਾਈ ਨੂੰ ਭੰਬਲ ਭੂਸਿਆਂ 'ਚ ਫਸਾਈ ਜਾ ਰਹੇ ਹਨ।
ਕਿਹੜਾ ਮਾਈ ਦਾ ਲਾਲ ਬਣ ਸਕਦਾ ਹੈ ਜਲਾਲ ਦੀਨ ਰੂਮੀ? ਜਿਸ ਨੂੰ ਸ਼ਰਾਅ ਦੀ ਬਰਖਿਲਾਫੀ ਦੇ ਦੋਸ਼ ਵਿਚ ਭੁੱਖੇ ਸ਼ੇਰ ਅੱਗੇ ਸੁੱਟਿਆ ਗਿਆ। ਕਹਿੰਦੇ ਨੇ ਜਦੋਂ ਪਿੰਜਰੇ ਵਿਚੋਂ ਦਹਾੜਦਾ ਹੋਇਆ ਸ਼ੇਰ ਰੂਮੀ ਵੱਲ ਨੂੰ ਵਧਿਆ ਤਾਂ ਅੱਗਿਉਂ ਉਸ ਫੱਕਰ ਨੇ ਆਪਣੀਆਂ ਦੋਵੇਂ ਬਾਹਵਾਂ ਫੈਲਾਅ ਕੇ, ਇਹ ਬੋਲਦਿਆਂ ਸ਼ੇਰ ਨੂੰ ਗਲਵੱਕੜੀ 'ਚ ਲੈ ਲਿਆ 'ਤੂੰ ਬ-ਹਰ ਚਿਹ ਰੰਗ ਮੀ ਆਈ ਮਨ ਤੁਰਾ ਬਿਸ਼ਨਾਸ਼ਵਰ' ਭਾਵ-ਅਰਥ ਮੇਰੇ ਮਾਲਕ ਤੂੰ ਜਿਸ ਰੂਪ ਵਿਚ ਮਰਜੀ ਆ, ਮੈਂ ਤੈਨੂੰ ਪਹਿਚਾਣ ਲੈਂਦਾ ਹਾਂ।
ਇਸ ਆਲਮੇਂ-ਹਸਤੀ ਮੇਂ ਨਾ ਫੈਜ਼ ਮਰਨਾ ਹੈ, ਨਾ ਜੀਨਾ,
ਤੂੰ ਨੇ ਕਭੀ ਦੇਖਾ ਨਹੀਂ, ਮਸਤੋਂ ਕੀ ਨਜ਼ਰ ਸੇ!
ਇਸ ਮਸਤ ਮੌਲੇ ਸੂਫੀ ਫਕੀਰ ਵਲੋਂ ਖੂਨੀ ਸ਼ੇਰ ਵਿਚੋਂ ਆਪਣਾ ਮਾਲਕ ਪਹਿਚਾਨਣ ਦੀ ਅਲੌਕਿਕ ਦਾਸਤਾਂ ਤੋਂ ਬਾਅਦ ਆਪਣੇ ਭਗਤ-ਸਿਰਮੌਰ ਕਬੀਰ ਜੀ ਦੀ ਜੀਵਨ-ਕਥਾ ਵਿਚੋਂ ਇਕ ਐਸੀ ਮਿਸਲਾ ਪੜ੍ਹ ਲਉ।
