ਮਿਥਿਹਾਸਕ ਕਹਾਣੀਆਂ ਵਾਂਗ ਹੈ ਤਾਂ ਇਹ ਗਾਥਾ ਵੀ ਬਹੁਤ ਲੰਬੀ, ਪਰ ਆਪਾਂ ਇੱਥੇ ਆਪਣੇ ਵਿਸ਼ੇ ਨਾਲ ਸਬੰਧਤ ਹਿੱਸੇ ਤੱਕ ਹੀ ਮਹਿਦੂਦ ਰਹਾਂਗੇ। ਕਹਿੰਦੇ ਨੇ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਪੰਜੇ ਪਾਂਡਵ ਇਕੱਠੇ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਣ ਲੱਗੇ ਕਿ ਹੇ ਗੁਰਦੇਵ ਆਪ ਤ੍ਰੈ-ਕਾਲ ਦਰਸ਼ੀ ਹੋ? ਸਾਨੂੰ ਆਉਣ ਵਾਲੇ ਸਮੇਂ ਦੇ ਕੁਝ ਨਮੂਨੇ ਤਾਂ ਦਿਖਾ ਦਿਉ? ਸਵਾਲ ਸੁਣ ਕੇ ਸ਼੍ਰੀ ਕ੍ਰਿਸ਼ਨ ਨੇ ਪੰਜਾਂ ਪਾਂਡਵਾਂ ਨੂੰ ਅਲੱਗ-ਅਲੱਗ ਦਿਸ਼ਾਵਾਂ ਵੱਲ ਭ੍ਰਮਣ ਕਰਨ ਦਾ ਆਦੇਸ਼ ਦਿੱਤਾ, ਨਾਲ ਹਦਾਇਤ ਇਹ ਦਿੱਤੀ ਕਿ ਸਰਫ ਦੌਰਾਨ ਜਦ ਵੀ ਉਹਨਾਂ ਨੂੰ ਕੋਈ ਅੱਲੋਕਾਰ ਦ੍ਰਿਸ਼ ਨਜ਼ਰ ਆਵੇ। ਉਸੇ ਵੇਲੇ ਵਾਪਸ ਮੁੜ ਕੇ ਉਸ ਅਣਹੋਣੀ ਘਟਨਾ ਦਾ ਵੇਰਵਾ ਮੈਨੂੰ ਸੁਣਾਇਆ ਜਾਏ।
ਪੰਜਾਂ ਵਿਚੋਂ ਇਕ ਜਣਾ 'ਹਰੇ ਰਾਮ-ਹਰੇ ਰਾਮ' ਕਰਦਾ ਜਲਦੀ ਵਾਪਸ ਮੁੜ ਆਇਆ। ਹੈਰਾਨ ਪ੍ਰੇਸ਼ਾਨ ਹੋਇਆ ਆਪਣੀ ਅੱਖੀਂ ਦੇਖੀ ਘਟਨਾ ਭਗਵਾਨ ਜੀ ਅੱਗੇ ਬਿਆਨ ਕਰਨ ਲੱਗਾ 'ਮਹਾਰਾਜ, ਮੈਂ ਇਕ ਰਮਣੀਕ ਜੰਗਲ ਵਿਚੋਂ ਲੰਘ ਰਿਹਾ ਸਾਂ। ਅਕਾਸ਼ ਵਿਚੋਂ ਚਿੱਟੇ ਦੁੱਧ ਹੰਸਾਂ ਦਾ ਝੁੰਡ ਮੇਰੇ ਸਾਹਮਣੇ ਉੜਦਾ ਹੋਇਆ ਆਇਆ। ਨੂਰਾਨੀ ਛੱਬ ਵਾਲੇ ਇੰਨਾਂ ਹੰਸਾਂ ਦੇ ਦੂਧੀਆ ਖੰਭਾਂ ਉਪਰ ਰੱਬੀ ਗਿਆਨ ਦੇ ਗੰ੍ਰਥ ਪਏ ਸਨ। ਮਾਨ ਸਰੋਵਰ ਦੇ ਇਹ ਅਦਭੁੱਤ ਹੰਸ ਦੇਖ ਕੇ ਮੈਂ ਅਨੰਦ-ਵਿਭੋਰ ਹੋ ਰਿਹਾ ਸਾਂ। ਮੇਰੇ ਦੇਖਦਿਆਂ ਹੀ ਦੇਖਦਿਆਂ ਪਵਿੱਤਰ ਪੰਛੀਆਂ ਦਾ ਇਹ ਝੁੰਡ ਧਰਤੀ ਤੇ ਉਤਰ ਆਇਆ। ਆਪਣੇ 'ਅਹੋ-ਭਾਗ' ਜਾਣ ਕੇ ਮੈਂ ਬੜੀ ਸ਼ਰਧਾ ਭਾਵਨਾ ਨਾਲ ਇਨ੍ਹਾਂ ਪਾਵਨ ਹੰਸਾਂ ਨੂੰ ਸੀਸ ਝੁਕਾਇਆ। ਜਦੋਂ ਮੈਂ ਸਿਰ ਉਤਾਂਹ ਚੁੱਕਿਆ ਤਾਂ ਕੀ ਦੇਖਦਾ ਹਾਂ, ਸਿਰਫ ਸੁੱਚੇ ਮੋਤੀਆਂ ਦਾ ਆਹਾਰ ਕਰਨ ਵਾਲੇ ਉਹ ਹੰਸ, ਨੇੜੇ ਪਏ ਇਕ ਕਰੰਗ (ਮਰਿਆ ਪਸ਼ੂ) ਦਾ ਮਾਸ ਨੋਚਣ ਲੱਗ ਪਏ! ਐਸਾ ਗਲੀਚ ਦ੍ਰਿਸ਼ ਮੈਂ ਅੱਜ ਤੱਕ ਨਹੀ ਸੀ ਦੇਖਿਆ। ਸੋ ਮੈਂ ਤਾਂ ਕੰਨਾਂ ਨੂੰ ਹੱਥ ਲਾਉਂਦਾ, ਉਥੋਂ ਹੀ ਵਾਪਸ ਮੁੜ ਆਇਆ ਹਾਂ, ਕਿ ਏਦੂੰ ਭਿਆਨਕ ਦ੍ਰਿਸ਼ ਹੋਰ ਕਿਹੜਾ ਹੋ ਸਕਦਾ ਹੈ! ਹੇ ਭਗਵਾਨ, ਇਸ ਕੌਤਕ ਦਾ ਕੀ ਅਰਥ ਹੋਵੇਗਾ?
ਸ਼੍ਰੀ ਕ੍ਰਿਸ਼ਨ ਜੀ ਨੇ ਇਸ ਦ੍ਰਿਸ਼ਟਾਂਤ ਦੀ ਉਥਾਨਕਾ ਸੁਣਾਉਂਦਿਆਂ ਫੁਰਮਾਇਆ 'ਹੇ ਪਾਂਡਵ, ਇਹ ਭਵਿੱਖ ਦੇ ਸੰਤਾਂ ਸਾਧੂਆਂ ਦੀ ਅਸਲੀਅਤ ਪ੍ਰਗਟਾਉਣ ਵਾਲਾ ਦ੍ਰਿਸ਼ਟਾਂਤ ਹੈ। ਸਾਧੂਆਂ-ਸੰਤਾਂ ਦੇ ਝੁੰਡਾਂ ਦੇ ਝੁੰਡ ਫਿਰਨਗੇ। ਹੰਸਾਂ ਦੇ ਪਰਾਂ ਵਰਗੇ ਉਨ੍ਹਾਂ ਦੇ ਅਸਤਰ-ਵਸਤਰ ਪਾਕ-ਪਵਿੱਤਰ ਹੋਣਗੇ ਮੱਥੇ ਤਿਲਕ ਹੋਣਗੇ, ਚਿਹਰੇ-ਮੋਹਰੇ ਰੂਹਾਨੀ ਜਾਪਣਗੇ। ਇਨ੍ਹਾਂ ਅੱਗੇ ਝੁਕ-ਝੁਕ ਡੰਡੌਤਾਂ ਕਰਨ ਵਾਲਿਆਂ ਦੀਆਂ ਵੀ ਭੀੜਾਂ ਹੋਣਗੀਆਂ। ਧਰਮ ਗੰ੍ਰਥਾਂ ਦੇ ਭੰਡਾਰ ਵੀ ਇਹਨਾਂ ਪਾਸ ਹੋਣਗੇ। ਬਾਹਰੀ ਸਰੂਪ ਤੋਂ ਇਹ 'ਪੂਰਨ ਸੰਤ' ਦਿਖਾਈ ਦੇਣਗੇ।
ਪ੍ਰੰਤੂ ਸੁੱਚੇ ਮੋਤੀ ਚੁਗਣ ਦੀ ਬਜਾਏ, ਇਨ੍ਹਾਂ ਦਾ ਖਾਜਾ, ਇੱਲਾਂ ਕੁੱਤਿਆਂ ਵਾਲਾ ਹੀ ਹੋਵੇਗਾ।
ਕਦੇ ਭਗਵੇਂ ਭੇਸ ਵਾਲ਼ਿਆਂ ਦੇ, ਕਦੇ ਚਿੱਟਿਆਂ ਚੋਲਿਆਂ ਵਾਲਿਆਂ ਦੇ ਅਤੇ ਕਦੇ ਹਰੇ ਚੋਗਿਆਂ ਵਾਲਿਆਂ ਦੇ ਅਹਿ ਜਿਹੜੇ ਰੰਗੀਨ-ਮਿਜ਼ਾਜ਼ ਕਿੱਸੇ ਆਏ ਦਿਨ ਮੀਡੀਏ ਵਿਚ ਛਾਏ ਰਹਿੰਦੇ ਹਨ, ਜਾਪਦਾ ਹੈ ਇਹ ਸਾਰੇ ਭਗਵਾਨ ਕ੍ਰਿਸ਼ਨ ਜੀ ਦੀ ਉਕਤ ਭਵਿੱਖ ਬਾਣੀ ਨੂੰ ਸੱਚੀ ਸਾਬਤ ਕਰ ਰਹੇ ਹਨ। ਆਮ ਦੁਨੀਆਂ ਦਾਰਾਂ ਦੇ 'ਪੁਆੜੇ ਹੱਥੀਂ' ਨੈਣਾਂ ਨੂੰ ਨਾਮ ਖੁਮਾਰੀ ਦਾ ਰੰਗ ਚਾੜ੍ਹਨ ਵਾਲੇ ਵਰਤਮਾਨ ਸਾਧੂਆਂ-ਮਹਾਰਾਜਾਂ ਦੀਆਂ ਆਪਣੀਆਂ ਅੱਖਾਂ ਹੀ ਸ਼ਿਕਾਰੀ ਤੇ ਵਿਕਾਰੀ ਹੋ ਚੁੱਕੀਆਂ ਹਨ। ਇਹਨਾਂ ਦੇ ਸਰੀਰ ਉਪਰ ਲਿਪਟਿਆ ਕੱਪੜਾ ਬੇਸ਼ੱਕ ਤਿਆਰ, ਸਵੱਸ਼ਪੁਣੇ ਜਾਂ ਸ਼ਰਈ ਰੰਗ ਦੀਆਂ ਝਲਕਾਂ ਮਾਰਦਾ ਪ੍ਰਤੀਤ ਹੋਵੇ। ਪਰ ਇਹ ਜਰੂਰੀ ਨਹੀ ਕਿ ਇਨਾਂ ਦੀਆਂ ਕਾਮ ਰੁਚੀਆਂ ਵੀ ਮਰ ਗਈਆਂ ਹੋਣ।
ਭਰਤਰੀ ਹਰੀ ਦਾ ਕਥਨ ਹੈ ਕਿ ਮਸਤ ਹਾਥੀਆਂ ਦੇ ਸਿਰਾਂ ਨੂੰ ਪਾੜਨ ਵਾਲੇ ਅਤੇ ਸ਼ੇਰਾਂ ਨੂੰ ਚੀਰ ਕੇ ਰੱਖ ਦੇਣ ਵਾਲੇ ਸੂਰਮੇ ਮਰਦ ਮਿਲ ਜਾਣਗੇ ਪ੍ਰੰਤੂ ਕਾਮ-ਵਾਸ਼ਨਾ ਨੂੰ ਫਤਹਿ ਕਰਨ ਵਾਲੇ ਵਿਰਲੇ ਹੀ ਹਨ। ਖਾਣੇ ਦੇ ਮੇਜ਼ ਤੇ ਪਰੋਸੀ ਹੋਈ ਥਾਲੀ ਨੂੰ 'ਤਿਆਗ ਦੇਣ ਦਾ ਡਰਾਮਾ, ਦੋ ਦਿਨ ਚਾਰ ਦਿਨ ਜਾਂ ਹਫਤਾ ਭਰ ਲਈ ਕੀਤਾ ਜਾ ਸਕਦਾ ਹੈ, ਪਰ ਅੰਦਰ ਦੀ ਭੁੱਖ ਨੂੰ ਇਕ ਪਲ ਵੀ ਨਹੀ ਤਿਆਗਿਆ ਜਾ ਸਕਦਾ ਜਪੁ, ਤਪੁ, ਸੀਲ, ਸੁੱਚ, ਸੰਜਮ ਆਦਿ ਸ਼ੁੱਭ ਗੁਣਾਂ ਨੂੰ ਪਲ-ਛਿਣ ਵਿਚ ਭ੍ਰਿਸ਼ਗ ਕਰ ਦੇਣ ਵਾਲੀ ਕਾਮ ਭੁੱਖ ਦਾ ਤਿਆਗ? ਉਹ ਵੀ ਅੱਜ ਦੇ ਯੁੱਗ ਵਿਚ, ਜਿੱਥੇ ਚਾਰੇ ਪਾਸੇ ਨੰਗੇਜ਼ ਅਤੇ ਅਸ਼ਲੀਲਤਾ ਦਾ ਨੰਗਾ ਨਾਚ ਹੋ ਰਿਹਾ ਹੈ? ਵਾਹਿਗੁਰੂ ਵਾਹਿਗੁਰੂ!
ਭਾਰਤੀ ਮਿਥਿਹਾਸ ਦੀ ਇਕ ਹੋਰ ਕਥਾ ਦਾ ਵਰਣਨ ਕਰ ਲਈਏ, ਜੋ ਸ਼ਾਇਦ ਧੁੰਦ ਰਿਸ਼ੀ ਨਾਲ ਜੋੜੀ ਜਾਂਦੀ ਹੈ। ਇਹ ਰਿਖੀ ਲੰਬਾ ਅਰਸਾ ਤਪੱਸਿਆ ਕਰਨ ਬਾਅਦ ਇਕ ਦਿਨ ਆਪਣੇ ਗੁਰੂਦੇਵ ਨੂੰ ਕਹਿਣ ਲੱਗਾ ਕਿ ਮੈਂ ਕਠਿਨ ਤਪੱਸਯਾ ਨਾਲ ਸਾਰੇ ਵਿਕਾਰਾਂ ਨੂੰ ਜਿੱਤ ਲਿਆ ਹੈ, ਪਰ ਹਾਲੇ ਤੱਕ ਮੈਨੂੰ ਪ੍ਰਭੂ ਨੇ ਦਰਸ਼ਨ ਕਿਉਂ ਨਹੀ ਦਿੱਤੇ? ਉਸ ਨੂੰ ਜਵਾਬ ਮਿਲਿਆ ਕਿ ਵਿਕਾਰਾਂ ਤੋਂ ਰਹਿਤ ਹੋਏ ਮਨੁੱਖ ਨੂੰ ਤਾਂ ਸਾਖਸ਼ਾਤ ਪ੍ਰਮਾਤਮਾ ਦੇ ਦੀਦਾਰੇ ਅਵੱਸ਼ ਹੋ ਜਾਂਦੇ ਹਨ। ਤੇਰੇ ਨਾਲ ਜੇ ਅਜਿਹਾ ਨਹੀ ਵਾਪਰਿਆ ਤਾਂ ਇਸ ਦਾ ਮਤਲਬ ਹੈ ਹਾਲੇ ਕਿਤੇ ਕਚਿਆਈ ਹੈ। ਧੁੰਦ ਰਿਸ਼ੀ ਫਿਰ ਬੰਦਗੀ 'ਚ ਜੁੜ ਗਿਆ। ਕਈ ਵਰ੍ਹੇ ਦੀ ਭਜਨ-ਬੰਦਗੀ ਕਰਨ ਨਾਲ, ਉਸ ਨੂੰ ਭਗਤੀ 'ਪੂਰੀ ਹੋਣ' ਦਾ ਅਹਿਸਾਸ ਹੋਣ ਲੱਗਾ।
ਇਕ ਦਿਨ ਆਪਣੀ ਕੁਟੀਆ ਦੇ ਬਾਹਰ ਅਡੋਲ ਸਮਾਧੀ ਲਾਈ ਬੈਠਾ ਸੀ। ਆਸ ਪਾਸ ਕੁੜ ਖੜਾਕਾ ਹੋਣ ਤੇ ਉਸਨੇ ਨੇਤਰ ਖੋਲ੍ਹੇ। ਸਾਹਮਣੇ ਕੀ ਦੇਖਦਾ ਹੈ! ਇਕ ਬਹੁਤੀ ਹੀ ਸੁੰਦਰ ਸਰੂਪ ਨੌਜਵਾਨ ਲੜਕੀ ਸਹਿਮੀ ਹੋਣੀ ਖੜੀ ਸੀ। ਉਸ ਭਰ ਜੋਬਨ ਮੁਟਿਆਰ ਕੁੜੀ ਦੀ ਖੂਬਸੂਰਤੀ, ਇੰਦਰ ਦੇ ਬਾਗ ਦੀਆਂ ਅਪੱਛਰਾਂ ਦੇ ਹੁਸਨ ਨੂੰ ਵੀ ਮਾਤ ਪਾ ਰਹੀ ਸੀ। ਰਿਸ਼ੀ ਦੀਆਂ ਪੂਰੀਆਂ ਅੱਖਾਂ ਖੁੱਲ੍ਹਣ ਤੇ ਉਹ ਜੋਬਨ ਵੰਡੀ ਲੜਕੀ ਨੇ ਗੁਲਾਬੀ ਬੁੱਲ੍ਹੀਆਂ 'ਚੋਂ ਅਰਜ਼ ਗੁਜ਼ਾਰੀ 'ਹੇ ਦੇਵਤਾ ਸਰੂਪ ਯੋਗੀ ਜੀਓ' ਮੈਂ ਇਸ ਜੰਗਲ ਵਿਚ ਇਕੱਲੀ ਰਾਹੋਂ ਭਟਕ ਕੇ ਆ ਪਹੁੰਚੀ ਹਾਂ। ਮੇਰੇ ਪਿੱਛੇ ਕੁਝ ਲੁੱਚੇ ਬਦਮਾਸ਼ ਲੋਕ ਪਏ ਹੋਏ ਹਨ, ਜੋ ਮੇਰੀ ਅਸਮਤ ਲੁੱਟਣੀ ਚਾਹੁੰਦੇ ਨੇ। ਮੈਂ ਆਪ ਦੀ ਸ਼ਰਣ ਆਈ ਹਾਂ। ਮੇਰੀ ਆਬਰੂ ਬਚਾਓ। ਆਪ ਦੀ ਕੁਟੀਆ ਵਿਚ ਮੈਨੂੰ ਪਨਾਹ ਦਿਉ।
ਲੜਕੀ ਦੀ ਮਨਮੋਹਣੀ ਸੂਰਤ ਨੇ ਧੁੰਦ ਰਿਸ਼ੀ ਦੇ ਦਿਲ ਦਿਮਾਗ ਵਿਚ 'ਹਲਚਲ' ਮਚਾ ਦਿੱਤੀ। ਉਸ ਦੇ ਧਿਆਨ ਦੀਆਂ ਤਾਰਾਂ ਬ੍ਰਹਮ ਨਾਲੋਂ ਟੁੱਟ ਕੇ, ਨੌਜਵਾਨ ਔਰਤ ਦੇ ਜਿਸਮ ਨਾਲ ਜੁੜ ਗਈਆਂ। ਗੁਰਦੇਵ ਨੂੰ ਕਹਿਣ ਲੱਗਾ ਕਿ ਮੈਂ ਕਠਿਨ ਤਪੱਸਯਾ ਨਾਲ ਸਾਰੇ ਵਿਕਾਰਾਂ ਨੂੰ ਜਿੱਤ ਲਿਆ ਹੈ, ਪਰ ਹਾਲੇ ਤੱਕ ਮੈਨੂੰ ਪ੍ਰਭੂ ਨੇ ਦਰਸ਼ਨ ਕਿਉਂ ਨਹੀ ਦਿੱਤੇ? ਉਸ ਨੂੰ ਜਵਾਬ ਮਿਲਿਆ ਕਿ ਵਿਕਾਰਾਂ ਤੋਂ ਰਹਿਤ ਹੋਏ ਮਨੁੱਖ ਨੂੰ ਤਾਂ ਸਾਖਸ਼ਾਤ ਪ੍ਰਮਾਤਮਾਂ ਦੇ ਦੀਦਾਰੇ ਅਵੱਸ਼ ਹੋ ਜਾਂਦੇ ਹਨ। ਤੇਰੇ ਨਾਲ ਜੇ ਅਜਿਹਾ ਨਹੀ ਵਾਪਰਿਆ ਤਾਂ ਇਸਦਾ ਮਤਲਬ ਹੈ ਹਾਲੇ ਕਿਤੇ ਕਚਿਆਈ ਹੈ। ਧੁੰਦ ਰਿਸ਼ੀ ਫਿਰ ਬੰਦਗੀ 'ਚ ਜੁੜ ਗਿਆ। ਕਈ ਵਰ੍ਹੇ ਦੀ ਭਜਨ-ਬੰਦਗੀ ਕਰਨ ਨਾਲ, ਉਸਨੂੰ ਭਗਤੀ ਪੂਰੀ ਹੋਣ ਦਾ ਅਹਿਸਾਸ ਹੋਣ ਲੱਗਾ।
ਇਕ ਦਿਨ ਆਪਣੀ ਕੁਟੀਆ ਦੇ ਬਾਹਰ ਅਡੋਲ ਸਮਾਧੀ ਲਾਈ ਬੈਠਾ ਸੀ। ਆਸ ਪਾਸ ਕੁਝ ਖੜਾਕਾ ਹੋਣ ਤੇ ਉਸਨੇ ਨੇਤਰ ਖੋਲ੍ਹੇ। ਸਾਹਮਣੇ ਕੀ ਦੇਖਦਾ ਹੈ! ਇਕ ਬਹੁਤ ਹੀ ਸੁੰਦਰ ਸਰੂਪ ਨੌਜਵਾਨ ਲੜਕੀ ਸਹਿਮੀ ਹੋਈ ਖੜੀ ਸੀ। ਉਸ ਭਰ ਜੋਬਨ ਮੁਟਿਆਰ ਕੁੜੀ ਦੀ ਖੂਬਸੂਰਤੀ, ਇੰਦਰ ਦੇ ਬਾਗ ਦੀਆਂ ਅਪੱਛਰਾਂ ਦੇ ਹੁਸਨ ਨੂੰ ਵੀ ਮਾਤ ਪਾ ਰਹੀ ਸੀ। ਰਿਸ਼ੀ ਦੀਆਂ ਪੂਰੀਆਂ ਅੱਖਾਂ ਖੁੱਲ੍ਹਣ ਤੇ ਉਹ ਜੋਬਨ ਵੰਡੀ ਲੜਕੀ ਨੇ ਗੁਲਾਬੀ ਬੁਲ੍ਹੀਆਂ 'ਚੋਂ ਅਰਜ਼ ਗੁਜ਼ਾਰੀ 'ਹੇ ਦੇਵਤਾ ਸਰੂਪ ਯੋਗੀ ਜੀਓ, ਮੈਂ ਇਸ ਜੰਗਲ ਵਿਚ ਇਕੱਲੀ ਰਾਹੋਂ ਭਟਕ ਕੇ ਆ ਪਹੁੰਚੀ ਹਾਂ। ਮੇਰੇ ਪਿੱਛੇ ਕੁਝ ਲੁੱਚੇ ਬਦਮਾਸ਼ ਲੋਕ ਪਏ ਹੋਏ ਹਨ, ਜੋ ਮੇਰੀ ਅਸਮਤ ਲੁੱਟਣੀ ਚਾਹੁੰਦੇ ਨੇ। ਮੈਂ ਆਪਦੀ ਸ਼ਰਣ ਆਈ ਹਾਂ। ਮੇਰੀ ਆਬਰੂ ਬਚਾਓ। ਆਪ ਦੀ ਕੁਟੀਆ ਵਿਚ ਮੈਨੂੰ ਪਨਾਹ ਦਿਉ।
