ਪ੍ਰਦੇਸਾਂ ‘ਚ ਵਸਦੇ ਪ੍ਰਵਾਸੀ ਹੋਣ ਦਾ ਦਰਦ ਹੰਢਾਉਂਦੇ ਲੋਕ, ਜਦੋਂ ਵੀ ਪੰਜਾਬ ਰਹਿੰਦੇ ਆਪਣੇ ਸਕੇ-ਸੋਧਰਿਆਂ ਨਾਲ ਫੋਨ ਮਿਲਾਉਂਦੇ ਹਨ ਤਾਂ ਅੱਗੇ ਤੋਂ ਉਨ੍ਹਾਂ ਵਲੋਂ ਰਾਜੀ ਖੁਸ਼ੀ ਪੁੱਛਣ ਤੋਂ ਬਾਅਦ, ਅਗਲਾ ਸਵਾਲ ਅਕਸਰ ਇਹੀ ਹੁੰਦਾ ਹੈ - ‘‘ਹੁਣ ਤੂੰ ਸਾਨੂੰ ਮਿਲਣ ਕਦੋਂ ਆ ਰਿਹੈਂ?’’ ਦੇਸ਼ ਵਸਦੇ ਭੈਣਾਂ-ਭਰਾਵਾਂ ਜਾਂ ਹੋਰ ਦੂਜੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਇਸ ਸਵਾਲ ਪਿੱਛੇ ਭਾਵੇਂ ਕਈ ਤਰ੍ਹਾਂ ਦੀਆਂ ‘ਹੋਰ ਲਾਲਸਾਵਾਂ’ ਵੀ ਛੁਪੀਆਂ ਹੁੰਦੀਆਂ ਹਨ, ਪਰ ਫਿਰ ਵੀ ਉਨ੍ਹਾਂ ਦੇ ਦਿਲੀ ਮੋਹ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੁੰਦਾ। ਇਸੇ ਤਰ੍ਹਾਂ ਬਲਾਚੌਰ ਲਾਗੇ ਦੇ ਇਕ ਪਿੰਡ ਵਿਚ ਵਿਆਹੀ ਮੇਰੀ ਭੈਣ, ਬੜੇ ਹੀ ਵਜਦ ਵਿਚ ਆ ਕੇ, ਬੀਤੇ ਬਚਪਨ ਦੀਆਂ ਯਾਦਾਂ ਦੁਆਉਂਦਿਆਂ ‘ਹੁਕਮ ਦੇਣ’ ਵਰਗੇ ਲਹਿਜ਼ੇ ‘ਚ ਮੈਨੂੰ ਆਖਣ ਲੱਗੀ - ‘‘ਮੈਨੂੰ ਨੀਂ ਪਤਾ, ਬੱਸ ਤੂੰ ਆ ਕੇ ਸਾਨੂੰ ਮਿਲ ਜਾ!’’ ਮੈਂ ਹਾਲੇ ਇਧਰਲੀਆਂ ਮਜਬੂਰੀਆਂ ਗਿਣਾਉਣ ਹੀ ਲੱਗਾ ਸਾਂ, ਕਿ ਉਸ ਨੇ ਇਕ ਬੜੀ ਵਜ਼ਨਦਾਰ ਉਦਾਹਰਣ ਦਿੰਦਿਆਂ ਕਿਹਾ, ‘‘ਆਹ ਸਾਡੇ ਲਾਗੇ ਦਾ ਫਲਾਣਾ ਸੂੰਹ ਸੰਤ, ਅਮਰੀਕਾ ‘ਚ ਈ ਰਹਿੰਦਾ ਐ, ਹਰ ਦੂਏ ਤੀਏ ਮਹੀਨੇ ਐਥੇ ਫਿਰਦਾ ਹੁੰਦੈ, ਤੁਹਾਨੂੰ ਪਤਾ ਨਹੀਂ ਕਿਹੜੇ ਕਾਮਣ ਪਏ ਰਹਿੰਦੇ ਐ!’’ ਉਸਦਾ ਇਹ ਮਿੱਠਾ ਨਿਹੋਰਾ ਸੁਣ ਕੇ ਛਿੱਥਾ ਜਿਹਾ ਪੈਂਦਿਆਂ ਭਾਵੇਂ ਮੈਂ ‘ਕੋਈ ਹੋਰ ਗੱਲ ਸੁਣਾ ਭੈਣ!’ ਕਹਿ ਕੇ ਟਾਲਾ-ਵਾਲਾ ਕਰ ਦਿੱਤਾ, ਪਰ ਮੇਰਾ ਦਿਲ ਕਰੇ ਭੈਣ ਨੂੰ ਦਸਾਂ- ‘ਭੈਣ ਮੇਰੀਏ, ਤੇਰਾ ਭਰਾ ਮਿਹਨਤ-ਮੁਸ਼ੱਕਤ ਕਰਕੇ ਇਥੇ ਆਪਣੀ ਰੋਟੀ-ਰੋਜ਼ੀ ਚਲਾ ਰਿਹਾ ਹੈ- ਉਹ ਇਥੇ ‘ਕਮਾਏਗੀ ਦੁਨੀਆਂ, ਖਾਏਂਗੇ ਹਮ’ ਜਾਂ ‘ਘਿਉ ਖਾਉ ਸ਼ੱਕਰ ਸੇ, ਦੁਨੀਆਂ ਲੂਟੋ ਮਕਰ ਸੇ’ ਦਾ ਧੰਦਾ ਨਹੀਂ ਕਰਦਾ! ਉਹ ਰਾਤਾਂ ਝਾਗ ਕੇ ਮਿਲੇ ਚੈੱਕ ਨਾਲ ਜੀਵਨ-ਬਸਰ ਕਰ ਰਿਹਾ ਹੈ ਨਾ ਕਿ ਸਾਧਾਂ ਵਾਂਗ ਸੰਗਤਾਂ ਦੇ ਚੜ੍ਹਾਵੇ ਨਾਲ!!’’
ਮੈਂ ਹੈਰਾਨ ਹੋਇਆ ਸੋਚ ਰਿਹਾ ਸਾਂ ਕਿ ਪੇਂਡੂ ਜੀਵਨ ਜੀਅ ਰਹੀ ਮੇਰੀ ਸਿੱਧੀ-ਸਾਦੀ ਭੈਣ ਵੀ, ਕਿਸੇ ਸੰਤ ਵਲੋਂ ਛੇਤੀ ਛੇਤੀ ਪੰਜਾਬ ਦਾ ਗੇੜਾ ਮਾਰਨ ਤੋਂ ਮੁਤਾਸਿਰ ਹੋਈ ਹੈ, ਤਾਂ ਆਮ ਦੂਜੇ ਲੋਕ, ਜਿਹੜੇ ਹਰੇਕ ਹਰਬਾ ਵਰਤ ਕੇ ‘ਬਾਹਰ ਜਾਣ’ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ, ਅਜਿਹੇ ਸੰਤਾਂ ਨੂੰ ਪਤਾ ਨਹੀਂ ਕਿੰਨੇ ਕੁ ‘ਪਹੁੰਚੇ ਹੋਏ ਮਹਾਂ-ਪੁਰਖ’ ਸਮਝਦੇ ਹੋਣਗੇ! ਇਸੇ ਪ੍ਰਸੰਗ ਦੀ ਆਪਣੀ ਇਕ ਹੋਰ ਸੁਣਾ ਲਵਾਂ। 2007 ਵਿਚ ਮੈਂ ਫਰਵਰੀ ਮਹੀਨਾ ਆਪਣੇ ਪਿੰਡ ਬਿਤਾਉਣ ਬਾਅਦ, ਦੋ ਕੁ ਮਹੀਨੇ ਮਗਰੋਂ ਹੀ ਚੜ੍ਹਦੇ ਮਈ ਫਿਰ ਪਿੰਡ ਜਾ ਗੱਜਿਆ ਤਾਂ ਮੇਰਾ ਇਕ ਮੂੰਹ-ਫੱਟ ਜਿਹਾ ਦੋਸਤ ਕਹਿਣ ਲੱਗਾ-‘‘ਲੱਗਦਾ ਐ ਕਿਤੇ ਚੰਗਾ ਈ ‘ਹੱਥ ਪੈਣ’ ਲੱਗ ਪਿਆ ਸਾਡੇ ਭਰਾ ਦਾ!’’
ਹੋਰ ਤਾਂ ਹੋਰ, ਪਿੰਡ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ! ਮੈਂ ਪੁੱਛਣ ਵਾਲਿਆਂ ਨੂੰ ਬਥੇਰਾ ਦੱਸਦਾ ਰਿਹਾ ਕਿ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼-ਸੱਦੇ ‘ਤੇ ਇਕ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਆਉਣਾ ਪਿਆ। ਲੇਕਿਨ ਮੇਰੇ ਪੇਂਡੂ ਭਰਾ ਕੀ ਜਾਨਣ ਕਿ ਸੈਮੀਨਾਰ ਕਿਸ ਬਲਾ ਦਾ ਨਾਂ ਹੈ! ਉਨ੍ਹਾਂ ਭਾਣੇ ਤਾਂ ਕਿੱਤੇ ‘ਹੱਥ ਪੈਣ’ ਵਾਲੀ ਗੱਲ ਹੀ ਦਰੁਸਤ ਸੀ। ਗੱਲ ਕੀ, ਅਮਰੀਕਾ ਤੋਂ ਦੋ ਮਹੀਨੇ ਬਾਅਦ ਹੀ ਮੇਰਾ, ਮੁੜ ਪਿੰਡ ਗੇੜਾ ਮਾਰਿਆ, ਸ਼ੰਕਿਆ ਵਿਚ ਹੀ ਘਿਰਿਆ ਰਿਹਾ।
ਪਿਛਲੇ ਸਾਲ ਹੀ ਜਦੋਂ ਚੜ੍ਹਦੇ ਅਪ੍ਰੈਲ ਰੰਗ-ਰੰਗੀਲੇ ਬੂਬਨੇ ਸਾਧ ਰਾਮ ਰਹੀਮ ਨੇ, ਸਿੱਖ ਪੰਥ ਦੇ ਪਵਿੱਤਰ ਅੰਮ੍ਰਿਤ-ਸੰਚਾਰ ਦੀ ਨਕਲ ਉਤਾਰਦਿਆਂ ਅਡੰਬਰ ਰਚਿਆ ਸੀ ਤਾਂ ਮੈਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥ-ਦਰਦੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦਾ ਫੋਨ ਆਇਆ। ਉਨ੍ਹਾਂ ਬੜੇ ਚਿੰਤਾਤੁਰ ਹੁੰਦਿਆਂ ਮੇਰੇ ਨਾਲ ਸਿੱਖ ਪੰਥ ਦੇ ਤਤਕਾਲੀ ਹਾਲਾਤ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦਾ ਆਖਣਾ ਸੀ ਕਿ ਸਿੱਖ ਫਲਸਫੇ ਦੇ ਬੀਜ-ਰੂਪ ਸ਼ਬਦ ਗੁਰੂ ਸਿਧਾਂਤ ਨੂੰ ਮਿਟਾਉਣ ਅਤੇ ਦੇਹ-ਪੂਜਾ ਜਾਂ ਸ਼ਖਸੀ-ਪੂਜਾ ਦਾ ਬੋਲ-ਬਾਲਾ ਕਰਾਉਣ ਲਈ ਭਾਵੇਂ ਕਈ ਸਾਰੇ ਡੇਰੇਦਾਰ ਕੁਕਰਮ ਕਮਾ ਰਹੇ ਹਨ, ਪਰ ਰਾਮਰਹੀਮ ਸਰਸੇ ਨੇ ਤਾਂ ਹੁਣ ਕਹਿਰ ਹੀ ਕਰ ਦਿੱਤਾ ਹੈ। ਸ. ਸਰਨਾ ਨੇ ਦਲੀਲ ਦਿੰਦੇ ਹੋਏ ਇਕ ਨਿੱਗਰ ਸੁਝਾਅ ਦਿੱਤਾ। ਉਹ ਕਹਿ ਰਹੇ ਸਨ- ‘ਜਿਸ ਤਰ੍ਹਾਂ ਨਾਈਨ-ਇਲੈਵਨ ਦੀ ਵਰਲਡ ਟਰੇਡ ਸੈਂਟਰ ਦੀ ਦੁਰਘਟਨਾ ਹੋਣ ਸਮੇਂ, ਅਮਰੀਕਨ ਹਵਾਬਾਜ਼ੀ ਮਹਿਕਮੇ ਨੇ ਰੈੱਡ-ਅਲਰਟ ਵਜੋਂ ਉਸ ਸਮੇਂ ਆਸਮਾਨ ਵਿਚ ਉਡ ਰਹੇ ਪੰਜ ਹਜ਼ਾਰ ਦੇ ਲਗਭਗ ਹਵਾਈ ਜਹਾਜ਼ਾਂ ਨੂੰ ਫੋਰਨ ਲੈਂਡਿੰਗ ਕਰਨ ਦੇ ਆਦੇਸ਼ ਦਿੱਤੇ ਸਨ, ਇਸੇ ਤਰ੍ਹਾਂ ਵਿਦੇਸ਼ਾਂ ਦੇ ਗੁਰੂ-ਘਰਾਂ ਦੀ ਸਾਰੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਨੂੰ ਹੰਗਾਮੀ ਮੀਟਿੰਗਾਂ ਕਰਕੇ ਇਹ ਮਤੇ ਪਾਸ ਕਰਨੇ ਚਾਹੀਦੇ ਹਨ ਕਿ ਜਿੰਨਾ ਚਿਰ ਸਿਰਸੇ ਵਾਲੇ ਕਥਿੱਤ ਸਾਧ ਦਾ ਮਸਲਾ ਕਿਸੇ ਤਣ-ਪਤੱਣ ਨਹੀਂ ਲੱਗ ਜਾਂਦਾ, ਉਦੋਂ ਤੱਕ ਕੋਈ ਸੰਤ ਬਾਬਾ, ਕਥਾ-ਵਾਚਕ, ਪ੍ਰਚਾਰਕ ਜਾਂ ਜਥੇਦਾਰ ਵਿਦੇਸ਼ਾਂ ਵੱਲ ਨੂੰ ਮੂੰਹ ਨਾ ਕਰੇ! ਉਨ੍ਹਾਂ ਮੈਨੂੰ ਵੱਖ-ਵੱਖ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸਭਾ ਸੋਸਾਇਟੀਆਂ ਨਾਲ ਰਾਬਤਾ ਕਾਇਮ ਕਰਨ ਲਈ ਆਖਿਆ।
ਸਰਦਾਰ ਸਰਨਾ ਵਲੋਂ ਬੜੀ ਦ੍ਰਿੜ੍ਹਤਾ ਨਾਲ ਦਿੱਤੇ ਗਏ ਇਸ ਸੁਝਾਅ ਨੂੰ ਮੈਂ ਕੁਝ ਸਿੰਘਾਂ ਨਾਲ ਸਾਂਝਾ ਕੀਤਾ। ਹਾਲੇ ਇਹ ਗੱਲਾਂ ਬਾਤਾਂ ਚੱਲ ਹੀ ਰਹੀਆਂ ਸਨ ਕਿ ਅਮਰੀਕਨ ਪੰਜਾਬੀ ਅਖਬਾਰਾਂ ਵਿਚ ਇਹ ਖਬਰ ਆ ਗਈ ਕਿ ਪੰਜਾਬ ਤੋਂ ਇਕ ਬਹੁਤ ਮੋਟਾ-ਡਾਹਢਾ ਸੰਤ, ਜਿਸ ਉੱਤੇ ਕਈ ਬੀਬੀਆਂ ਨੇ ਬੜੇ ਘਿਨਾਉਣੇ ਦੋਸ਼ ਲਾਏ ਹੋਏ ਹਨ, ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ‘ਪ੍ਰਵਚਨ’ ਸੁਣਾਏਗਾ! ਤਿੰਨ ਤਿੰਨ ਢੋਲਕੀਆਂ ਅਤੇ ਤੇਰਾਂ ਤੇਰਾਂ ਚਿਮਟਿਆਂ ਦੀ ਘਨਘੋਰ ਵਿਚ ਉੱਠਦੀਆਂ ਕੱਚੀਆਂ ਧਾਰਨਾਵਾਂ ਹਾਲੇ ਅਮਰੀਕਨ ਫਿਜ਼ਾ ਵਿਚ ਗੁੰਜਾਰਾਂ ਪਾ ਹੀ ਰਹੀਆਂ ਸਨ ਕਿ ਉਧਰੋਂ ਹੋਰ ਖਬਰ ਆ ਗਈ ਕਿ ਸਾਡੇ ਸਭ ਤੋਂ ‘ਸੁਪਰੀਮ ਜਥੇਦਾਰ ਸਾਹਿਬਾਨ’ ਵੀ ਕਿਸੇ ਵਿਦੇਸ਼ੀ ਵਿਆਹ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਜਹਾਜ਼ ਵਿਚ ਸਵਾਰ ਹੋ ਚੁੱਕੇ ਹਨ। ਕਰਵਾ ਲਉ ਜੀ ਸਰਨਾ ਸਾਹਿਬ ਮਤੇ ਪਾਸ! ਉੱਧਰ ਪੰਜਾਬ ਵਿਚ ਸਿਰਸੇ ਵਾਲੇ ਰਾਮ ਰਹੀਮ ਦੀ ਕਰਤੂਤ ਤੋਂ ਭੜਕੀ ਹੋਈ ਸਿੱਖ ਜਨਤਾ, ਤੱਤ-ਭੜੱਤੇ ਹੋਂਦ ਵਿਚ ਆਈਆਂ ਜਥੇਬੰਦੀਆਂ ਦੇ ਸੱਦੇ ਉੱਤੇ ਥਾਂ ਥਾਂ ਰੋਹ ਭਰਪੂਰ ਰੋਸ-ਧਰਨੇ ਅਤੇ ਜਲਸੇ-ਜਲੂਸ ਕਰਨ ਲੱਗੇ ਰਹੇ! ਸਿਆਸੀ ਗਿਣਤੀਆਂ ਮਿਣਤੀਆਂ ਦੇ ਹਿਸਾਬ ਨਾਲ ਬਾਦਲ ਸਾਹਿਬ ਨੇ ਸਿੱਖ ਜੋਸ਼ ਨੂੰ ਬੇ-ਮੁਹਾਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇੱਧਰ ਸਾਡੇ ਸੰਤ ਬਾਬੇ ਅਤੇ ਧਾਰਮਿਕ ਆਗੂ ਜਹਾਜ਼ੀ ਸਫਰ ਵਿਚ ਰੁੱਝੇ ਹੋਏ, ਸਮੇਂ ਦਾ ਸਦ-ਉਪਯੋਗ ਕਰਦੇ ਰਹੇ!