ਕਿਹਾ ਜਾਂਦਾ ਹੈ ਕਿ ਭਗਤ ਕਬੀਰ ਜੀ ਦੀ ਪਤਨੀ ਨੇ ਆਪਣੀ ਨੌਜਵਾਨ ਧੀ ਦੇ ਹੱਥ ਪੀਲੇ ਕਰਨ ਲਈ ਪਤੀ ਨਾਲ ਸਲਾਹ ਮਸ਼ਵਰਾ ਕੀਤਾ। ਦੌੜ ਭੱਜ ਕਰਕੇ ਯੋਗ ਵਰ ਲੱਭ ਲਿਆ ਗਿਆ। ਵਿਆਹ ਦਾ ਦਿਨ ਨਿਯਤ ਕਰ ਦਿੱਤਾ ਗਿਆ। ਸਾਰੇ ਅੰਗਾਂ ਸਾਕਾਂ ਅਤੇ ਸੱਜਣਾਂ ਮਿੱਤਰਾਂ ਨੂੰ ਵਿਆਹ ਤੇ ਪਹੁੰਚਣ ਲਈ ਸੱਦੇ ਭੇਜੇ ਗਏ। ਰਾਸ਼ਣ ਪਾਣੀ ਬਣਾਉਣ ਲਈ ਘਰ ਵਿਚ ਰਾਸ-ਪੂੰਜੀ ਤਾਂ ਕੋਈ ਹੈ ਈ ਨਹੀਂ ਸੀ। ਇਸ ਲਈ ਵਿਆਹ ਤੋਂ ਕੁਝ ਦਿਨ ਪਹਿਲਾਂ ਭਗਤ ਕਬੀਰ ਜੀ ਨੇ ਹੱਥੀਂ ਤਿਆਰ ਕੀਤੇ ਹੋਏ ਕੱਪੜੇ ਦਾ ਥਾਨ ਮੋਢੇ ਤੇ ਚੁੱਕਿਆ ਅਤੇ ਸ਼ਹਿਰ ਨੂੰ ਵੇਚਣ ਤੁਰ ਪਏ। ਤਾਂ ਕਿ ਕੱਪੜੇ ਦੀ ਵੱਟਕ ਨਾਲ ਸ਼ਾਦੀ ਦਾ ਸਮਾਨ ਲਿਆਂਦਾ ਜਾ ਸਕੇ।
ਹਾਲੇ ਸ਼ਹਿਰ ਵਿਚ ਦਾਖਲ ਨਹੀਂ ਸਨ ਹੋਏ ਕਿ ਉਨ੍ਹਾਂ ਨੂੰ ਇਕ ਗਰੀਬ ਬ੍ਰਾਹਮਣ ਆ ਮਿਲਿਆ ਜਿਸਦੇ ਤਨ ਤੇ ਲੀਰਾਂ ਲਮਕ ਰਹੀਆਂ ਸਨ। ਉਸਦੀ ਹਾਲਤ ਦੇਖ ਕੇ ਲਗਦਾ ਸੀ ਕਿ ਉਸ ਨੇ ਕਈ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ ਹੋਇਆ। ਉਹ ਗਰੀਬੜਾ ਕਬੀਰ ਜੀ ਦੇ ਨੇੜੇ ਆ ਕੇ ਕਹਿਣ ਲੱਗਾ ਕਿ ਬਰਾਏ ਮਿਹਰਬਾਨੀ ਮੈਨੂੰ ਭਗਤ ਕਬੀਰ ਦੇ ਟਿਕਾਣੇ ਬਾਰੇ ਦੱਸ ਦਿਉ।
'ਤੈਨੂੰ ਭਗਤਾ, ਕਬੀਰ ਤਾਈਂ ਕਿਹੜਾ ਕੰਮ ਪੈ ਗਿਆ ਹੈ?
