ਭੈਣ ਮੇਰੀ ਦੇ ਸੁਪਨੇ ਅਧੂਰੇ ਲੱਭ ਕੇ ਦੱਸ ਤੂੰ, ਕਿਸ ਦੇ ਕਾਰਨ ਹੋਏ ਨਾ ਪੂਰੇ?
ਪੰਜਾਬੀ ਸ਼ਾਇਰ ਗੁਰਭਜਨ ਸਿੰਘ ਗਿੱਲ ਨੇ 'ਹੇ ਵਿਗਿਆਨੀ' ਦੇ ਸਿਰਲੇਖ ਵਾਲੀ ਕਵਿਤਾ ਵਿਚ, ਰੱਬ ਹੀ ਜਾਣੇ ਕਿਹੜੀ ਚਿਤਵਣੀ ਚਿਤਵਦਿਆਂ ਜਾਂ ਕਿਸ ਰੌਅ ਵਿਚ ਵਹਿੰਦਿਆਂ ਉਕਤ ਸਤਰਾਂ ਲਿਖੀਆਂ ਹੋਣਗੀਆਂ। ਲੇਕਿਨ ਇਹ ਪੰਕਤੀਆਂ ਪੜ੍ਹਦਿਆਂ ਮੇਰੀਆਂ ਅੱਖਾਂ ਮੋਹਰੇ, ਰੋ-ਰੋ ਕੇ ਹਾਲੋ ਬੇਹਾਲ ਹੋਇਆ ਮੇਰੀ ਭੈਣ ਦਾ ਗਮਾਂ-ਨਪੀੜਿਆ ਚਿਹਰਾ ਆ ਜਾਂਦਾ ਹੈ। ਪ੍ਰੀਤ ਹੁੰਦਾ ਹੈ ਉਸਦੀਆਂ ਡੌਰ-ਭੌਰ ਹੋਈਆਂ ਅੱਖਾਂ ਆਲੇ ਦੁਆਲੇ ਦੀ ਹਰ ਸ਼ੈਅ ਤੋਂ ਪੁੱਛ ਰਹੀਆਂ ਨੇ ਕਿ ਐਮ. ਏ. ਬੀ. ਐਡ. ਕਰਕੇ ਮਸਾਂ-ਮਸਾਂ ਟੀਚਰ ਲੱਗੀ ਮੇਰੀ ਲਾਡਲੀ ਧੀ ਦੀਆਂ ਕੁਆਰੀਆਂ ਰੀਝਾਂ ਦਾ ਕਤਲ ਕਿਉਂ ਹੋ ਗਿਆ? ਅੱਠਵੀਂ ਕਲਾਸ ਦੇ ਇਮਤਿਹਾਨ ਵਿਚੋਂ ਫਸਟ ਆਉਣ ਦਾ ਰਿਜ਼ਲਟ ਆਪਣੇ ਹੁੰਦੜ-ਹੇਲ ਪੋਤੇ ਨੂੰ ਕਿੱਥੋਂ ਲੱਭ ਕੇ ਸੁਣਾਵਾਂ? ਆਪਣੀ ਨੌਜਵਾਨ ਨੂੰਹ ਰਾਣੀ ਨੂੰ ਕਿੱਥੋਂ ਸੱਦ ਕੇ ਲਿਆਵਾਂ ਤਾਂ ਜੋ ਫੱਟੜ ਹੋਇਆ ਪਿਆ ਉਸਦੇ ਸਿਰ ਦਾ ਸਾਈਂ, ਉਸ ਨਾਲ ਆਪਣੇ ਦਿਲ ਦੇ ਦੁਖੜੇ ਫੋਲ ਸਕੇ? ਨਿੱਕੀਆਂ ਪੋਤਰੀਆਂ 'ਮਨੀ' ਅਤੇ 'ਹਰਮਨ' ਨੂੰ ਕਿਵੇਂ ਦੱਸਾਂ ਕਿ ਉਨ੍ਹਾਂ ਦਾ ਛਿੰਦਾ ਵੀਰ ਹੁਣ ਸਿਰਫ ਸੁਫਨਿਆਂ 'ਚ ਆਉਣ ਜੋਗਾ ਹੀ ਰਹਿ ਗਿਆ ਹੈ?