ਕੁਝ ਹਫਤੇ ਪਹਿਲਾਂ ਇਕ ਅਖਬਾਰ ਵਿਚ ਪੰਜਾਬ ਤੋਂ ਅਮਰੀਕਾ ਪਹੁੰਚੇ ਇਕ ਬਾਬਾ ਜੀ ਦੀ ਇੰਟਰਵਿਊ ਪੜ੍ਹਨ ਨੂੰ ਮਿਲੀ। ਸਾਰੀ ਇੰਟਰਵਿਊ ਵਿਚ ਉਨ੍ਹਾਂ ਰਾਮ ਰਹੀਮ ਦੇ ਕੁਕਰਮ ਦੀ ਕੋਈ ਗੱਲ ਨਹੀਂ ਕੀਤੀ। ਨਾ ਹੀ ਪੰਜਾਬ ਦੀ ਸਿੱਖ ਜਵਾਨੀ ਵਲੋਂ ਧਰਮ ਤੋਂ ਮੂੰਹ ਮੋੜਨ ਬਾਰੇ ਉਨ੍ਹਾਂ ਕੋਈ ਚਿੰਤਾ ਪ੍ਰਗਟਾਈ। ਉਹ ਸਿਰਫ ਆਪਣਾ ਹੀ ਗੁਣਗਾਨ ਕਰ ਰਹੇ ਸਨ ਕਿ ਮੈਂ ਫਲਾਣੇ ਥਾਂ ਇੱਟਾਂ ਲਵਾਈਆਂ, ਫਲਾਣੇ ਥਾਂ ਨੂੰ ਸੜਕ ਬਣਵਾਈ। ਜਿੱਦਾਂ ਕਿਤੇ ਭਵਨ ਨਿਰਮਾਣ ਅਤੇ ਪੀ. ਡਬਲਯੂ. ਡੀ. ਦਾ ਮਹਿਕਮਾ ਇਸੇ ਸੰਤ ਕੋਲ ਆ ਗਿਆ ਹੋਵੇ! ਆਪਣੇ ਵਿਚਾਰ ਵਿਅਕਤ ਕਰਦਿਆਂ ਏਸ ‘ਮਹਾਂ-ਪੁਰਖ’ ਨੇ ਗੁਰੂ ਸਾਹਿਬ ਜਾਂ ਸਿੱਖ ਸਿਧਾਂਤ ਦੀ ਸ਼ੋਭਾ ਕਰਨ ਦੀ ਬਜਾਏ, ਆਪਣੇ ‘ਵੱਡੇ ਮਹਾਂਪੁਰਖਾਂ’ ਦੀ ਕਰਾਮਾਤ ਦੱਸੀ, ਅਖੇ ਜੀ ਫਲਾਣੇ ਪਿੰਡ ਦੇ ‘ਸਾਡੇ ਡੇਰੇ’ ਵਿਚ ਇਕ ਵਾਰ ਆਟਾ ਮੁੱਕ ਗਿਆ, ‘ਵੱਡੇ ਸੰਤਾਂ’ ਦਾ ‘ਹੁਕਮ’ ਸੀ ਪਿੰਡ ਵਾਸੀਆਂ ਤੋਂ ਆਟਾ ਲੈਣਾ ਨਹੀਂ, ਅਸੀਂ ਚਿੰਤਾ ਕਰੀਏ ਪਈ ਸਵੇਰੇ ਲੰਗਰ ਕਾਹਦਾ ਬਣੂੰ! ਤੜਕੇ ਅੰਮ੍ਰਿਤ ਵੇਲੇ ਇਕ ਗੜਵਾਨ ਆਟੇ ਦਾ ਭਰਿਆ ਗੱਡਾ ਲੈ ਕੇ ਆ ਗਿਆ….ਲਉ ਜੀ ਮਹਾਂਪੁਰਖਾਂ ਦੇ ਬਚਨ ‘ਸਤਿ’ ਹੋ ਗਏ। ਇਹੀ ਸੰਤ ਜੀ ਬੜੇ ਫਖ਼ਰ ਨਾਲ ਜਾਣਕਾਰੀ ਦੇ ਰਹੇ ਸਨ ਕਿ ਮੈਂ ਵਿਆਹ ਨਹੀਂ ਕਰਵਾਇਆ! ਜਿੱਦਾਂ ਕਿਤੇ ਇਹ ਬਹੁਤ ਹੀ ਵੱਡੀ ਕੁਰਬਾਨੀ ਹੋਵੇ ਉਨ੍ਹਾਂ ਦੀ। ਆਏ ਦਿਨ ਜਹਾਜ਼ਾਂ ਵਿਚ ਸਫ਼ਰ ਕਰਨ ਵਾਲੇ ਇਹ ਬਾਬੇ, ਗੁਰਮਤਿ-ਗਿਆਨ ਤੋਂ ਵਿਹੂਣੇ ਮਾਈ-ਭਾਈ ਨੂੰ ਭੰਬਲਭੂਸੇ ਵਿਚ ਪਾ ਕੇ ਡਾਲਰ/ਪੌਂਡ ਇਕੱਠੇ ਕਰਕੇ ਫੇਰ ਪੰਜਾਬ ਉਡਾਰੀ ਮਾਰ ਜਾਂਦੇ ਹਨ। ਇਨ੍ਹਾਂ ਨੂੰ ਕੀ ਲੱਗੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਘਟਣ ਨਾਲ? ਇਨ੍ਹਾਂ ਦੇ ਤਾਂ ਨਿੱਜੀ ਡੇਰੇ ਆਲੀਸ਼ਾਨ ਬਣਨੇ ਚਾਹੀਦੇ ਹਨ ਅਤੇ ਮੀਡੀਏ ਵਿਚ ਇਨ੍ਹਾਂ ਦੀ ਖੂਬ ਚਰਚਾ ਹੋਣੀ ਚਾਹੀਦੀ ਹੈ। ਜੁੱਗ ਜੁੱਗ ਜੀਣ ਇਨ੍ਹਾਂ ਦੇ ਸ਼ਰਧਾਲੂ, ਜਿਹੜੇ ਇਨ੍ਹਾਂ ਨੂੰ ਹਵਾਈ ਟਿਕਟਾਂ ਭੇਜ ਕੇ ਹਵਾਈ ਸਫਰ ਕਰਵਾਉਂਦੇ ਰਹਿੰਦੇ ਹਨ!
ਇਨ੍ਹੀਂ ਦਿਨੀਂ ਫਿਰ ਹਾਈਕੋਰਟ ਵਿਚ ਕੇਸ ਭੁਗਤ ਰਿਹਾ ਉਹੀ ‘ਮਹਾਂਪੁਰਖ’ ਅਮਰੀਕਾ ਪਹੁੰਚਿਆ ਹੋਇਆ ਹੈ। ਏਅਰ ਪੋਰਟ ‘ਤੇ ਪਹੁੰਚ ਕੇ ਬਾਬਾ ਜੀ ਦੇ ਗਲ ਵਿਚ ਹਾਰ ਪਾਉਣ ਵਾਲੇ ਭਦਰ ਪੁਰਸ਼ਾਂ ਦੇ ਬਲਿਹਾਰੇ ਜਾਈਏ! ਕਹਿੰਦੇ ਨੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮੋਰਾਂ ਨਾ ਦੀ ਨਾਚੀ ਨਾਲ ਸਬੰਧ ਬਣਾ ਲਏ ਸਨ, ਤਾਂ ਉਸ ਦੀ ਡਿਉੜੀ ਦੇ ਚੋਬਦਾਰ ਨੇ ਵੀ ਮਹਾਰਾਜੇ ਨੂੰ ਫਤਹਿ ਨਹੀਂ ਸੀ ਬੁਲਾਈ। ਇਤਿਹਾਸਕਾਰ ਡਾ. ਗੰਡਾ ਸਿੰਘ ਅਨੁਸਾਰ ਚੌਬਦਾਰ ਸਿੰਘ ਨੇ ਵੀ ਮਹਾਰਾਜੇ ਨੂੰ ਆਖ ਦਿੱਤਾ ਸੀ ਕਿ ਜਦੋਂ ਤੱਕ ਤੂੰ ਅਕਾਲੀ ਫੂਲਾ ਸਿੰਘ ਮੋਹਰੇ ਪੇਸ਼ ਨਹੀਂ ਹੋ ਜਾਂਦਾ, ਅਸੀਂ ਤੈਨੂੰ ਫਤਹਿ ਨਹੀਂ ਬੁਲਾਵਾਂਗੇ। ਇਧਰ ਦੇਖ ਲਓ ਅੱਜ ਦੇ ਗੁਰਦੁਆਰਾ ਪ੍ਰਬੰਧਕ ਜਿਹੜੇ ਇਹੋ ਜਿਹੇ ਬਾਬਿਆਂ ਦਾ ਸਵਾਗਤ ਕਰਨ ਲਈ ਨੱਠ ਨੱਠ ਕੇ ਏਅਰਪੋਰਟਾਂ ‘ਤੇ ਇਸ ਲਈ ਜਾਂਦੇ ਹਨ ਕਿ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿਚ ਸਾਡੀਆਂ ਫੋਟੋਆਂ ਛਪਣਗੀਆਂ।