ਕਬੀਰ ਜੀ ਵਲੋਂ ਪੁੱਛਣ ਤੇ ਮੋਹਰਿਉਂ ਬ੍ਰਾਹਮਣ ਬੋਲਿਆ 'ਜੀ ਸੁਣਿਆ ਹੈ ਕਿ ਭਗਤ ਕਬੀਰ ਕੱਪੜਾ ਬੜਾ ਵਧੀਆ ਬੁਣਦਾ ਹੈ ਤੇ ਉਹ ਦਾਨੀ ਸੁਭਾਅ ਵਾਲਾ ਵੀ ਹੈ। ਮੇਰਾ ਚੋਲਾ ਫਟ ਚੁੱਕਾ ਹੈ। ਅੱਗੇ ਸਿਆਲ ਦੀ ਰੁੱਤ ਆ ਰਹੀ ਹੈ। ਮੈਂ ਸੋਚਦਾ ਹਾਂ ਕਿ ਉਹਦੇ ਕੋਲੋਂ ਚੋਲਾ ਸਵਾਉਣ ਜੋਗਾ ਕੱਪੜਾ ਹੀ ਲੈ ਚੱਲਾਂ।
ਇਹ ਸੁਣਦਿਆਂ ਸਾਰ ਕਬੀਰ ਜੀ ਨੇ ਮੋਢਿਉਂ ਥਾਨ ਲਾਹਿਆ। ਜਿੰਨੇ ਕੁ ਗਜ਼ ਬ੍ਰਾਹਮਣ ਨੇ ਕੱਪੜਾ ਮੰਗਿਆ, ਉਸਨੂੰ ਦੇ ਦਿਤਾ। ਜਦੋਂ ਕਬੀਰ ਜੀ ਤੁਰਨ ਲੱਗੇ ਤਾਂ ਬੜੀ ਆਜਜ਼ੀ ਨਾਲ ਉਹ ਬ੍ਰਾਹਮਣ ਫਿਰ ਕਹਿਣ ਲੱਗਾ, 'ਰੱਬ ਦੇ ਬੰਦਿਆ' ਮੈਨੂੰ ਕਬੀਰ ਜੀ ਦੇ ਥਹੁ-ਟਿਕਾਣੇ ਬਾਰੇ ਦੱਸ ਜਾਹ?
ਪੰਡਿਤ ਜੀ, ਹੁਣ ਤੁਸੀ ਕਬੀਰ ਤੋਂ ਕੀ ਲੈਣਾ ਹੈ? ਕਬੀਰ ਨੇ ਪਿੱਛੇ ਮੁੜ ਕੇ ਬ੍ਰਾਹਮਣ ਤੋਂ ਪੁੱਛਿਆ?
ਦੇਵਤਾ ਜੀ, ਚੋਲੇ ਦੀ ਕ੍ਰਿਪਾ ਤਾਂ ਆਪ ਜੀ ਨੇ ਕਰ ਹੀ ਦਿੱਤੀ ਐ। ਮੈਂ ਸੋਚਦਾ ਕਿ ਪਜ਼ਾਮਾ ਅਤੇ ਪੱਗ ਉਹਦੇ ਕੋਲੋਂ ਲੈਂਦਾ ਜਾਵਾਂ।
ਭਗਤ ਜੀ ਨੇ ਫਿਰ ਥਾਨ ਮੋਢੇ ਤੋਂ ਲਾਹ ਕੇ ਥੱਲੇ ਰੱਖਿਆ, ਪੱਗ ਅਤੇ ਪਜ਼ਾਮੇ ਲਈ ਲੋੜੀਂਦਾ ਕੱਪੜਾ ਫਾੜ ਕੇ ਗਰੀਬ ਬ੍ਰਾਹਮਣ ਨੂੰ ਦੇ ਦਿੱਤਾ। ਜਿੰਨਾ ਕੁ ਕੱਪੜਾ ਬਚਿਆ, ਮੋਢੇ ਤੇ ਰੱਖ ਕੇ ਕਬੀਰ ਜੀ ਸ਼ਹਿਰ ਵੱਲ ਨੂੰ ਤੁਰ ਪਏ। ਹਾਲੇ ਦੋ ਚਾਰ ਕਦਮ ਹੀ ਪੁੱਟੇ ਸਨ ਕਿ ਉਹੀ ਗਰੀਬ ਬ੍ਰਾਹਮਣ ਭਗਤ ਜੀ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦਿਆਂ ਆਣ ਖਲੋਇਆ, ਰੱਬ ਰੂਪ ਵਪਾਰੀਆ, ਜੇ ਤੂੰ ਕਬੀਰ ਭਗਤ ਦੇ ਘਰ ਦਾ ਰਸਤਾ ਮੈਨੂੰ ਦੱਸ ਦਏਂ ਤਾਂ ਤੇਰੀ ਵੱਡੀ ਮਿਹਰਬਾਨੀ ਹੋਵੇਗੀ। ਕਬੀਰ ਸਾਹਿਬ ਦੀਆਂ ਸਵਾਲੀਆ ਨਜ਼ਰਾਂ ਦੇਖਦਿਆਂ ਬ੍ਰਾਹਮਣ ਅੱਗੇ ਕਹਿੰਦਾ, ਆਪ ਦੀ ਬੇਅੰਤ ਕ੍ਰਿਪਾ ਸਕਦਾ, ਮੇਰਾ ਤਨ ਢਕਿਆ ਗਿਆ। ਹੁਣ ਮੇਰੀ ਰੀਝ ਹੈ ਕਿ ਇਸ ਇਲਾਕੇ ਵਿਚ ਸਬੱਬੀ ਆਇਆ ਹੋਇਆ ਭਗਤ ਜੀ ਦੇ ਦਰਸ਼ਨ ਕਰ ਚਲਾਂ। ਨਾਲੇ ਮੈਂ ਕਈ ਦਿਨਾਂ ਦਾ ਭੁੱਖਾ ਹੋਣ ਕਾਰਨ, ਉਥੇ ਕੁਝ ਅਹਾਰ ਕਰ ਲਵਾਂਗਾ।
ਗਰੀਬ ਬ੍ਰਾਹਮਣ ਦਾ ਧੌਂਕਵੀ ਵਾਂਗ ਅੰਦਰ ਨੂੰ ਜਾਂਦਾ ਢਿੱਡ ਦੇਖ ਕੇ, ਕਬੀਰ ਜੀ ਨੇ ਵੱਡੀ ਪ੍ਰਸੰਨਤਾ ਨਾਲ ਬਚਿਆ-ਖੁਚਿਆ ਕੱਪੜਾ ਮੋਢੇ ਤੋਂ ਲਾਹ ਕੇ ਉਸ ਨੂੰ ਫੜਾਉਂਦਿਆਂ ਹੋਇਆਂ ਆਖਿਆ, ਲਉ ਪੰਡਿਤ ਜੀ, ਸ਼ਹਿਰ ਜਾ ਕੇ ਇਸ ਨੂੰ ਵੇਚ ਲੈਣਾ ਤੇ ਅੰਨ-ਜਲ ਛਕ ਲੈਣਾ।
ਕੱਪੜੇ ਦੇ ਇਸ ਅਨੋਖੇ 'ਵਪਾਰੀ' ਦੀ ਜੈ ਜੈ ਕਾਰ ਕਰਦਾ ਹੋਇਆ ਬ੍ਰਾਹਮਣ ਤਾਂ ਸ਼ਹਿਰ ਵੱਲ ਨੂੰ ਰਵਾਨਾ ਹੋ ਗਿਆ। ਇਧਰ ਖਾਲ-ਮ-ਖਾਲੀ ਹੋ ਚੁੱਕੇ ਕਬੀਰ ਜੀ ਨੂੰ ਧੀ ਦਾ ਅਰੰਭਿਆ ਕਾਰਜ ਚੇਤੇ ਆ ਗਿਆ। ਮਨ ਹੀ ਮਨ ਕੁਝ ਸੋਚ ਵਿਚਾਰ ਕਰਕੇ, ਉਹ ਖਾਲੀ ਹੱਥ ਘਰ ਨੂੰ ਵਾਪਸ ਜਾਣ ਦੀ ਬਜਾਏ ਲਾਗੇ ਦੇ ਘਣੇ ਜੰਗਲ ਵਿਚ ਇਕਾਂਤ ਥਾਂ ਜਾ ਵਿਰਾਜੇ। ਰਮਣੀਕ ਸਥਾਨ ਦੇਖ ਕੇ ਲੱਗ ਪਏ ਪ੍ਰਭੂ ਪਿਆਰੇ ਦੇ ਗੀਤ ਗਾਉਣ! ਵਜਦ ਵਿਚ ਆਏ ਕਈ ਦਿਨ ਉਨ੍ਹਾਂ ਵਾਦੀਆਂ 'ਚ ਬੈਠੇ ਰਹੇ।
ਇਕ ਦਿਨ ਕੀ ਹੋਇਆ! ਉਸ ਜੰਗਲ ਦੇ ਲਾਗਿਉ ਗੁਜ਼ਰਦੇ ਰਸਤੇ ਉਪਰ ਤੁਰੇ ਜਾਂਦੇ ਕਈ ਰਾਹੀ ਮੁਸਾਫਰਾਂ ਦੀਆਂ ਅਵਾਜ਼ਾਂ ਭਗਤ ਜੀ ਦੇ ਕੰਨੀਂ ਪਈਆਂ। ਉਹ ਕਬੀਰ ਜੀ ਉਸਤਤਿ ਵਿਚ ਕਹਿੰਦੇ ਜਾ ਰਹੇ ਸਨ, 'ਬਈ ਕਬੀਰ ਭਗਤ ਦੀ ਲੜਕੀ ਦੇ ਵਿਆਹ ਜੈਸਾ ਸ਼ਾਹਾਨਾ ਕਾਰਜ ਅੱਜ ਤੱਕ ਨਹੀਂ ਦੇਖਿਆ ਸੁਣਿਆ! ਭਾਂਤ ਸੁਭਾਂਤੇ ਪਕਵਾਨਾਂ ਦੇ ਤਾਂ ਕਿਆ ਕਹਿਣੇ! ਇਹ ਜਿਹੀਆਂ ਉਪਮਾਂ ਭਰੀਆਂ ਗੱਲਾਂ ਸੁਣ ਕੇ ਗੰਭੀਰ ਹੁੰਦੇ ਜਾ ਰਹੇ ਕਬੀਰ ਜੀ ਦੇ ਚਿਹਰੇ ਤੇ ਹਾਲੇ ਫਿੱਕੀ ਜਿਹੀ ਮੁਸਕ੍ਰਾਹਟ ਛਾਈ ਹੀ ਸੀ ਕਿ ਸਾਹਮਣੇ ਭਗਵਾਨ ਜੀ ਆ ਪ੍ਰਗਟ ਹੋਏ! ਭਗਤ ਜੀ ਨੇ ਡੰਡਉਤ ਬੰਦਨਾ ਕੀਤੀ। ਮਮਤਾ ਵਿੰਨੀ ਮਾਂ ਦੀ ਤਰ੍ਹਾਂ ਆਪਣੇ ਪੁੱਤਰ ਨੂੰ ਪਿਆਰ ਨਾਲ ਗਲਵੱਕੜੀ ਵਿਚ ਲੈਣ ਵਾਂਗ, ਭਗਵਾਨ ਜੀ ਨੇ ਕਬੀਰ ਜੀ ਨੂੰ ਛਾਤੀ ਨਾਲ ਲਾਉਂਦਿਆਂ ਆਖਿਆ-
'ਪਿਆਰੇ ਭਗਤਾ, ਦੇਖ ਲੈ ਤੇਰੀ ਧੀ ਦਾ ਸਾਰਾ ਕਾਰਜ ਸੰਪੂਰਨ ਕਰ ਆਇਆ ਹਾਂ! ਸਾਰੀ ਲੁਕਾਈ ਤੇਰੇ ਨਾਮ ਦੀ ਜੈ ਜੈ ਕਾਰ ਕਰਦੀ ਜਾ ਰਹੀ ਹੈ!!