ਲੜਕੀ ਦੀ ਮਨਮੋਹਣੀ ਸੂਰਤ ਨੇ ਧੁੰਦ ਰਿਸ਼ੀ ਦੇ ਦਿਲ ਦਿਮਾਗ ਵਿਚ 'ਹਲ ਚਲ' ਮਚਾ ਦਿੱਤੀ। ਉਸ ਦੇ ਧਿਆਨ ਦੀਆਂ ਤਾਰਾਂ ਬ੍ਰਹਮ ਨਾਲੋਂ ਟੁੱਟ ਕੇ, ਨੌਜਵਾਨ ਔਰਤ ਦੇ ਜਿਸਮ ਨਾਲ ਜੁੜ ਗਈਆਂ, ਉਸ ਦੀਆਂ ਅੱਖਾਂ ਵਿਚ ਕਾਮ ਉੱਤਰ ਆਇਆ! ਉਸੇ ਪਲ ਉਸਨੂੰ ਆਪਣੇ 'ਤਪੱਸਵੀ' ਹੋਣ ਦਾ ਖਿਆਲ ਵੀ ਆ ਗਿਆ। ਮਸ਼ਤਿਕ ਵਿਚ 'ਕਾਮ' ਅਤੇ 'ਤਪੱਸਵੀ' ਦਾ ਵਾਕ-ਯੁੱਧ ਚੱਲ ਪਿਆ। ਕਦੇ ਕਾਮ ਜੇਤੂ ਬਣੇ ਕਦੇ ਰਿਸ਼ੀ। ਇਧਰ ਡਰੀ ਘਬਰਾਈ ਲੜਕੀ ਨੇ ਫਿਰ ਅਰਜੋਈ ਕੀਤੀ। ਆਖਰ ਰਿਸ਼ੀ ਨੇ ਉਸ ਲੜਕੀ ਨੂੰ ਕੁਟੀਆ ਅੰਦਰ ਵੜ ਜਾਣ ਦੀ ਇਜਾਜ਼ਤ ਦੇ ਦਿੱਤੀ। ਆਪਣੀ ਕਮਜ਼ੋਰੀ ਤੇ ਕਾਬੂ ਪਾਉਣ ਅਤੇ ਕਾਮ ਦੇ ਹਮਲੇ ਤੋਂ ਬਚਣ ਦੀ ਮਨਸ਼ਾ ਨਾਲ ਉਸ ਨੇ ਲੜਕੀ ਨੂੰ ਬੜੀ ਦ੍ਰਿੜਤਾ ਨਾਲ ਆਖਿਆ ਕਿ ਉਹ ਕੁਟੀਆ ਅੰਦਰ ਵੜ ਕੇ ਦਰਵਾਜ਼ੇ ਦਾ ਅੰਦਰੋਂ ਕੁੰਡਾ ਲਾ ਲਵੇ। ਕੋਈ ਤੀਆ-ਤਰਾਫੂ ਤਾਂ ਇਕ ਪਾਸੇ ਰਿਹਾ, ਜੇ ਮੈਂ (ਰਿਸ਼ੀ) ਵੀ ਕੁੰਡਾ ਖੋਲ੍ਹਣ ਲਈ ਆਖਾਂ ਤਾਂ ਉਹ ਕੁੰਡਾ ਨਾ ਖੋਲ੍ਹੇ।
ਜਿਵੇਂ ਹੁਕਮ ਦਿੱਤਾ ਗਿਆ ਸੀ, ਨੌਜਵਾਨ ਲੜਕੀ ਅੰਦਰਲਾ ਕੁੰਡਾ ਲਾ ਕੇ ਕੁਟੀਆ 'ਚ ਸੁਰੱਖਿਅਤ ਹੋ ਕੇ ਬਹਿ ਗਈ। ਕੁਝ ਚਿਰ ਬਾਅਦ ਬਦਮਾਸ਼ਾਂ ਦੇ ਟੋਲੇ ਨੇ ਉਥੇ ਆ ਕੇ ਰਿਸ਼ੀ ਨੂੰ ਕੁੜੀ ਬਾਰੇ ਪੁੱਛਿਆ। ਪਰ ਭਗਤੀ 'ਚ ਲਿਵਲੀਨ ਰਿਸ਼ੀ ਨੇ ਅੱਖਾਂ ਮੁੰਦੀ ਰੱਖੀਆਂ।
ਕੋਈ ਜਵਾਬ ਨਾ ਦਿੱਤਾ। ਤਪੱਸਿਆ ਤੋਂ ਵਿਘਨ ਪੈਣ ਤੋਂ ਡਰਦੇ ਬਦਮਾਸ਼ ਇਥੋਂ ਅੱਗੇ ਚਲੇ ਗਏ। ਅਛੋਪਲੇ ਜਿਹੇ ਅੱਖਾਂ ਖੋਲ ਕੇ ਰਿਸ਼ੀ ਨੇ ਕੁਟੀਆ ਵੱਲ ਨਜ਼ਰ ਘੁਮਾਈ। ਉਸਨੂੰ ਕੁਟੀਆ ਨਹੀ, ਅੰਦਰ ਬੈਠੀ ਲੜਕੀ ਦੀ ਖੂਬਸੂਰਤੀ 'ਦਿਖਾਈ' ਦੇਣ ਲੱਗੀ। ਔਰਤ ਜਿਸਮ ਦੇ ਜੋਬਨ ਮੱਤੇ ਅੰਗਾਂ ਨੇ ਰਿਸ਼ੀ ਅੰਦਰ ਤਰਥੱਲੀ ਮਚਾ ਦਿੱਤੀ। ਮਨ ਪਿੱਛੇ ਲੱਗ ਕੇ ਸਮਾਧੀ ਛੱਡੀ ਅਤੇ ਆਪਣੀ ਕੁਟੀਆ ਦੇ ਦਰਵਾਜ਼ੇ ਅੱਗੇ ਖਲੋ ਕੇ, ਲੜਕੀ ਨੂੰ ਦਰਵਾਜ਼ਾ ਖੋਲ੍ਹਣ ਲਈ ਆਖਣ ਲੱਗਾ। ਅੰਦਰੋਂ ਲੜਕੀ ਆਖੇ ਕਿ ਤੁਸੀ ਵਚਨ ਕੀਤਾ ਸੀ ਕਿ ਮੇਰੇ ਕਹੇ ਤੇ ਵੀ ਕੁੰਡਾ ਨਹੀ ਖੋਲ੍ਹਣਾ। ਇਸ ਕਰਕੇ ਮੈਂ ਕਿਸੇ ਹਾਲਤ ਵਿਚ ਵੀ ਕੁੰਡਾ ਨਹੀ ਖੋਲ੍ਹਾਂਗੀ। ਬਾਹਰ ਖੜ੍ਹਾ ਰਿਸ਼ੀ ਕਾਮ-ਚੇਸ਼ਟਾ ਨਾਲ ਪਲ-ਪਲ ਅੰਨ੍ਹਾ ਹੁੰਦਾ ਜਾ ਰਿਹਾ ਸੀ। ਉਸ ਦੀਆਂ ਅੱਖਾਂ ਵਿਚ ਬੜੇ ਹੀ ਚਿਰਾਂ ਬਾਅਦ ਦੇਖੀ, ਕੁਟੀਆ 'ਚ ਬੈਠੀ ਲੜਕੀ ਦੇ ਖੂਬਸੂਰਤ ਨੈਣ ਰੜਕਣ ਲੱਗੇ-
ਕੰਕਰ ਪਰਤ ਹੈ ਨੈਨ ਮੈਂ, ਨੀਂਦ ਨਾ ਆਵਤ ਰੈਨ।
ਜਿਨ ਨੈਨਨ ਮੇਂ ਨੈਨ ਹੋਂ, ਉਨ ਨੈਨਨ ਮੇਂ ਕਹਾਂ ਚੈਨ?
ਰਿਸ਼ੀ ਨੇ ਦਰਵਾਜ਼ਾ ਖੁਲ੍ਹਵਾਉਣ ਲਈ ਸਾਰੇ ਹੀਲੇ ਵਰਤ ਲਏ, ਪਰ ਕੁੜੀ ਟਸ ਤੋਂ ਮਸ ਨਾ ਹੋਈ। ਆਖਰ ਕਾਮ-ਭੂਤਨੇ ਦੀ ਪੂਰੀ ਗ੍ਰਿਫਤ ਵਿਚ ਆਇਆ ਧੁੰਦ ਰਿਸ਼ੀ ਕੁਟੀਆ ਦੀ ਛੱਤ ਉਪਰ ਜਾ ਚੜਿਆ। ਰੰਬੇ-ਖੁਰਮੀ ਦੀ ਮਦਦ ਨਾਲ ਛੱਤ ਪਾੜ ਲਈ। ਮਘੋਰ ਵਿਚੋਂ ਜਦੋਂ ਉਹ ਧੜੰਮ ਕਰਕੇ ਅੰਦਰ ਡਿਗਿਆ ਤਾਂ ਅੰਦਰ ਜੋਬਨ-ਮੱਤੀ ਮੁਟਿਆਰ ਦੀ ਥਾਂ ਉਸ (ਰਿਸ਼ੀ) ਦਾ ਜਟਾਂ-ਧਾਰੀ ਗੁਰਦੇਵ, ਬਾਹਾਂ ਫੈਲਾ ਕੇ ਮੁਸਕਰਾਉਂਦਾ ਹੋਇਆ ਬੋਲਿਆ 'ਆਓ ਬੱਚਾ, ਮੇਰੇ ਪਾਸ ਆਉਣ ਲਈ ਬੜਾ ਤਰੱਦਦ ਕਰਨਾ ਪਿਆ, ਸਮਾਧੀ ਭੰਗ ਕਰਨੀ ਪਈ, ਛੱਤ ਪਾੜਨੀ ਪਈ, ਰਾਮ, ਰਾਮ!!
'ਨੇਕ ਨਾਮੀ ਕਾਫੀ ਚੰਗੇ ਕੰਮਾ ਨਾਲ ਖੱਟੀ ਜਾਂਦੀ ਹੈ, ਮਗਰ ਤਬਾਹ ਇਕੋ ਬੁਰੇ ਨਾਲ ਹੋ ਜਾਂਦੀ ਹੈ'।
ਤਕਰੀਬਨ ਸਾਢੇ ਕੁ ਸੱਤ ਸਦੀਆਂ ਪਹਿਲਾਂ ਅਚਲ ਵਟਾਲੇ ਪੰਜਾਬ ਵਿਖੇ ਸ਼ਿਵਰਾਤ੍ਰੀ ਮੇਲੇ ਤੇ ਇਕੱਠੇ ਹੋਏ ਵਿਹਲੜ ਸਾਧਾਂ ਦੇ ਵੱਗ ਨੂੰ ਬਾਬਾ ਗੁਰੂ ਨਾਨਕ ਜੀ ਨੇ, ਇਹਨਾਂ ਸ਼ਬਦਾਂ ਰਾਹੀਂ ਝਾੜ ਪਾਈ ਸੀ ਕਿ ਘਰ-ਬਾਰ ਛੱਡ ਕੇ 'ਤਿਆਗੀ' ਹੋਣ ਦਾ ਅਡੰਬਰ ਕਰਨ ਵਾਲਿਉ, ਪੇਟ ਪੂਜਾ ਕਰਨ ਲਈ ਤੁਸੀ ਫਿਰ ਘਰ-ਬਾਰੀਆਂ ਦੇ ਘਰਾਂ ਮੂਹਰੇ ਢੁੱਕਦੇ ਹੋ! ਲੇਕਿਨ ਇਹ ਘਰ-ਬਾਰੀਆਂ ਭਾਵ ਗ੍ਰਹਿਸਤੀਆਂ ਦੀ ਬਦਕਿਸਮਤੀ ਸਮਝੋ ਯਾ ਸੰਤਾਂ-ਸਾਧਾਂ ਦੇ 'ਭੇਖ' ਦੀ ਵਡਿਆਈ ਕਿ 'ਘਿਉ ਖਾਉ ਸ਼ੱਕਰ ਸੇ, ਦੁਨੀਆਂ ਲੂਟੋ ਮਕਰ ਸੇ, ਵਾਲੇ ਮੁਹਾਵਰੇ ਦਾ ਬੋਲ ਬਾਲਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਰਾਜਸੀ ਜਾਂ ਸਿਆਸੀ ਤਿਕੜਮਬਾਜਾਂ ਦੀ ਲੁੱਟ-ਘਸੁੱਟ ਦੇ ਨਾਲ-ਨਾਲ ਹੁਣ ਯੋਗੀਆਂ, ਨਾਥਾਂ, ਮਜੌਰਾਂ, ਸਾਧੂਆਂ, ਸਵਾਮੀਆਂ, ਸੰਨਿਆਸੀਆਂ, ਆਚਾਰੀਆਂ ਅਤੇ ਮੱਠ-ਧਾਰੀਆਂ ਦੇ ਨਜ਼ਾਇਜ਼ ਰਿਸ਼ਤਿਆਂ ਦੇ ਕਾਮੁੱਕ-ਕਿੱਸੇ ਵੀ ਬਰਾਬਰ ਛਪਦੇ ਹਨ। ਇਕ ਚਿੱਤਿਆ ਨੰਦ ਦੇ ਬੇਸ਼ਰਮ ਕਾਂਡ ਦੀ ਹਾਲੇ ਸਿਆਹੀ ਨਹੀ ਸੁੱਕਦੀ, ਇੰਨੇ ਚਿਰ ਨੂੰ ਕਿਸੇ ਹੋਰ ਨਿੱਤਿਆ ਨੰਦ ਦੇ ਵੀਡੀਓ ਕਲਿਪਸ ਜਾਰੀ ਹੋ ਜਾਂਦੇ ਹਨ।
ਅੱਜ ਕੱਲ੍ਹ ਤਾਂ 'ਸ਼ਟਿੰਗ ਅਪਰੇਸ਼ਨ' ਕਰਨ ਦੇ ਤਕਨੀਕੀ ਸਮਾਨ ਨਾਲ ਲੈਸ ਬਿਜਲਈ ਮੀਡੀਏ ਵਾਲੇ, ਬੁਰੇ ਦੇ ਘਰ ਤੱਕ ਪਿੱਛਾ ਕਰਨ ਦੇ ਅਸਮਰਥ ਹੋ ਚੁੱਕੇ ਹਨ। ਇੱਥੇ ਮੈਂ ਉਹਨਾਂ ਦਿਨਾਂ ਦੀ ਇਕ ਸੁਣਾ ਕੇ ਲਿਖਤ ਸਮਾਪਤ ਕਰਾਂਗਾ, ਜਿੰਨਾਂ ਦਿਨਾਂ ਵਿਚ ਡੇਰੇਦਾਰਾਂ ਦੀਆਂ ਰੰਗੀਨੀਆਂ ਦੇ ਕਿੱਸੇ, ਪਿੰਡਾਂ ਦੀਆਂ ਹੱਟੀਆਂ-ਭੱਠੀਆਂ ਤੇ ਹੁੰਦੀ ਚੁਰ-ਚੁਰਾ ਵਿਚ ਹੀ ਮਰ ਮੁੱਕ ਜਾਂਦੇ ਸਨ। ਜਾਂ ਇਉਂ ਕਹਿ ਲਉ ਕਿ ਤਥਾ-ਕਥਿਤ ਬਾਬਿਆਂ ਦੀ ਗੈਰ ਇਖਲਾਕੀ ਕਾਰਨਾਮੇ, ਲੰਬੇ ਚੋਲਿਆਂ ਜਾਂ ਹੋਰ ਕਈ ਤਰ੍ਹਾਂ ਦੇ ਧਾਰਮਿਕ ਚਿੰਨ੍ਹਾਂ ਥੱਲੇ 'ਛੁਪ' ਜਾਂਦੇ ਸਨ।
ਸਾਡੇ ਇਲਾਕੇ ਦੇ ਚੰਗੀ ਨੇਕ ਨਾਮੀ ਵਾਲੇ ਇਕ ਬਾਬਾ ਜੀ ਦੇ, ਕਿਸੇ ਸ਼ਾਦੀ ਸ਼ੁਦਾ ਔਰਤ ਨਾਲ ਨਜ਼ਾਇਜ਼ ਸਬੰਧਾਂ ਦੀ ਗਰਮ-ਗਰਮ ਚਰਚਾ ਪੂਰੇ ਇਲਾਕੇ ਵਿਚ ਹੋ ਰਹੀ ਸੀ। ਸਾਡੇ ਪਿੰਡ ਦੇ ਬਾਹਰਵਾਰ ਵੱਡੇ ਬੋਹੜ ਥੱਲੇ ਭਾਦੋਂ ਦੇ ਦਿਨੀਂ ਤਾਸ਼ ਦਾ ਨਹਿਲੇ ਤੇ ਦਹਿਲਾ ਵੱਜ ਰਿਹਾ ਸੀ। ਦੋ ਚਾਰ ਬਾਜ਼ੀਆਂ ਲੱਗਣ ਤੋਂ ਬਾਅਦ ਗੱਪ ਗੋਸ਼ਟੀ ਚੱਲ ਪਈ। ਉਸ ਬਾਬੇ ਦੀ ਆਸ਼ਕੀ ਦੇ ਵੇਰਵੇ ਮਸਾਲੇ ਲਾ ਲਾ ਕੇ ਸੁਣਾਏ ਜਾਣ ਲੱਗੇ। ਸਿੱਖ ਪਰਿਵਾਰਾਂ ਨਾਲ ਸਬੰਧਿਤ ਮੁੰਡੇ-ਖੁੰਡੇ ਤੇ ਅਧਖੜ, ਆਪੋ ਵਿਚੀ ਨਮਕੀਨ ਗੱਲਾਂ ਕਰਕੇ ਬਾਬੇ ਨੂੰ ਖੂਬ ਭੰਡ ਰਹੇ ਸਨ। ਇੰਨੇ ਚਿਰ ਨੂੰ 'ਗੇਲੂ' ਨਾਂ ਦਾ ਕੁਲਫੀਆਂ ਵੇਚਣ ਵਾਲਾ ਇਕ 'ਭਾਈ' ਉਥੇ ਆ ਖੜਾ ਹੋਇਆ। ਚੱਲਦੀ ਚਰਚਾ ਵਿਚ ਉਹ ਵੀ ਖੁੱਭ ਕੇ ਹੁੰਗਾਰਾ ਭਰਨ ਲੱਗ ਪਿਆ। ਸਿਗਰਟਾਂ ਫੂਕਣ ਵਾਲਾ ਗੇਲੂ, ਇਕ ਸਿੱਖੀ ਸਰੂਪ ਵਾਲੇ ਸੰਤ (?) ਬਦਲਾਖੋਈ ਹੋ ਰਹੀ ਜਾਣ ਕੇ, ਚਾਮਲ-ਚਾਮਲ ਕੇ ਬਾਬੇ ਦੀ ਨਿਖੇਧੀ ਕਰਨ ਲੱਗਾ, ਦੇਖੋ ਜੀ ਉਹ ਸੰਤ ਕਾਹਦਾ? ਜਿਹੜਾ ਜਨਾਨੀਆਂ ਦੀ ਝਾਕ 'ਚ ਰਹੇ! ਰੱਬ ਰੂਪ ਸਾਧੂ ਤਾਂ ਜਨਾਨੀ ਸਰੀਰ ਦਾ ਪ੍ਰਛਾਵਾਂ ਨਹੀ ਲੈਂਦੇ ਭਾਈ!! ਤੀਵੀਆਂ ਨਾਲ ਯਾਰੀਆਂ ਲਾਉਣ ਵਾਲੇ ਐਸੇ ਸਾਧਾਂ ਦੇ ਤਾਂ ਮੂੰਹ ਕਾਲੇ ਕਰ!!
'ਗੱਲ ਸੁਣ ਓਰੇ ਗੇਲੂ' ਉਸ ਨੂੰ ਵਿਚੋਂ ਟੋਕਦਿਆਂ ਉਥੇ ਬੈਠਾ ਇਕ ਬੜਬੋਲਾ ਕਹਿੰਦਾ, ਤੇਰੇ ਨਿਆਣੇ ਕਿੰਨੇ ਐ ਓਏ? ਜੀ ਚਾਰ ਮੁੰਡੇ ਤਿੰਨ ਕੁੜੀਆਂ, ਅੱਭੜਵਾਹਾ ਗੇਲੂ ਬੋਲ਼ਿਆ। ਸ਼ਾਬਾਸ਼ ਕਹਿ ਕੇ ਬੜਬੋਲਾ ਪਹਿਲਾਂ ਨਾਲੋਂ ਵੀ ਗੜਕ ਕੇ ਬੋਲਿਆ। ਸਹੁਰਿਆ ਮੈਨੂੰ ਉਮੀਦ ਨਹੀ ਜੇ ਤੈਨੂੰ ਮਸਰਾਂ ਦੀ ਦਾਲ ਜਾਂ ਤਿੰਨ ਆਲੂਆਂ ਦੀ ਸਲੂਣੀ ਤਰੀ ਨਾਲ ਵੀ ਰੋਟੀ ਖਾਣੀ ਨਸੀਬ ਹੁੰਦੀ ਹੋਵੇ। ਜੇ ਤੇਰੇ ਵਰਗਾ ਨੰਗ ਭੁੱਖ ਨਾਲ ਘੁਲਣ ਵਾਲ ਮਾੜਕੂ ਬੰਦਾ ਸੱਤ ਜੁਆਕ 'ਬਣਾ' ਸਕਦੈ, ਤਾਂ ਆਹ ਜਿਹੜੇ ਬੂਬਨੇ ਸਾਧ ਸਣੇ ਮਲਾਈਆਂ ਬਦਾਮਾਂ ਵਾਲਾ ਦੁੱਧ ਡੀਕਦੇ ਐ, ਦੇਸੀ ਘਿਓ ਮੱਖਣਾਂ ਨਾਲ ਚੋਂਦੇ-ਚੋਂਦੇ ਮਾਲ ਪੂੜ੍ਹੇ ਛਕਦੇ ਐ ਕੋਈ ਫਿਕਰ ਨਾ ਫਾਕਾ! ਅੱਠੇ ਪਹਿਰ ਵਿਹਲੇ ਰਹਿਣ ਵਾਲਿਆਂ ਦੇ ਡੇਰਿਆਂ 'ਚ ਜਾ ਕੇ 'ਸਾਡਾ ਤਮੌੜ-ਵਾਧਾ' 'ਮਹਾਰਾਜ' ਕਹਿ-ਕਹਿ ਲੱਤਾਂ ਘੁੱਟਦੈ! ਪੀਲ ਪਾਵਿਆਂ ਵਰਗੀਆਂ ਲੱਤਾਂ ਵਾਲੇ ਸਾਧ ਫਿਰ 'ਲਛਮਣ ਜਤੀ' ਕਿਵੇਂ ਅਤੇ ਕਾਹਨੂੰ ਬਣੇ ਰਹਿਣ?
ਹਰ ਏਕ ਸਾਧੂ ਸੰਤ ਕਾ ਅਪਨਾ ਜਲਾਲ ਹੈ,
ਧਰਮ-ਓ-ਕਰਮ ਕੀ ਮੰਡੀ ਕਾ ਵੋਹ ਇਕ ਦਲਾਲ ਹੈ।
ਭਗਤਨਿ ਕੀ ਜ਼ੁਲਫੇਂ ਦੇਖ ਕਰ ਬੋਲਾ ਮਹਾਤਮਾ
ਦੇਵੀ! ਤਮਾਮ ਦੁਨੀਆਂ ਇਕ ਮਾਇਆ-ਜਾਲ ਹੈ!!
ਤਰਲੋਚਨ ਸਿੰਘ ਦੁਪਾਲਪੁਰ