ਇਸੇ ਵਰ੍ਹੇ ਦੇ ਮਾਰਚ ਮਹੀਨੇ ਦੀ ਉਣੱਤੀ ਤਰੀਕ ਦਾ ਮਨਹੂਸ ਦਿਨ। ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹਿੰਦਪੁਰ ਰਹਿੰਦੀ ਮੈਥੋਂ ਵੱਡੀ ਭੈਣ ਦਾ ਪਰਿਵਾਰ, ਹੋਰ ਆਂਢੀਆਂ-ਗੁਆਂਢੀਆਂ ਅਤੇ ਕੁਝ ਰਿਸ਼ਤੇਦਾਰਾਂ ਸਮੇਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਵਾਸਤੇ ਗਿਆ ਹੋਇਆ। ਗੁਰੂ ਘਰ ਰਾਤ ਠਹਿਰਨ ਉਪਰੰਤ ਦੂਜੇ ਦਿਨ ਵਾਪਸੀ ਮੌਕੇ ਬੰਗਾ ਲਾਗੇ ਪਿੰਡ ਖਮਾਚੋਂ ਕੋਲ ਆ ਕੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬੁਰੀ ਤਰ੍ਹਾਂ ਭੱਜੇ-ਟੁੱਟੇ ਵਾਹਨ ਵਿਚ ਗੁੱਝੀਆਂ ਸੱਟਾ ਲਵਾਈ ਬੈਠੀ ਮੇਰੀ ਭੈਣ ਦੇ, ਖੂਨ ਨਾਲ ਲੱਥਪੱਥ ਹੋਇਆ ਆਪਣਾ ਪੋਤਾ, ਗੁਲਾਬੀ ਤੋਂ ਫਿੱਕਾ ਜ਼ਰਦ ਹੋਇਆ ਆਪਣੀ ਵਿਆਹੁਣ-ਯੋਗ ਧੀ ਦਾ ਚਿਹਰਾ ਅਤੇ ਨੌਜਵਾਨ ਨੂੰਹ ਦੀ ਲੁੜਕਦੀ ਗਰਦਣ ਦੇਖ ਕੇ, ਹੋਸ਼-ਹਵਾਸ ਗੁੰਮ ਹੋ ਗਏ। ਉਹ ਉਦੇ ਬੇਹੋਸ਼ ਹੋ ਗਈ।
ਖਮਾਚੋਂ ਪਿੰਡ ਦੇ ਵਾਸੀ ਖਾਸ ਕਰਕੇ ਨੌਜਵਾਨ, ਭਾਈ ਘਨੱਈਆ ਬਣ ਕੇ ਘਟਨਾ-ਸਥਾਨ ਤੇ ਪਲਾਂ ਵਿਚ ਹੀ ਪਹੁੰਚ ਗਏ। ਜਿਵੇਂ ਕਿਵੇਂ ਵੀ ਹੋਇਆ ਕਾਰਾ, ਮੋਟਰਸਾਈਕਲ ਤੇ ਉਨ੍ਹਾਂ ਸਾਰੇ ਫੱਟੜਾਂ ਨੂੰ ਸਿਵਲ ਹਸਪਤਾਲ ਬੰਗਾ ਅਤੇ ਲਾਗੇ ਦੇ ਢਾਹਾਂ ਕਲੇਰਾਂ ਹਸਪਤਾਲ ਪਹੁੰਚਾ ਤਾਂ ਦਿੱਤਾ, ਪਰ ਮੱਥੇ ਦੀਆਂ ਲਿਖੀਆਂ ਨੂੰ ਕੌਣ ਮੇਟ ਸਕਦਾ ਹੈ! ਹੱਸਦੇ ਵੱਸਦੇ ਪਰਿਵਾਰ ਉੇਪਰ ਮਾਨੋ ਅਸਮਾਨੀ ਬਿਜਲੀ ਆ ਗਿਰੀ! ਭੈਣ ਦੀ ਨੌਜਵਾਨ ਧੀ ਅਤੇ ਨੂੰਹ, ਅੱਠਵੀਂ 'ਚ ਪੜ੍ਹਦਾ ਪੋਤਰਾ, ਦੋ ਨੇੜਲੀਆਂ ਰਿਸ਼ਤੇਦਾਰ ਔਰਤਾਂ ਅਤੇ ਇਕ ਹੋਰ ਨੌਜਵਾਨ ਲੜਕੀ ਇਸ ਐਕਸੀਡੈਂਟ ਵਿਚ ਅਣਵਿਆਹੀ ਮੌਤੇ ਮਾਰੇ ਗਏ।
ਇਨ੍ਹਾਂ ਅਭਾਗੇ ਜੀਆਂ ਨੂੰ ਹੜੱਪਣ ਲਈ ਆਦਮ-ਖਾਣੀ ਡੈਣ ਬਣ ਕੇ ਆਈ ਬੱਸ (ਜਿਸਦੇ ਉਪਰ 'ਪਿਆਰ ਬੱਸ' ਲਿਖਿਆ ਹੋਇਆ ਸੀ) ਵਿਚ ਸਫਰ ਕਰਨ ਵਾਲੇ ਕੁਝ ਮੁਸਾਫਿਰਾਂ ਨੇ ਖਮਾਚੋਂ ਵਾਸੀਆਂ ਨੂੰ ਦੱਸਿਆ ਕਿ ਪਿੱਛੇ ਆ ਰਹੀ ਕਿਸੇ ਹੋਰ ਕੰਪਨੀ ਦੀ ਬੱਸ ਤੋਂ ਪਹਿਲੋਂ-ਪਹਿਲੋਂ, ਬੰਗੇ ਬੱਸ ਅੱਡੇ ਦੀਆਂ ਸਵਾਰੀਆਂ ਚੁੱਕਣ ਦੀ ਹੋੜ ਵਿਚ, ਨੌਰਾ ਪਿੰਡ ਦੇ ਅੱਡੇ ਤੋਂ ਹੀ ਡਰਾਈਵਰ ਬੱਸ ਨੂੰ ਅੰਧਾ-ਧੁੰਦ ਸਪੀਡ ਤੇ ਚਲਾਉਂਦਾ ਆ ਰਿਹਾ ਸੀ। ਯਾਦ ਰਹੇ ਇਹ 'ਪਿਆਰ ਬੱਸ' ਹੁਸ਼ਿਆਰਪੁਰ ਤੋਂ ਜਲੰਧਰ (ਵਾਇਆ ਗੜ੍ਹਸ਼ੰਕਰ-ਬੰਗਾ) ਜਾ ਰਹੀ ਸੀ। ਘਟਨਾ ਸਥਾਨ ਦੇ ਲਾਗੇ ਖੇਤਾਂ ਵਿਚ ਕੰਮ ਕਰਦੇ ਕਈ ਵਿਅਕਤੀਆਂ ਅਤੇ ਕੁਝ ਰਾਹਗੀਰਾਂ ਅਨੁਸਾਰ ਸੌ ਪ੍ਰਤੀਸ਼ਤ ਕਸੂਰਵਾਰ, ਇਸੇ ਪਿਆਰ ਬੱਸ ਦਾ ਚਾਲਕ ਸੀ ਜੋ ਕਿ ਬੇ-ਹਿਸਾਬੀ ਸਪੀਡ ਨਾਲ ਬੱਸ ਭਜਾਉਂਦਾ ਆ ਰਿਹਾ ਸੀ। ਜੋ ਵੀ ਹੋਇਆ ਮੇਰੀ ਭੈਣ ਦੇ ਹੋਸ਼ ਵਿਚ ਪਰਤ ਆਉਣ ਤੋਂ ਪਹਿਲੋਂ-ਪਹਿਲੋਂ ਉਸਦੀਆਂ ਅੱਖਾਂ ਦੇ ਤਾਰੇ, ਤਿੰਨ ਜੀਆਂ ਦੇ ਇਕੱਠੇ ਸਿਵੇ ਬਲੇ ਅਤੇ ਫਿਰ ਠੰਡੇ ਹੋ ਗਏ!
ਜਿਵੇਂ ਮੇਰੀ ਭੈਣ ਦੇ, ਆਪਣੀ ਵਰੁ-ਪ੍ਰਾਪਤ ਰਾਣੀ ਧੀ ਲਈ ਅਤੇ ਸੋਹਣੇ-ਸੁਣੱਖੇ ਪੋਤਰੇ ਲਈ ਸੰਜੋਏ ਹੋਏ ਸੁਪਨੇ, ਪਲਾਂ-ਛਿਣਾਂ ਵਿਚ ਚਕਨਾਚੂਰ ਹੋ ਗਏ, ਇਹੋ ਜਿਹੇ ਭਿਆਨਕ ਹਾਦਸੇ ਸੜ੍ਹਕਾਂ ਉਪਰ ਰੋਜ਼ਾਨਾ ਹੀ ਵਾਪਰਦੇ ਹਨ। ਪਤਾ ਨਹੀਂ ਕਿੰਨੇ ਕੁ ਘਰ ਉਜੜਦੇ ਹਨ। ਕਿੰਨੀਆਂ ਕੁ ਭੈਣਾਂ ਦੇ ਸਿਰ ਦੇ ਸਾਈਂ, ਕਿੰਨੀਆਂ ਕੁ ਦੇ ਬੱਚੇ, ਮਾਂ-ਬਾਪ, ਭੈਣ-ਭਰਾ ਸਦਾ ਲਈ ਅੱਖੀਉਂ ਓਹਲੇ ਹੋ ਜਾਂਦੇ ਹਨ। ਇਸ ਪਰਿਵਾਰ ਦੀ ਹਿਰਦੇ ਵੇਧਕ ਗਾਥਾ ਵਰਗੇ ਭਾਣੇ, ਹਰ ਰੋਜ਼ ਅਖਬਾਰਾਂ ਵਿਚ ਛਪੇ ਹੋਏ ਹੁੰਦੇ ਹਨ। ਕਹਿਰ ਭਰੇ ਇਸ ਵਾਕਿਆ ਨੂੰ ਸ਼ਬਦੀ ਰੂਫ ਦੇਣ ਦਾ ਮੇਰਾ ਕੋਈ ਇਹ ਮਕਸਦ ਨਹੀਂ ਕਿ ਗਮਾਂ 'ਚ ਡੁੱਬੇ ਹੋਏ ਇਸ ਪਰਿਵਾਰ ਲਈ ਕੋਈ ਮਦਦ ਜਾਂ ਹਮਦਰਦੀ ਲਈ ਪਾਠਕਾਂ ਨੂੰ ਪ੍ਰੇਰਿਆ ਜਾਵੇ। ਸਦਮੇਂ ਕਾਰਨ ਬੁਰੀ ਤਰਾਂ ਝੰਬੇ ਪਏ ਇਸ ਪ੍ਰਵਾਰ ਨੂੰ ਧੀਰਜ ਬੰਨ੍ਹਾਉਣ ਅਤੇ ਧਰਵਾਸ ਦੇਣ ਲਈ, ਪੰਦਰਾਂ ਕੁ ਦਿਨਾਂ ਲਈ ਮੈਂ ਅਮਰੀਕਾ ਤੋਂ ਪੰਜਾਬ ਪਹੁੰਚਿਆ। ਉਸ ਭਿਅਨਾਕ ਹਾਦਸੇ ਬਾਰੇ ਜੋ ਕੁਝ ਮੈਂ ਦੇਖਿਆ- ਸੁਣਿਆ, ਉਸ ਵਿਚੋਂ ਦੋ ਅਹਿਮ ਨੁਕਤੇ ਪਾਠਕਾਂ ਦੀ ਨਜ਼ਰ ਕਰਨ ਲਈ ਕੁਝ ਸਤਰਾਂ ਲਿਖ ਰਿਹਾ ਹਾਂ।
ਪਹਿਲਾ ਇਹ ਕਿ ਖਮਾਚੋਂ ਵਾਸੀਆਂ ਨੇ ਹਾਦਸੇ ਮੌਕੇ ਜਿਹੜਾ ਕਰਤਵ ਨਿਭਾਇਆ, ਉਸ ਲਈ ਉਨ੍ਹਾਂ ਨੇ ਸਹਿਕਦੇ, ਤੜਪਦੇ, ਸੀਰੀਅਸ ਔਰਤ ਨੂੰ ਲੈ ਕੇ ਉਹ ਡੀ ਐਮ ਸੀ ਲੁਧਿਆਣੇ ਨੂੰ ਭੱਜੇ, ਪਰ ਉਹ ਵਿਚਾਰੀ ਗੁਰਾਇਆ ਲਾਗੇ ਜਾ ਕੇ ਹੀ ਪੂਰੀ ਹੋ ਗਈ।ਖਮਾਚੋਂ ਦੇ ਨੌਜਵਾਨ, ਫੱਟੜਾਂ ਕੋਲੋਂ ਉਦੋਂ ਤੱਕ ਨਹੀਂ ਹਿੱਲੇ, ਜਦ ਤੱਕ ਕਿ ਉਨ੍ਹਾਂ ਸਭ ਦੇ ਰਿਸ਼ਤੇਦਾਰ ਉੱਥੇ ਪਹੁੰਚ ਨਹੀਂ ਗਏ। ਦੁਰਘਟਨਾ ਵਾਲੀ ਥਾਂ 'ਤੇ ਬਦਨਸੀਬ ਯਾਤਰੂਆਂ ਦਾ ਖਿਲ਼ਰਿਆ- ਪੁਲਰਿਆ ਸਮਾਨ ਵੀ ਇਨ੍ਹਾਂ ਨੌਜਵਾਨਾਂ ਨੇ ਹੀ ਘਰੋ ਘਰੀਂ ਪਹੁੰਚਾਇਆ। ਰੱਬ ਕੇ ਸੜ੍ਹਕਾਂ ਕੰਢੇ ਵੱਸਦੇ ਸਾਰੇ ਪਿੰਡਾਂ/ ਸ਼ਹਿਰਾਂ ਵਾਲੇ , ਖਮਾਚੋਂ ਵਾਸੀਆਂ ਵਰਗੇ ਫਰਿਸ਼ਤੇ ਬਣ ਜਾਣ।
ਹੁਣ ਸੁਣ ਲਓ ਇਸ ਜੀਆ- ਘਾਤ ਦਾ ਮੁੱਖ ਕਾਰਨ ਬਣੀ ਬੱਸ ਦੇ ਪੱਥਰ-ਦਿਲ ਡਰਾਈਵਰ-ਕੰਡਕਟਰ ਅਤੇ ਇਸ ਦੇ ਮਾਲਕਾਂ ਦੀ ਜ਼ਾਲਿਮਾਨਾ ਲਾਪ੍ਰਵਾਹੀ ਬਾਰੇ। ਬੇ-ਸ਼ੱਕ ਬਹੁਤੇ ਐਕਸੀਡੈਂਟਾਂ ਸਮੇਂ ਕਸੂਰਵਾਰ ਡਰਾਈਰ- ਕੰਡਕਟਰ, ਭੀੜਾਂ ਦੇ ਕ੍ਰੋਧ ਤੋਂ ਡਰਦੇ ਮਾਰੇ ਘਟਨਾ- ਸਥਾਨ ਤੋਂ ਦੌੜ ਹੀ ਜਾਇਆ ਕਰਦੇ ਨੇ। ਪਰ ਅਕਸਰ ਕੁਝ ਦਿਨਾਂ ਜਾਂ ਹਫਤੇ ਬਾਅਦ, ਭਾਰੀ ਵਾਹਨ ਵਾਲੇ ਡਰਾਈਟਰ, ਨੁਕਸਾਨ ਉਠਾਉਣ ਵਾਲੀ ਧਿਰ ਨਾਲ, ਕਿਸੇ ਨਾ ਕਿਸੇ ਜ਼ਰੀਏ ਰਾਬਤਾ ਬਣਾ ਹੀ ਲੈਂਦੇ ਹੁੰਦੇ ਨੇ। ਪਰ ਸਦਕੇ ਜਾਈਏ ਪਿਆਰ ਬੱਸ ਵਾਲਿਆਂ ਦੇ। ਹਾਦਸਾ ਹੁੰਦਿਆਂ ਹੀ ਡਰਾਈਵਰ - ਕੰਡਕਟਰ ਦੋਵੇਂ ਫਰਾਰ ਹੋ ਗਏ। ਇਹ ਸਤਰਾਂ ਲਿਖਣ ਵੇਲੇ ਤੱਕ ਵੀ, ਨਾ ਇਸ ਜਾਲਮ ਜੋੜੀ ਨੇ ਅਤੇ ਨਾਂ ਹੀ ਪਿਆਰ ਬੱਸ ਦੇ ਮਾਲਕਾਂ ਨੇ, ਦੁਖੀਏ ਪ੍ਰਵਾਰਾਂ ਨਾਲ ਅਫਸੋਸ ਦੇ ਦੋ ਲਫਜ਼ ਕਹਿਣ ਲਈ ਵਿਹਲ ਕੱਢਿਆ। ਜਦਕਿ ਹਾਦਸੇ ਦਾ ਸ਼ਿਕਾਰ ਹੋਈ ਦੂਜੀ ਗੱਡੀ ਦਾ ਡਰਾਈਵਰ, ਮੇਰੀ ਭੈਣ ਦੇ ਘਰੇ ਕਈ ਦਿਨ ਅਫਸੋਸ ਕਰਨ ਆਇਆ ਧਾਹਾਂ ਮਾਰ ਮਾਰ ਰੋਂਦਾ ਰਿਹਾ।