ਪ੍ਰਭੂ ਦੇ ਮੂੰਹੋਂ ਇਹ ਬਚਨ ਸੁਣ ਕੇ ਪਹਿਲੋਂ ਤਾਂ ਭਗਤ ਜੀ ਦੀਆਂ ਸ਼ੁਕਰਾਨੇ ਵਜੋਂ ਅੱਖਾਂ ਝੁਕ ਗਈਆਂ। ਦੂਜੇ ਪਲ ਹੀ ਮਾਂ-ਬਾਪ ਨਾਲ ਲਾਡ-ਲਡਾਉਂਦੇ ਬੱਚੇ ਵਾਂਗ ਪ੍ਰਭੂ ਨਾਲ ਲਿਪਟਦਿਆਂ ਹੋਇਆ ਕਬੀਰ ਜੀ ਹਿਰਖ 'ਚ ਆ ਕੇ ਕਹਿੰਦੇ, ਮੇਰੀ ਧੀ ਦਾ ਕਾਰਜ ਕਰਕੇ 'ਹਸਾਨ' ਕਾਹਦਾ ਲਾਊਨੈ ਪ੍ਰਭੂ! ਓਦਣ ਮੇਰੇ ਕੋਲੋਂ ਕੱਪੜੇ ਦਾ ਥਾਨ ਵੀ ਤਾਂ ਸਾਰਾ ਤੂੰ ਹੀ ਲੈ ਗਿਆ ਸੈਂ!
ਛੇਵੇਂ ਸਤਿਗੁਰੂ, ਗੁਰੂ ਹਰਿਗੋਬਿੰਦ ਸਾਹਿਬ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਕੱਟੂ ਨਾਮ ਦਾ ਇਕ ਸਿੱਖ, ਹਥੀਂ ਸ਼ਹਿਦ ਚੋਅ ਕੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਨੂੰ ਛਕਾਉਣ ਲਈ ਲੈ ਕੇ ਜਾ ਰਿਹਾ ਸੀ। ਰਾਹ ਵਿਚ ਗੁਰੂ ਦਰਸ਼ਨਾਂ ਨੂੰ ਰਹੇ ਇਕ ਹੋਰ ਸਿੱਖ ਨੇ ਉਸਦੇ ਕੋਲੋਂ ਸ਼ਹਿਦ ਖਾਣ ਲਈ ਮੰਗ ਲ਼ਿਆ। ਪਰ ਕੱਟੂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਹ ਮੈਂ ਸਿਰਫ ਗੁਰੂ ਜੀ ਵਾਸਤੇ ਹੀ ਲਿਜਾ ਰਿਹਾਂ। ਦਰਬਾਰ ਵਿਚ ਪਹੁੰਚ ਕੇ ਜਦ ਕੱਟੂ ਨੇ ਗੁਰੂ ਸਾਹਿਬ ਨੂੰ ਸ਼ਹਿਦ ਭੇਂਟ ਕੀਤਾ ਤਾਂ ਗੁਰੂ ਜੀ ਨੇ ਛਕਣੋਂ ਨਾਂਹ ਕਰ ਦਿੱਤੀ ਅਤੇ ਫੁਰਮਾਇਆ, 'ਭਾਈ ਕੱਟੂ ਜਦ ਅਸੀਂ ਤੇਰੇ ਕੋਲੋਂ ਸ਼ਹਿਦ ਮੰਗਿਆ ਸੀ, ਉਦੋਂ ਤੂੰ ਇਨਕਾਰ ਕਰ ਦਿੱਤਾ ਸੀ!
ਸਾਡੇ ਕੋਲ 'ਉਸਨੂੰ' ਪਛਾਨਣ ਵਾਲੀਆਂ ਅੱਖਾਂ ਈ ਹੈ ਨਹੀਂ, ਠੀਕ ਨਹੀਂ?

ਤਰਲੋਚਨ ਸਿੰਘ ਦੁਪਾਲਪੁਰ