ਸ਼ੁਕਰ ਹੈ ਰੱਬ ਦਾ ਕਿ ਕੁਝ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਦੀ ਜ਼ਮੀਰ ਜਾਗਦੀ ਹੈ, ਜਿਨ੍ਹਾਂ ਨੇ ਠੋਕ ਕੇ ਜਵਾਬ ਦਿੱਤਾ ਕਿ ਜਦ ਤੱਕ ਕੇਸਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ, ਅਸੀਂ ਗੁਰੂ ਘਰ ਦੀ ਸਟੇਜ, ਏਸ ਬਾਬੇ ਨੂੰ ਵਰਤਣ ਨਹੀਂ ਦਿਆਂਗੇ। ਉਹ ਸਿੰਘ ਵੀ ਧੰਨਤਾ ਦੇ ਯੋਗ ਹਨ ਜਿਹੜੇ ਥਾਂ ਥਾਂ ਪਹੁੰਚ ਕੇ ਅਜਿਹੇ ਅਖੌਤੀ ਬਾਬਿਆਂ ਦਾ ਵਿਰੋਧ ਕਰਦੇ ਹਨ। ਹਰ ਦੂਜੇ ਤੀਜੇ ਮਹੀਨੇ ਵਿਦੇਸ਼ੀ ਦੌਰੇ ਕਰਨ ਵਾਲੇ ‘ਜਹਾਜ਼ੀ ਬਾਬਿਆਂ’ ਨੂੰ ਪਤਾ ਨਹੀਂ ਉਨ੍ਹਾਂ ਦੇ ਅੰਧ-ਵਿਸ਼ਵਾਸੀ ਪੈਰੋਕਾਰ ਕਿਉਂ ਨਹੀਂ ਪੁੱਛਦੇ ਕਿ ਬਾਬਿਉ, ਜਿਹੜੀ ਪ੍ਰਚਾਰ ਵਾਲੀ ‘ਮਮੀਰੇ ਦੀ ਗੱਠੀ’ ਲੈ ਕੇ ਤੁਸੀਂ ਕੈਨੇਡਾ ਅਮਰੀਕਾ ਨੂੰ ਭੱਜੇ ਆਉਂਦੇ ਹੋ, ਉਹਦੇ ਨਾਲ ਪੰਜਾਬ ਦਾ ਇਲਾਜ ਕਿਉਂ ਨਹੀਂ ਕਰਦੇ? ਸਿੱਖੀ ਦੀ ਜੰਮਣ-ਭੋਇੰ ਪੰਜਾਬ ਨਾਲੋਂ ਤੁਹਾਨੂੰ ਵਿਦੇਸ਼ੀ ਸਿੱਖਾਂ ਦੀ ਚਿੰਤਾ ਕਿਉਂ ਸਤਾਈ ਜਾਂਦੀ ਹੈ? ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਵਿਚ ਕਿਉਂ ਇਹ ‘ਜਹਾਜ਼ੀ ਬਾਬੇ’ ਦੋਂਹ-ਤਿੰਨੀ ਮਹੀਨੀ ਫਿਰ ਆਣਕੇ ‘ਫਲੂਹਾ’ ਸੁੱਟ ਜਾਂਦੇ ਹਨ? ਰੱਬ ਕਰਕੇ ਇਨ੍ਹਾਂ ਜਹਾਜ਼ੀ ਬਾਬਿਆਂ ਨੂੰ ਇਕ ਥਾਂ ਟਿਕ ਕੇ ਪੰਜਾਬ ਦਾ ਹੀ ਭਲਾ ਕਰਨ ਦਿਉ ਭਦਰ ਪੁਰਸ਼ੋ!

ਤਰਲੋਚਨ ਸਿੰਘ ਦੁਪਾਲਪੁਰ