ਖਮਾਚੋਂ ਪਿੰਡ ਵਾਸੀਆਂ ਅਤੇ ਇਧਰੋਂ ਉਧਰੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਇਸ ਬੱਸ ਕੰਪਨੀ ਦਾ ਮਾਲਕ ਸਾਬਕਾ ਵਿਧਾਨਕਾਰ ਸ਼੍ਰੀ ਡਿੰਪਾ ਹੈ ਜੋ ਸ਼ਾਇਦ ਬਿਆਸ ਹਲਦੇ ਦੀ ਨੁਮਾਇੰਦਗੀ ਕਰਦੇ ਹਨ। ਇਹ ਜਾਣ ਕੇ ਸਾਨੂੰ ਹੋਰ ਵੀ ਅਸਹਿ ਦੁੱਖ ਹੋਇਆ ਕਿ ਚੋਣਾਂ ਮੌਕੇ ਪੋਸਟਰਾਂ ਉੱਪਰ ਹੱਥ ਜੋੜ ਜੋੜ ਫੋਟੋਆਂ ਛਪਵਾਉਣ ਵਾਲਾ ਅਤੇ ਖੁਦ ਨੂੰ 'ਜਨਤਾ ਦਾ ਸੱਚਾ ਸੇਵਕ' ਅਖਵਾਉਣ ਵਾਲਾ ਕੋਈ ਵਿਧਾਨਕਾਰ , ਐਨਾ ਬੇ-ਰਹਿਮ ਵੀ ਹੋ ਸਕਦਾ ਹੈ? ਕਿ ਉਸਦੀ ਬੱਸ ਕਾਰਨ ਛੇ ਨਿਰਦੋਸ਼ ਮਾਰੇ ਜਾਣ, ਪਰ ਉਹ ਉਨ੍ਹਾਂ ਦੇ ਦੁਖੀ ਪ੍ਰਵਾਰਾਂ ਨੂੰ ਧਰਵਾਸਾ ਦੇਣ ਵੀ ਨਾ ਪਹੁੰਚੇ। ਚੱਲੋ ਜੇ ਕਾਗਜ਼ੀ- ਪੱਤਰੀਂ ਬੱਸਾਂ ਦੀ ਮਾਲਕੀ 'ਕਿਸੇ ਹੋਰ' ਦੀ ਵੀ ਹੋਈ, ਇਹ ਗੱਲ ਤਾਂ ਪੱਕੀ ਹੈ ਕਿ ਬੱਸਾਂ ਦੇ ਮਾਲਕ ਅਮੀਰ ਜ਼ਾਦੇ ਹੁੰਦੇ 'ਜਨਤਾ ਦੇ ਸੇਵਕ' ਬਣਕੇ ਲੋਕਾਂ ਦੀ ਭੇਡਾਂ ਵਾਂਗ ਉੰਨ ਤਾਂ ਲਾਹੁੰਦੇ ਹਨ। ਪਰ ਸਮਝਦੇ ਉਨ੍ਹਾਂ (ਪਬਲਿਕ) ਨੂੰ ਕੀੜੇ ਮਕੌੜੇ ਹੀ ਹਨ। ਭਾਵੀ ਦਾ ਗੇੜ ਵਰਤ ਚੁੱਕਾ ਹੈ। ਵਿੱਛੜ ਚੁੱਕੇ ਜੀਆਂ ਨੇ ਮੁੜ ਨਹੀਂ ਆਉਣਾ, ਪਰ ਕੀ ਇਹ ਲਿਖਤ, ਟਰਾਂਸਪੋਰਟ ਦੇ ਕਾਰੋਬਾਰ ਸਦਕਾ ਧਨਾਢ ਬਣੇ 'ਜਨਤਾ ਦੇ ਸੇਵਕਾਂ' ਅਤੇ ਉਨ੍ਹਾਂ ਦੇ ਅਮਲੇ ਫੈਲੇ ਦੇ ਦਿਲਾਂ ਵਿਚ ਕੁਝ ਰਹਿਮ ਦੀ ਭਾਵਨਾ ਪੈਦਾ ਕਰ ਸਕੇਗੀ? ਫਿੱਕੀ ਜਿਹੀ ਆਸ ਨਾਲ ਕੁਝ ਰਹਿਮ ਦੀ ਭਾਵਨਾ ਪੈਦਾ ਕਰ ਸਕੇਗੀ? ਫਿੱਕੀ ਜਿਹੀ ਆਸ ਨਾਲ-
ਤਰਲੋਚਨ ਸਿੰਘ 'ਦੁਪਾਲਪੁਰ'